ਕਣਕ ਦੀ ਖ੍ਰੀਦ ਨਾ ਹੋਣ ਤੋਂ ਅੱਕੇ ਕਿਸਾਨਾਂ ਨੇ ਕੌਮੀ ਮਾਰਗ ਕੀਤਾ ਜਾਮ
ਗੋਨਿਆਣਾ ਮੰਡੀ (ਜਗਤਾਰ ਜੱਗਾ)। ਅੱਜ ਪਿੰਡ ਭੋਖੜਾ ਵਿਖੇ ਪਿੰਡ ਭੋਖੜਾ ਅਤੇ ਗੋਨਿਆਣਾ ਕਲਾਂ ਦੇ ਕਿਸਾਨਾਂ ਵੱਲੋਂ ਕਣਕ ਦੀ ਖ੍ਰੀਦ ਨਾ ਹੋਣ ਕਾਰਨ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਅੰਮਿ੍ਰਤਸਰ-ਬਠਿੰਡਾ ਨੈਸ਼ਨਲ ਹਾਈਵੇ ਜਾਮ ਕਰਕੇ ਐਫਸੀਆਈ ਖਰੀਦ ਏਜੰਸੀ ਦੇ ਖਿਲਾਫ ਨਾਅਰੇਬਾਜੀ ਕੀਤੀ ਗਈ। ਵੇਰਵਿਆਂ ਮੁਤਾਬਿਕ ਪਿਛਲੇ ਦਿਨੀਂ ਗੋਨਿਆਣਾ ਕਲਾਂ ਵਿਖੇ ਵੀ ਇਸੇ ਇਨ੍ਹਾਂ ਕਾਰਨਾਂ ਕਰਕੇ ਹੀ ਧਰਨਾ ਲਗਾਇਆ ਗਿਆ ਸੀ ਅਤੇ ਪ੍ਰਸ਼ਾਸਨ ਦੇ ਵਿਸ਼ਵਾਸ ਤੋਂ ਬਾਅਦ ਧਰਨਾ ਚੁੱਕ ਲਿਆ ਗਿਆ ਸੀ ਪਰ ਹਾਲੇ ਤੱਕ ਗੋਨਿਆਣਾ ਕਲਾਂ ਅਤੇ ਪਿੰਡ ਭੋਖੜਾ ਵਿਖੇ ਕਿਸੇ ਏਜੰਸੀ ਵਲੋਂ ਖਰੀਦ ਨਹੀਂ ਕੀਤੀ ਗਈ।
ਆੜ੍ਹਤੀਆਂ ਦਾ ਕਹਿਣਾ ਹੈ ਕਿ ਜਿਥੇ ਐਫਸੀਆਈ ਏਜੰਸੀ ਦੀ ਖਰੀਦ ਹੈ ਅਸੀਂ ਉਸ ਮੰਡੀ ਦੀ ਫਸਲ ਨਹੀਂ ਚੁੱਕਾਂਗੇ । ਉਸੇ ਤਹਿਤ ਇਨ੍ਹਾਂ ਦੋਵਾਂ ਪਿੰਡਾਂ ਵਿੱਚ ਹੀ ਐਫਸੀਆਈ ਏਜੰਸੀ ਦੀ ਖਰੀਦ ਹੈ ਅਤੇ ਆਡ੍ਹਤੀਆਂ ਵੱਲੋਂ ਅਨਾਜ ਦੀ ਸਾਫ ਸਫਾਈ ਕਰਵਾਉਣ ਤੋਂ ਵੀ ਇਨਕਾਰ ਕਰ ਦਿੱਤਾ ਗਿਆ ਹੈ ਜਿਸਦੇ ਸਿੱਟੇ ਵਜੋਂ ਕਿਸਾਨਾਂ ਲਈ ਬਹੁਤ ਵੱਡੀ ਮੁਸ਼ਕਲ ਖੜ੍ਹੀ ਹੋਈ ਪਈ ਹੈ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਜਦੋਂ ਤਕ ਐਫਸੀਆਈ ਨੂੰ ਬਦਲ ਕੇ ਕਿਸੇ ਹੋਰ ਖਰੀਦ ਏਜੰਸੀ ਨੂੰ ਇਨ੍ਹਾਂ ਮੰਡੀਆਂ ਦਾ ਕੰਮ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਇਹ ਧਰਨਾ ਬਾਦਸਤੂਰ ਜਾਰੀ ਰਹੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.