ਹਲਕੇ ਮੀਂਹ ਨੇ ਰੋਕਿਆ ਕਣਕ ਦੀ ਵਾਢੀ ਦਾ ਕੰਮ
ਬਠਿੰਡਾ (ਸੁਖਜੀਤ ਮਾਨ) | ਮੌਸਮ ਵਿਭਾਗ ਵੱਲੋਂ ਜੋ ਅਗਾਊਂ ਜਾਣਕਾਰੀ ਦਿੱਤੀ ਗਈ ਸੀ ਬਿਲਕੁਲ ਉਸੇ ਮੁਤਾਬਿਕ ਅੱਜ ਸਵੇਰ ਤੋਂ ਅਸਮਾਨ ‘ਚ ਕਾਫੀ ਬੱਦਲ ਛਾਏ ਹੋਏ ਸੀ। ਬਾਅਦ ਦੁਪਹਿਰ 1ਵਜੇ ਦੇ ਕਰੀਬ ਜਿਲ੍ਹੇ ਭਰ ਵਿੱਚ ਧੂੜ ਭਰੀ ਤੇਜ਼ ਹਨੇਰੀ ਚੱਲ ਪਈ। ਬੱਦਲਵਾਈ ਤੇ ਇਸ ਤੇਜ਼ ਹਨੇਰੀ ਕਾਰਨ ਦਿਨ ਵੇਲੇ ਵੀ ਸਾਫ ਦਿਖਾਈ ਦੇਣੋਂ ਹਟ ਗਿਆ। ਸੜਕਾਂ ਕਿਨਾਰੇ ਖੜੇ ਸੁੱਕੇ ਰੁੱਖਾਂ ਦੇ ਟੁੱਟ ਕੇ ਡਿੱਗਣ ਦੇ ਡਰੋਂ ਕਈ ਵਾਹਨ ਚਾਲਕਾਂ ਨੇ ਵਾਹਨ ਰੋਕਣ ਵਿੱਚ ਹੀ ਭਲਾਈ ਸਮਝੀ। ਬਠਿੰਡਾ-ਮਾਨਸਾ ਮੁੱਖ ਸੜਕ ਤੇ ਪਿੰਡ ਮਾਈਸਰ ਖਾਨਾ ਕੋਲ ਇੱਕ ਭਾਰੀ ਦਰੱਖਤ ਟੁੱਟਕੇ ਸੜਕ ਤੇ ਡਿੱਗ ਪਿਆ ਪਰ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਇੱਕ ਘੰਟਾ ਤੇਜ ਹਨੇਰੀ ਵਗ ਕੇ ਹੌਲੀ ਹੋ ਗਈ ਪਰ 2:15 ਵਜੇ ਹਲਕਾ ਮੀਂਹ ਸ਼ੁਰੂ ਹੋ ਗਿਆ। ਹਲਕੇ ਮੀਂਹ ਨੇ ਖੇਤਾਂ ਵਿੱਚ ਚੱਲ ਰਹੇ ਕਣਕ ਦੀ ਵਾਢੀ ਦੇ ਕੰਮ ਨੂੰ ਇੱਕ ਵਾਰ ਰੋਕ ਦਿੱਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.