ਅਭਿਆਸ
ਬਚਪਨ ਵਿੱਚ ਸੁਬਰਾਮਣੀਅਮ ਚੰਦਰ ਸ਼ੇਖਰ ਵਿਗਿਆਨ ਵਿਸ਼ੇ ਵਿੱਚ ਬੜਾ ਕਮਜ਼ੋਰ ਹੁੰਦਾ ਸੀ। ਉਸ ਨੂੰ ਇਉਂ ਲੱਗਦਾ ਸੀ ਕਿ ਵਿਗਿਆਨ ਵਿੱਚ ਉਸ ਦੇ ਕਦੇ ਵੀ ਚੰਗੇ ਨੰਬਰ ਨਹੀਂ ਆ ਸਕਦੇ। ਉਸ ਨੂੰ ਵਿਗਿਆਨ ਪੜ੍ਹਾਉਣ ਵਾਲਾ ਅਧਿਆਪਕ ਵੀ ਬੁਰਾ-ਭਲਾ ਬੋਲਦਾ ਰਹਿੰਦਾ। ਸਾਰੀ ਜਮਾਤ ਅੱਗੇ ਉਸ ਨੂੰ ਸ਼ਰਮਸਾਰ ਕਰਦਾ। ਇੱਕ ਦਿਨ ਵਿਗਿਆਨ ਵਿਸ਼ੇ ਦਾ ਘਰੋਂ ਕੰਮ ਨਾ ਕਰਨ ਕਰਕੇ ਅਧਿਆਪਕ ਨੇ ਸਾਰੀ ਜਮਾਤ ਸਾਹਮਣੇ ਉਸ ਨੂੰ ਚੰਗਾ ਬੇਇੱਜ਼ਤ ਕੀਤਾ ਅਤੇ ਉਹ ਹੱਤਕ ਮੰਨ ਗਿਆ। ਛੁੱਟੀ ਪਿੱਛੋਂ ਉਹ ਘਰ ਜਾਣ ਦੀ ਥਾਂ ਨਦੀ ਦੇ ਕੰਢੇ ਘੁੰਮਣ-ਫਿਰਨ ਚਲਾ ਗਿਆ। ਉੱਥੇ ਇੱਕ ਖੂਹ ਸੀ। ਸੁਬਰਾਮਣੀਅਮ ਨੇ ਦੇਖਿਆ ਕਿ ਜਿਹੜੇ ਪੱਥਰ ਉੱਪਰ ਮਿੱਟੀ ਦੇ ਘੜੇ ਰੱਖੇ ਜਾਂਦੇ ਸਨ, ਉਸ ਥਾਂ ਤੋਂ ਪੱਥਰ ਥੋੜ੍ਹਾ ਘਸ ਚੁੱਕਾ ਸੀ। ਉਸ ਦੇ ਮਨ ਵਿੱਚ ਖਿਆਲ ਆਇਆ ਕਿ ਜੇ ਵਾਰ-ਵਾਰ ਘੜੇ ਰੱਖਣ ਨਾਲ ਪੱਥਰ ਘਸ ਸਕਦਾ ਹੈ ਤਾਂ ਵਾਰ-ਵਾਰ ਅਭਿਆਸ ਕਰਨ ਨਾਲ ਮੈਂ ਵਿਗਿਆਨ ਦਾ ਵਿਸ਼ਾ ਕਿਉਂ ਨਹੀਂ ਸਿੱਖ ਸਕਦਾ?
ਬਾਲਕ ਸੁਬਰਾਮਣੀਅਮ ਉਸ ਦਿਨ ਘਰ ਮੁੜ ਆਇਆ ਅਤੇ ਲਗਾਤਾਰ ਮਿਹਨਤ ਕਰਨ ਲੱਗਾ। ਇਸ ਤਰ੍ਹਾਂ ਹੌਲੀ-ਹੌਲੀ ਉਸ ਨੂੰ ਵਿਗਿਆਨ ਦਾ ਵਿਸ਼ਾ ਰੌਚਕ ਲੱਗਣ ਲੱਗ ਪਿਆ ਅਤੇ ਉਹ ਵਿਗਿਆਨ ਨੂੰ ਸੌਖਾ ਵਿਸ਼ਾ ਕਹਿਣ ਲੱਗ ਪਿਆ। ਬੱਸ, ਫੇਰ ਉਸ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। ਇਹੀ ਬੱਚਾ ਅੱਗੇ ਜਾ ਕੇ ਮਹਾਨ ਭਾਰਤੀ ਵਿਗਿਆਨੀ ਬਣਿਆ। ਸਾਲ 1983 ਵਿੱਚ ਉਸ ਦੀ ਖੋਜ ‘ਚੰਦਰ ਸ਼ੇਖਰ ਸੀਮਾ ਸਿਧਾਂਤ’ ਨੂੰ ਭੌਤਿਕ ਵਿਗਿਆਨ ਦੇ ਖੇਤਰ ਵਿੱਚ ਵਿਲੀਅਮ ਏ ਫੋਲਰ ਦੇ ਨਾਲ ਨੋਬੇਲ ਪੁਰਸਕਾਰ ਮਿਲਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.