ਖਿਡਾਰੀਆਂ ਲਈ ਟਿਪਸ
ਖਿਡਾਰੀ ਲਈ ਖੇਡਣਾ ਇੱਕ ਤਪੱਸਿਆ ਹੈ ਖੇਡਾਂ ਵਿਚ ਹਿੱਸਾ ਲੈਣ ਨਾਲ ਜਿੱਥੇ ਮਾਨਸਿਕ ਅਤੇ ਸਰੀਰਕ ਵਿਕਾਸ ਸੰਭਵ ਹੈ, ਉੱਥੇ ਇਹ ਇੱਕ ਮਨੋਰੰਜਨ ਦਾ ਵੀ ਸਾਧਨ ਹਨ ਹਰ ਉਮਰ ਦੇ ਲੋਕ ਖੇਡਾਂ ਵਿਚ ਹਿੱਸਾ ਲੈ ਸਕਦੇ ਹਨ ਖੇਡਾਂ ਵਿਚ ਹਿੱਸਾ ਲੈਣ ਨਾਲ ਚੁਸਤੀ ਆਉਂਦੀ ਹੈ ਖੇਡਾਂ ਸਾਨੂੰ ਅਨੁਸ਼ਾਸਨ ਵਿਚ ਰਹਿਣਾ ਸਿਖਾਉਂਦੀਆਂ ਹਨ ਇਸ ਲਈ ਤਨਦੇਹੀ ਨਾਲ ਪ੍ਰੈਕਟਿਸ ਦੇ ਨਾਲ-ਨਾਲ ਤਕਨੀਕ ਅਤੇ ਚੰਗੇ ਭੋਜਨ ਦੀ ਵੀ ਲੋੜ ਹੈ
ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਲਈ
ਡੰਬਲ ਲਓ ਜਾਂ ਮੰਜਾ ਚੁੱਕ ਲਓ ਅਤੇ ਉਸ ਨੂੰ ਉੱਪਰ-ਹੇਠਾਂ ਕਰੋ ਜਿੰਮ ਹੈ ਤਾਂ ਠੀਕ ਹੈ, ਨਹੀਂ ਤਾਂ ਬਾਡੀ ਵੇਟ ਹੀ ਡੰਬਲ ਹੈ, ਡੰਡ ਬੈਠਕ, ਪੁਸ਼ਅੱਪ ਕਰੋ, ਜਿੰਮ ਦੀ ਲੋੜ ਹੀ ਨਹੀਂ ਰਹੇਗੀ ਇਹ ਹੌਲੀ-ਹੌਲੀ ਕਰਨਾ ਚਾਹੀਦਾ ਹੈ, ਤਾਂ ਕਿ ਸਰੀਰ ਦੇ ਕਿਸੇ ਹਿੱਸੇ ਵਿਚ ਝਟਕਾ ਲੱਗਣ ਦਾ ਡਰ ਨਾ ਰਹੇ ਹਰ ਖੇਡ ਵਿਚ ਸਪੀਡ ਹੋਣੀ ਜ਼ਰੂਰੀ ਹੈ ਅਤੇ ਸਪੀਡ ਵਧਾਉਣ ਲਈ ਜ਼ਿਗ-ਜ਼ੈਗ ਦੌੜ ਲਾਉਣੀ ਚਾਹੀਦੀ ਹੈ
ਐਕਸਰਸਾਈਜ਼:
ਐਕਸਰਸਾਈਜ਼ ਇਸ ਤਰ੍ਹਾਂ ਕਰਨੀ ਚਾਹੀਦੀ ਹੈ ਕਿ ਬਾਡੀ ਸਿਰ ਤੋਂ ਲੈ ਕੇ ਪੈਰਾਂ ਤੱਕ ਪਸੀਨੇ ਨਾਲ ਨਹਾ ਲਵੇ, ਇਹ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੈ ਪੌੜੀਆਂ ਭੱਜ-ਭੱਜ ਕੇ ਚੜ੍ਹੋ ਸਾਹ ਤੇਜ਼-ਤੇਜ਼ ਚੱਲਣਾ ਚਾਹੀਦਾ ਹੈ ਤੁਹਾਨੂੰ ਫੀਲ ਹੋਣਾ ਚਾਹੀਦਾ ਹੈ ਕਿ ਤੁਹਾਡਾ ਹਾਰਟ ਬੋਲ ਰਿਹਾ ਹੈ ਅਜਿਹਾ ਕਰਨ ਨਾਲ ਤੁਹਾਨੂੰ ਦਿਲ ਦੀ ਕੋਈ ਬਿਮਾਰੀ ਨਹੀਂ ਲੱਗੇਗੀ ਅਤੇ ਬਹੁਤ ਸਾਰੀਆਂ ਹੋਰ ਬਿਮਾਰੀਆਂ ਵੀ ਖੁਦ ਹੀ ਉੱਡ ਜਾਣਗੀਆਂ ਅਜਿਹਾ ਜੇਕਰ ਤੁਸੀਂ ਲਗਾਤਾਰ ਕਰਨ ਲੱਗ ਗਏ ਤਾਂ ਬਿਮਾਰੀਆਂ ਤਾਂ ਦੂਰ ਜਾਣਗੀਆਂ ਹੀ, ਤੁਹਾਡਾ ਵਜ਼ਨ ਵੀ ਘੱਟ ਹੋਵੇਗਾ
ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਐਕਸਰਸਾਈਜ਼ ਕਰਵਾਉਣ ਅਜਿਹਾ ਕਰਨ ਨਾਲ ਬੱÎਚਆਂ ਦੀ ਗ੍ਰੋਥ ਘੱਟ ਨਹੀਂ, ਸਗੋਂ ਜ਼ਿਆਦਾ ਹੋਵੇਗੀ ਬੱਚਾ ਸਟਰੌਂਗ ਬਣੇਗਾ ਤਾਂ ਸਟਰੌਂਗ ਹੀ ਸੋਚੇਗਾ ਜ਼ਿਆਦਾ ਵੇਟ ਲਿਫ਼ਟਿੰਗ ਤੋਂ ਪਰਹੇਜ਼ ਕਰੋ ਪਰ ਬੱਚੇ ਦੇ ਅੰਗ-ਪੈਰਾਂ ਨੂੰ ਮੋੜਨਾ, ਹਲਕੇ-ਫੁਲਕੇ ਯੋਗਾ ਦੇ ਆਸਣ ਕਰਵਾਉਣ ਨਾਲ ਬੱਚੇ ਦੀ ਬਾਡੀ ਦੀ ਬਨਾਵਟ ਵਿਚ ਕੋਈ ਫ਼ਰਕ ਨਹੀਂ ਪੈਂਦਾ, ਸਗੋਂ ਤੁਰਦੇ-ਤੁਰਦੇ ਉਸ ਦੀ ਕੋਈ ਨਾੜੀ ਨਹੀਂ ਚੜ੍ਹੇਗੀ ਜਾਂ ਅੱਗੇ-ਪਿੱਛੇ ਹੋਣ ਨਾਲ ਉਸ ਦੇ ਕੋਈ ਦਰਦ ਨਹੀਂ ਹੋਵੇਗਾ ਚਾਹੇ ਬੱਚਾ ਕਿਸੇ ਵੀ ਤਰ੍ਹਾਂ ਡਿੱਗਦਾ ਹੈ, ਕੋਈ ਫ਼ਰਕ ਨਹੀਂ ਪਏਗਾ
ਟੋਕਾ-ਮਸ਼ੀਨ:
ਟੋਕਾ-ਮਸ਼ੀਨ ਤਾਂ ‘ਜਿੰਮ ਦਾ ਬਾਪ’ ਹੈ! ਇਸ ਨਾਲ ਪੂਰੀ ਬਾਡੀ ਦੇ ਮਸਲ ਬਣ ਜਾਂਦੇ ਹਨ ਮਸ਼ੀਨ ਨੂੰ ਇਸ ਤਰ੍ਹਾਂ ਸੈੱਟ ਕਰੋ ਕਿ ਜਦੋਂ ਹੱਥ ਉੱਪਰ ਜਾਣ ਤਾਂ ਤੁਹਾਨੂੰ ਅੱਡੀਆਂ ਦੇ ਭਾਰ ਉੱਚਾ ਉੱਠਣਾ ਪਵੇ ਅਤੇ ਜਦੋਂ ਹੱਥ ਹੇਠਾਂ ਆਉਣ ਤਾਂ ਤੁਹਾਨੂੰ ਪੂਰਾ ਝੁਕਣਾ ਪਵੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.