ਸਰਕਾਰ ਤੇ ਜਨਤਾ ਇੱਕਜੁਟ ਹੋਣ
ਦੇਸ਼ ਅੰਦਰ ਕੋਵਿਡ-19 ਮਹਾਂਮਾਰੀ ਦਾ ਕਹਿਰ ਜਾਰੀ ਹੈ ਮਹਾਂਰਾਸ਼ਟਰ ਤੋਂ ਬਾਅਦ ਪੰਜਾਬ ਦੇ ਹਾਲਾਤ ਵੀ ਚਿੰਤਾਜਨਕ ਹਨ ਤੇ ਇੱਥੇ ਪਾਬੰਦੀਆਂ 10 ਅਪਰੈਲ ਤੱਕ ਵਧਾ ਦਿੱਤੀਆਂ ਗਈਆਂ ਹਨ ਦੂਜੇ ਪਾਸੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਸਥਿਤੀ ਚਿੰਤਾਜਨਕ ਦੱਸੀ ਹੈ ਤੇ ਠੋਸ ਕਦਮ ਚੁੱਕਣ ਦੀ ਗੱਲ ਕਹੀ ਹੈ ਅਸਲ ’ਚ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਹਾਲਾਤ ਵੱਖਰੇ ਹਨ ਸਰਕਾਰਾਂ ਜੋ ਹਦਾਇਤਾਂ ਤੇ ਅਪੀਲਾਂ ਕਰ ਰਹੀਆਂ ਹਨ ਜਨਤਾ ਉਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ ਲੋਕ ਮਾਸਕ ਪਾਉਣ ਲਈ ਤਿਆਰ ਨਹੀਂ, ਖਾਸ ਕਰਕੇ ਜਨਤਕ ਥਾਵਾਂ ’ਤੇ ਵੀ ਘੋਰ ਲਾਪਰਵਾਹੀ ਕੀਤੀ ਜਾ ਰਹੀ ਹੈ ਸਰਕਾਰੀ , ਗੈਰ-ਸਰਕਾਰੀ, ਦਫ਼ਤਰਾਂ, ਪਾਰਕਾਂ ਤੇ ਹੋਰ ਜਨਤਕ ਥਾਵਾਂ ’ਤੇ ਮੁਲਾਜ਼ਮ ਤੇ ਆਮ ਲੋਕ ਵੀ ਲਾਪਰਵਾਹੀ ਵਰਤ ਰਹੇ ਹਨ
ਜੇਕਰ ਅਧਿਕਾਰੀ ਨਿਯਮਾਂ ਦੀ ਪਾਲਣਾ ਲਈ ਪਹਿਲ ਕਰਨ ਤੇ ਆਮ ਜਨਤਾ ਨੂੰ ਟੋਕਣ ਤਾਂ ਸਾਵਧਾਨੀਆਂ ਵਰਤਣ ਦਾ ਮਾਹੌਲ ਪੈਦਾ ਹੋਵੇਗਾ ਪੰਜਾਬ ’ਚ ਇੱਕ ਹੋਰ ਨਵੀਂ ਸਥਿਤੀ ਇਹ ਬਣ ਗਈ ਹੈ ਸਰਕਾਰੀ ਤੇ ਨਿੱਜੀ ਸਕੂਲਾਂ ਨੂੰ ਖੋਲ੍ਹਣ ਲਈ ਸੰਘਰਸ਼ ਸ਼ੁਰੂ ਹੋ ਗਿਆ ਹੈ ਨਿੱਜੀ ਸਕੂਲਾਂ ਦੇ ਮਾਲਕਾਂ ਦੇ ਨਾਲ-ਨਾਲ ਵਿਦਿਆਰਥੀਆਂ ਦੇ ਮਾਪੇ ਵੀ ਸਕੂਲ ਖੋਲ੍ਹਣ ਦੀ ਮੰਗ ਕਰ ਰਹੇ ਹਨ ਇਹ ਲੋਕ ਸਰਕਾਰ ਦੇ ਦਬਾਅ ਬਣਾਉਣ ਲਈ ਪ੍ਰਦਰਸ਼ਨ ਕਰ ਰਹੇ ਹਨ ਸਰਕਾਰ ਲਈ ਇਹ ਮੁਸ਼ਕਲ ਵਾਲੀ ਗੱਲ ਹੈ ਕਿਉਂਕਿ ਜਨਤਾ ਦੇ ਸਹਿਯੋਗ ਤੋਂ ਬਿਨਾਂ ਨਿਯਮਾਂ ਨੂੰ ਸਿਰਫ਼ ਡੰਡੇ ਨਾਲ ਲਾਗੂ ਕਰਨਾ ਕਾਫ਼ੀ ਔਖਾ ਹੋਵੇਗਾ ਅਜਿਹੇ ਹਾਲਾਤ ਹੋਰਨਾਂ ਸੂਬਿਆਂ ਵਿੱਚ ਵੀ ਹਨ ਇੱਥੇ ਸਰਕਾਰ ਨੂੰ ਸਿਰਫ਼ ਸਖ਼ਤੀ ਦਾ ਰਾਹ ਅਪਣਾਉਣ ਦੀ ਬਜਾਇ ਲੋਕਾਂ ਨੂੰ ਵਿਸ਼ਵਾਸ ’ਚ ਲੈਣ ਦੀ ਜ਼ਰੂਰਤ ਹੈ
ਸਰਕਾਰ ਤੇ ਜਨਤਾ ਦਰਮਿਆਨ ਪੁਲ਼ ਜ਼ਰੂਰੀ ਹੈ ਆਮ ਜਨਤਾ ਦਾ ਇਹ ਤਰਕ ਜਾਇਜ਼ ਵੀ ਹੈ ਕਿ ਰਾਤ ਦੇ ਕਰਫ਼ਿਊ ਦੀ ਕੋਈ ਤੁਕ ਨਹੀਂ ਅਸਲ ਵਿਚ ਲੋਕਾਂ ਦੇ ਕੰਮਕਾਜ ਤੇ ਹੋਰ ਸਰਗਰਮੀਆਂ ਦਿਨ ਮੌਕੇ ਹੁੰਦੀਆਂ ਹਨ ਇਸ ਲਈ ਸਿਰਫ਼ ਨਾਂਅ ਦੀਆਂ ਪਾਬੰਦੀਆਂ ਲਾਉਣ ਦੀ ਬਜਾਇ ਤਰਕਪੂਰਨ ਪਾਬੰਦੀਆਂ ਹੀ ਸਥਿਤੀ ’ਚ ਸੁਧਾਰ ਲਿਆ ਸਕਦੀਆਂ ਹਨ ਆਮ ਤੌਰ ’ਤੇ ਵੇਖਿਆ ਜਾ ਰਿਹਾ ਹੈ ਕਿ ਬਜ਼ਾਰਾਂ ’ਚ ਭੀੜ ਹੁੰਦੀ ਹੈ ਤੇ ਲੋਕ ਬਿਨਾਂ ਮਾਸਕ ਤੇ ਬਿਨਾਂ ਆਪਸੀ ਦੂਰੀ ਤੋਂ ਤੁਰੇ ਫ਼ਿਰਦੇ ਹਨ, ਦੂਜੇ ਪਾਸੇ ਪੁਲਿਸ ਮੁਲਾਜ਼ਮ ਕਾਰ ’ਚ ਇੱਕੋ ਪਰਿਵਾਰ ਦੇ ਮੈਂਬਰਾਂ ਦੇ ਮਾਸਕ ਨਾ ਪਾਉਣ ਬਾਰੇ ਪੁੱਛਗਿੱਛ ਕਰਦੇ ਵੇਖੇ ਜਾਂਦੇ ਹਨ
ਪਾਬੰਦੀਆਂ ਉਹੀ ਕਾਮਯਾਬ ਹੋ ਸਕਦੀਆਂ ਹਨ ਜਿਨ੍ਹਾਂ ’ਤੇ ਆਮ ਜਨਤਾ ਵੀ ਵਿਸ਼ਵਾਸ ਕਰੇ ਇਹ ਵੀ ਜ਼ਰੂਰੀ ਹੈ ਕਿ ਟੈਸਟਿੰਗ ਵਧਾਈ ਜਾਵੇ ਟੈਸਟਿੰਗ ਲਈ ਜਿਸ ਤਰ੍ਹਾਂ ਦਾ ਉਤਸ਼ਾਹ ਪਿਛਲੇ ਸਾਲ ਨਜ਼ਰ ਆ ਰਿਹਾ ਸੀ ਉਹ ਇਸ ਸਾਲ ਨਹੀਂ ਹੈ ਟੀਕਾਕਰਨ ਮੁਹਿੰਮ ਨੂੰ ਵੀ ਮਜ਼ਬੂਤ ਬਣਾਉਣ ਦੀ ਜ਼ਰੂੂਰਤ ਹੈ ਆਮ ਲੋਕਾਂ ਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਸਿਆਸੀ ਆਗੂ ਖਾਸ ਕਰ ਰੈਲੀਆਂ ’ਚ ਭਾਗ ਲੈਣ ਵਾਲਿਆਂ ਜਾਂ ਜ਼ਿਆਦਾ ਸਰਗਰਮੀਆਂ ਵਾਲਿਆਂ ਨੂੰ ਕੋਰੋਨਾ ਹੋ ਰਿਹਾ ਹੈ ਇਹ ਆਮ ਭਰਮ ਹੈ ਕਿ ਕੋਰੋਨਾ ਸਿਰਫ਼ ਆਮ ਲੋਕਾਂ ਜਾਂ ਗਰੀਬਾਂ ਨੂੰ ਹੀ ਆਪਣਾ ਸ਼ਿਕਾਰ ਬਣਾਉਂਦਾ ਹੈ ਬਿਮਾਰੀ ਪ੍ਰਤੀ ਲਾਪਰਵਾਹ ਹੋਣ ਦੀ ਬਜਾਇ ਸਾਵਧਾਨ ਹੋਣ ਦੀ ਜ਼ਰੂਰਤ ਹੈ ਬਿਮਾਰੀ ਹੈ ਹੀ ਨਹੀਂ ਤੇ ਟੀਕਾ ਖ਼ਤਰਨਾਕ ਵਾਲੀ ਧਾਰਨਾ ਛੱਡਣੀ ਚਾਹੀਦੀ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.