ਗੁਰਦੀਪ ਸਿੰਘ ਗੋਸ਼ਾ ਵਲੋਂ ਚਰਨਪ੍ਰੀਤ ਸਿੰਘ ਨੂੰ ਰੇਲਵੇ ਸਟੇਸ਼ਨ ਲੁਧਿਆਣਾ ਆਟੋ ਯੂਨੀਅਨ ਦਾ ਬਣਾਇਆ ਪ੍ਰਧਾਨ
ਲੁਧਿਆਣਾ,(ਵਨਰਿੰਦਰ ਸਿੰਘ ਮਣਕੂ)। ਚਰਨਪ੍ਰੀਤ ਸਿੰਘ ਨੂੰ ਰੇਲਵੇ ਸਟੇਸ਼ਨ ਲੁਧਿਆਣਾ ਆਟੋ ਯੂਨੀਅਨ ਦਾ ਪ੍ਰਧਾਨ ਬਣਾਇਆ ਗਿਆ ।ਉੱਥੇ ਆਟੋ ਚਾਲਕਾਂ ਨੇ ਆਪਣੀਆਂ ਮੁਸ਼ਕਲਾਂ ਦੱਸੀਆਂ ਲਾਕਡਾਊਨ ਦੌਰਾਨ ਕੋਰੋਨਾ ਕਾਲ ਵਿੱਚ ਕਿੰਨੇ ਮਾੜੇ ਹਾਲਾਤਾਂ ਵਿੱਚੋਂ ਨਿਕਲਣਾ ਪਿਆ ਉੱਥੇ ਡੀਜ਼ਲ ਪੈਟਰੋਲ ਦੀ ਕੀਮਤਾਂ ਨੇ ਲੱਕ ਤੋੜ ਦਿੱਤਾ।
ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਣ ਨਾਲ ਆਮ ਲੋਕਾਂ ਤੇ ਕਿਰਾਏ ਦਾ ਬੋਝ ਪਿਆ ਕਿਉਂਕਿ ਆਟੋ ਰਕਸ਼ਾ ਇੱਕ ਗ਼ਰੀਬ ਦੀ ਸਵਾਰੀ ਹੈ । ਲੁਧਿਆਣੇ ਦੇ ਕਈ ਪਰਿਵਾਰ ਆਟੋ ਰਕਸ਼ਾ ਚਲਾ ਕੇ ਘਰ ਦਾ ਗੁਜਾਰਾ ਕਰਦੇ ਹਨ ਪਰ ਹੁਣ ਘਰ ਦਾ ਗੁਜਾਰਾ ਕਰਨਾ ਬਹੁਤ ਔਖਾ ਹੋ ਗਿਆ। ਸਰਕਾਰ ਨੂੰ ਇਹਨਾਂ ਗਰੀਬ ਲੋਕਾਂ ਬਾਰੇ ਵੀ ਸੋਚਣਾ ਚਾਹੀਦਾ ਹੈ ਕਿਓ ਕਿ ਇਹਨਾਂ ਨਾਲ ਧੱਕਾ ਨਾ ਕੀਤੇ ਜਾਵੇ ।
ਗੁਰਦੀਪ ਸਿੰਘ ਗੋਸ਼ਾ ਨੇ ਭਰੋਸਾ ਦਿਵਾਇਆ ਕਿ ਆਟੋ ਚਾਲਕਾਂ ਨੂੰ ਆਉਣ ਵਾਲੀਆਂ ਸਮੱਸਿਆ ਦਾ ਹੱਲ ਕੀਤਾ ਜਾਵੇਗਾ ਅਤੇ ਯੂਥ ਅਕਾਲੀ ਦਲ ਹਮੇਸ਼ਾਂ ਇਨ੍ਹਾਂ ਦੇ ਨਾਲ ਖੜੇਗਾ। ਇਸ ਮੌਕੇ ਤੇ ਪਰਮਜੀਤ ਸਿੰਘ ਬੀਨੂੰ ਪ੍ਰਧਾਨ ਰੇਲਵੇ ਟੈਕਸੀ ਯੂਨੀਅਨ, ਸਤਨਾਮ ਸਿੰਘ, ਸੁਰੇਸ਼ ਕੁਮਾਰ, ਜੈਪਾਲ ਸਿੰਘ, ਸੋਨੂੰ ਨਾਗਾ, ਪੱਪੀ, ਧਨਰਾਜ ਸਿੰਘ ਰਾਜੂ, ਮਨਿੰਦਰਜੀਤ ਸਿੰਘ ਕੌਰ ਸਿੰਘ ਕਾਲੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.