ਰੂਹਾਨੀਅਤ ’ਚ ਦ੍ਰਿੜ ਯਕੀਨ ਰੱਖੋ : ਪੂਜਨੀਕ ਗੁਰੂ ਜੀ
ਸਰਸਾ, (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸਤਿਗੁਰੂ, ਮੌਲਾ, ਸ਼ਾਹ ਸਤਿਨਾਮ ਜੀ, ਸ਼ਾਹ ਮਸਤਾਨਾ ਜੀ ਸਾਨੂੰ ਅਜਿਹੇ ਮਿਲੇ, ਜਿਨ੍ਹਾਂ ਦੀ ਮੁਹੱਬਤ, ਜਿਸ ਵੀ ਜੀਵ ਨੇ ਪਾ ਲਈ, ਉਹ ਹਮੇਸ਼ਾ ਉਨ੍ਹਾਂ ਨਾਲ ਹਨ, ਸਨ ਤੇ ਰਹਿਣਗੇ ਉਨ੍ਹਾਂ ਦਾ ਰਹਿਮੋ-ਕਰਮ ਮੋਹਲੇਧਾਰ ਵਰਸਦਾ ਹੈ, ਉਨ੍ਹਾਂ ਦੇ ਬਚਨ ਜਿਉਂ ਦੇ ਤਿਉਂ ਪੂਰੇ ਹੁੰਦੇ ਜਾ ਰਹੇ ਹਨ ਉਨ੍ਹਾਂ ਦੇ ਬਚਨ ਸਨ ਕਿ ਪੂਰੀ ਦੁਨੀਆ ’ਚ ‘ਰਾਮ-ਨਾਮ ਦੀ ਚਰਚਾ ਹੋਵੇਗੀ ਤਾਂ ਚਰਚਾ ਸ਼ੁਰੂ ਹੋ ਗਈ ਫਿਰ ਬਚਨ ਹੋਏ ‘ ਪੂਰੀ ਦੁਨੀਆ ’ਚ ਅੱਲ੍ਹਾ, ਵਾਹਿਗੁਰੁ, ਗੌਡ, ਖੁਦਾ, ਰੱਬ ਦਾ ਲੋਕ ਗੁਣਗਾਨ ਗਾਉਣਗੇ, ਤਾਂ ਉਹ ਦਿਨ ਵੀ ਇੱਕ ਦਿਨ ਜ਼ਰੂਰ ਆਵੇਗਾ ਸਤਿਗੁਰੂ ਉਸ ਦੀ ਵਿਧੀ ਕੀ ਬਣਾਉਂਦੇ ਹਨ, ਤਰੀਕਾ ਕੀ ਬਣਾਉਂਦੇ ਹਨ, ਇਹ ਉਨ੍ਹਾਂ ਦੀ ਮਰਜ਼ੀ ਹੈ ਪਰ ਇਨਸਾਨ ਸੱਚ ਕਰਕੇ ਮੰਨਦਾ ਜਾਵੇ, ਤਾਂ ਯਕੀਨਨ ਉਸ ਨੂੰ ਉਹ ਮਿਲਦਾ ਹੈ,
ਜਿਸ ਦੀ ਉਸ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਹੁੰਦੀ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜੋ ਲੋਕ ਕਿਉਂ, ਕਿੰਤੂ ਪਰੰਤੂ ’ਚ ਜੋ ਉਲਝ ਜਾਂਦੇ ਹਨ, ਉਹ ਆਪਣੇ ਸਤਿਗੁਰੂ, ਅੱਲ੍ਹਾ, ਰਾਮ ਤੋਂ ਦੂਰ ਹੋ ਜਾਂਦੇ ਹਨ ਹੀਰੇ, ਲਾਲ, ਜਵਾਹਰਾਤ ਆਪਣੀ ਜੇਬ ’ਚ ਹੁੰਦੇ ਹੋਏ ਵੀ ਕੰਗਾਲ ਹੋ ਜਾਂਦੇ ਹਨ ਦੂਜੇ ਪਾਸੇ, ਜੋ ਲੋਕ ਯਕੀਨ ਕਰ ਲੈਂਦੇ ਹਨ, ਉਨ੍ਹਾਂ ਲਈ ਕੌਡੀਆਂ ਵੀ ਹੀਰੇ, ਲਾਲ, ਜਵਾਹਰਾਤ ਬਣ ਜਾਂਦੀਆਂ ਹਨ ਰੂਹਾਨੀਅਤ, ਸੂਫ਼ੀਅਤ ਦ੍ਰਿੜ ਯਕੀਨ ਦਾ ਸੌਦਾ ਹੈ, ਜਿਨ੍ਹਾਂ ਨੂੰ ਦ੍ਰਿੜ ਯਕੀਨ ਹੁੰਦਾ ਹੈ,
ਇਸ ਫਾਨੀ ਤੇ ਲਾਸਾਨੀ ਦੁਨੀਆ ’ਚ ਅੱਲ੍ਹਾ, ਵਾਹਿਗੁਰੂ, ਰਾਮ ਦੇ ਦਰਸ਼ਨ-ਦੀਦਾਰ ਦੇ ਕਾਬਲ ਬਣੇ ਰਹਿੰਦੇ ਹਨ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਤੁਹਾਡੇ ਅੰਦਰ ਜਿਉਂ ਹੀ ਵਿਚਾਰ ਆਉਂਦੇ ਹਨ, ਉਨ੍ਹਾਂ ਦੇ ਚੱਕਰ ’ਚ ਤੁਸੀਂ ਨਾ ਪਓ ਕਿਉਂਕਿ ਜੇਕਰ ਦ੍ਰਿੜ ਯਕੀਨ ਰੱਖਦੇ ਹੋ ਤਾਂ ਇੱਕ ਦਿਨ ਵਿਚਾਰ ਜ਼ਰੂਰ ਬਦਲ ਜਾਣਗੇ, ਬੁਰੇ ਵਿਚਾਰ ਤੁਹਾਡੇ ’ਤੇ ਹਾਵੀ ਨਹੀਂ ਹੋਣਗੇ ਤੁਸੀਂ ਦ੍ਰਿੜ ਯਕੀਨ ਰੱਖਦੇ ਹੋ ਤਾਂ ਨਰਕਾਂ ਦੀ ਦਲ-ਦਲ ’ਚ ਡਿੱਗਣ ਤੋਂ ਸਤਿਗੁਰੂ, ਮੌਲਾ ਅੱਗੇ ਖੜ੍ਹੇ ਹੋ ਕੇ ਤੁਹਾਨੂੰ ਬਚਾਵੇਗਾ ਰੂਹਾਨੀਅਤ ਦਾ ਇਹ ਅਹਿਮ ਤਰੀਕਾ ਹੈ ਕਿ ਤਸੀਂ ਆਪਣੇ ਹੌਂਸਲੇ ਬੁਲੰਦ ਰੱਖੋ, ਦ੍ਰਿੜ ਯਕੀਨ ਰੱਖੋ, ਸਾਰਿਆਂ ਨਾਲ ਬੇਗਰਜ਼, ਨਿਹਸਵਾਰਥ ਭਾਵਨਾ ਨਾਲ ਪਿਆਰ ਕਰੋ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.