ਵਿਅਰਥ ਦੀ ਮਿਹਨਤ

ਵਿਅਰਥ ਦੀ ਮਿਹਨਤ

ਇੱਕ ਖੂੰਖਾਰ ਡਾਕੂ ਸੀ ਉਸ ਦੇ ਨਾਂਅ ਤੋਂ ਸਾਰੇ ਡਰਦੇ ਸਨ ਇੱਕ ਵਾਰ ਨਗਰ ’ਚ ਇੱਕ ਮਹਾਤਮਾ ਆਏ ਉਸ ਕੋਲ ਹੀਰੇ-ਜਵਾਹਰਾਤਾਂ ਨਾਲ ਜੜੀਆਂ ਸੋਨੇ ਦੀਆਂ ਮੂਰਤੀਆਂ ਸਨ ਜਿਨ੍ਹਾਂ ਦੀ ਉਹ ਰੋਜ਼ਾਨਾ ਪੂਜਾ ਕਰਦਾ ਸੀ ਇਹ ਗੱਲ ਡਾਕੂ ਨੂੰ ਪਤਾ ਲੱਗ ਗਈ, ਤਾਂ ਉਸੇ ਰਾਤ ਡਾਕੂ ਮਹਾਤਮਾ ਕੋਲ ਪਹੁੰਚਿਆ ਤੇ ਤਲਵਾਰ ਵਿਖਾ ਕੇ ਰੋਹਬ ਨਾਲ ਕਿਹਾ, ‘‘ਹੇ ਸੰਨਿਆਸੀ! ਸੁਣਿਆ ਹੈ ਕਿ ਤੇਰੇ ਕੋਲ ਕੀਮਤੀ ਮੂਰਤੀਆਂ ਹਨ, ਉਨ੍ਹਾਂ ਨੂੰ ਮੇਰੇ ਹਵਾਲੇ ਕਰ ਦੇ, ਨਹੀਂ ਤਾਂ ਤੈਨੂੰ ਮੌਤ ਦੇ ਘਾਟ ਉਤਾਰ ਦਿਆਂਗਾ’’

ਮਹਾਤਮਾ ਸ਼ਾਂਤ ਚਿੱਤ ਹੋ ਕੇ ਬੋਲਿਆ, ‘ਪਹਿਲਾਂ ਮੇਰੇ ਇੱਕ ਸਵਾਲ ਦਾ ਜਵਾਬ ਦੇ, ਤੈਨੂੰ ਮੂਰਤੀਆਂ ਮਿਲ ਜਾਣਗੀਆਂ ਡਾਕੂ ਨੇ ਕਿਹਾ, ‘ਠੀਕ ਹੈ, ਪੁੱਛੋ’’ ਮਹਾਤਮਾ ਨੇ ਕਿਹਾ,’’ ‘ਮੈਂ ਇੱਕ ਦੇਸ਼ ਦੇ ਰਾਜੇ ਨੂੰ ਜਾਣਦਾ ਹਾਂ, ਜੋ ਆਪਣੇ ਕੋਲ ਇੱਕ ਘੰਟਾ ਕੰਮ ਕਰਨ ਲਈ ਦਸ ਹਜ਼ਾਰ ਸੋਨੇ ਦੀਆਂ ਮੋਹਰਾਂ ਦਿੰਦਾ ਹੈ ਪਰ ਉਸ ਦੀ ਸ਼ਰਤ ਇਹ ਹੈ ਕਿ ਉਹ ਸੋਨੇ ਦੀਆਂ ਮੋਹਰਾਂ ਖ਼ਰਚ ਨਾ ਕੀਤੀਆਂ ਜਾਣ ਤੇ ਦੇਸ਼ ਛੱਡਦੇ ਸਮੇਂ ਉਨ੍ਹਾਂ ਨੂੰ ਨਾਲ ਵੀ ਨਾ ਲਿਜਾਇਆ ਜਾਵੇ ਕੀ ਤੂੰ ਉਸ ਕੋਲ ਕੰਮ ਕਰਨਾ ਚਾਹੇਂਗਾ?’’

ਡਾਕੂ ਨੇ ਕਿਹਾ, ‘‘ਕੌਣ ਕਰੇਗਾ ਅਜਿਹੀ ਵਿਅਰਥ ਦੀ ਮਿਹਨਤ? ਮੈਂ ਮੂਰਖ ਨਹੀਂ’ ਮਹਾਤਮਾ ਨੇ ਪੁੱਛਿਆ, ‘‘ਕੀ ਅਸੀਂ ਮਰਦੇ ਸਮੇਂ ਇਸ ਧਨ ਨੂੰ ਨਾਲ ਲਿਜਾ ਸਕਦੇ ਹਾਂ? ਇੱਥੇ ਹੀ ਰਹਿਣ ਵਾਲੇ ਇਸ ਧਨ ਲਈ ਇਹ ਸਭ ਕੁਕਰਮ, ਕੀ ਵਿਅਰਥ ਦੀ ਕਿਰਤ ਨਹੀਂ?, ਚਲੋ, ਹੁਣ ਮੂਰਤੀਆਂ ਤੇਰੀਆਂ ਹਨ, ਤੂੰ ਇਨ੍ਹਾਂ ਨੂੰ ਲਿਜਾ ਸਕਦਾ ਹੈਂ’’ ਮਹਾਤਮਾ ਨੇ ਮੂਰਤੀਆਂ ਉਸ ਵੱਲ ਵਧਾਈਆਂ, ਡਾਕੂ ਦੀਆਂ ਅੱਖਾਂ ’ਚੋਂ ਹੰਝੂ ਵਗਣ ਲੱਗੇ ਤੇ ਉਹ ਮਹਾਤਮਾ ਦੇ ਚਰਨਾਂ ’ਚ ਡਿੱਗ ਪਿਆ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.