ਲਾਲਾ ਲਾਜਪਤ ਰਾਏ ਕਾਲਜ ਮੁੰਬਈ ਵਿਚ ਤਿੰਨ ਰੋਜ਼ਾ PRODIGY 2020-21 ਵਰਚੁਅਲ ਉਤਸਾਵ ਸਮਾਪਤ

ਰਾਸ਼ਟਰੀ ਅਖ਼ਬਾਰ ਦੈਨਿਕ ‘ਸੱਚ ਕਹੂੰ’, ਮਾਸਿਕ ਪੱਤ੍ਰਿਕਾ ‘ਸੱਚੀ ਸ਼ਿਕਸ਼ਾ’ ਤੇ ਹੋਰ ਮੀਡੀਆ ਪਾਰਟਨਰਾਂ ਨੇ ਅਦਾ ਕੀਤੀ ਭੂਮਿਕਾ

ਪ੍ਰੋਗਰਾਮ ਵਿਚ 15 ਤੋਂ ਜ਼ਿਆਦਾ ਕਾਲਜਾਂ ਨੇ ਦਰਜ਼ ਕਰਵਾਈ ਸ਼ਮੂਲੀਅਤ

ਵਿਚਾਰ ਗੋਸ਼ਟੀ ਦੇ ਜ਼ਰੀਏ ਮਾਹਿਰਾਂ ਨੇ ਕਰੀਅਰ ਸਬੰਧੀ ਵਿਦਿਆਰਥੀਆਂ ਦਾ ਕੀਤਾ ਮਾਰਗ ਦਰਸ਼ਨ

ਮੁੰਬਈ (ਸੱਚ ਕਹੂੰ ਨਿਊਜ਼) ਲਾਲਾ ਲਾਜਪਤ ਰਾਏ ਕਾਲਜ ਆਫ ਕਾਮਰਸ ਐਂਡ ਇਕੋਨਾਮਿਕਸ ਦੇ ਬੀਏਐਫ਼ ਵਿਭਾਗ (Lala Lajpat Rai College of Commerce and Economics, Mumbai) ਦੁਆਰਾ ਬੀਤੀ 9 ਤੋਂ 11 ਫਰਵਰੀ ਤੱਕ ਇੰਟਰ ਕਾਲਜ PRODIGY 2020-21 ਵਰਚੁਅਲ ਉਤਸਵ ਕਰਵਾਇਆ ਗਿਆ ਦੱਸ ਦੇਈਏ ਕਿ ਇਹ ਉਤਸਵ ਹਰ ਸਾਲ ਕਰਵਾਇਆ ਜਾਂਦਾ ਹੈ ਇਸ ਸਾਲ ਹੋਏ ਪ੍ਰੋਗਰਾਮ ਦਾ ਮੁੱਖ ਵਿਸ਼ਾ ‘ਪਰਿਕਲਪਨਾ ਅਤੇ ਕਲਪਨਾ ਦੀ ਸੱਚਾਈ’ ਰਿਹਾ ਇਸ ਵਾਰ PRODIGY 2020-21 ਪ੍ਰੋਗਰਾਮ ਵਿਚ ਖਾਸ ਇਹ ਰਿਹਾ ਕਿ ਪਹਿਲੀ ਵਾਰ ਰਾਸ਼ਟਰੀ ਅਖ਼ਬਾਰ ਦੈਨਿਕ ‘ਸੱਚ ਕਹੂੰ’ ਅਤੇ ਮਾਸਿਕ ਪੱਤ੍ਰਿਕਾ ‘ਸੱਚੀ ਸ਼ਿਕਸ਼ਾ’ ਨੇ ਮੀਡੀਆ ਪਾਰਟਨਰ ਦੀ ਭੂਮਿਕਾ ਅਦਾ ਕੀਤੀ ਪ੍ਰੋਗਰਾਮ ਵਿਚ 15 ਤੋਂ ਜ਼ਿਆਦਾ ਕਾਲਜਾਂ ਨੇ ਸ਼ਮੂਲੀਅਤ ਦਰਜ਼ ਕਰਵਾਈ

ਉਤਸਵ ਦੇ ਪਹਿਲੇ ਦਿਨ ਦੀ ਸ਼ੁਰੂਆਤ ਵਿਚਾਰ ਗੋਸ਼ਟੀ ਨਾਲ ਕੀਤੀ ਗਈ ਜਦੋਂਕਿ ਦੂਜਾ ਦਿਨ ਪ੍ਰਬੰਧਨ ਦਿਵਸ ਅਤੇ ਤੀਜਾ ਅਤੇ ਆਖ਼ਰੀ ਦਿਨ ਸੱਭਿਆਚਾਰਕ ਸਮਾਰੋਹ ਦੇ ਨਾਲ ਮੁਕੰਮਲ ਹੋਇਆ ਜਾਣਕਾਰੀ ਦਿੰਦੇ ਹੋਏ ਲਾਲਾ ਲਾਜਪਤ ਰਾਏ ਕਾਲਜ ਦੇ ਸੰਚਾਲਕ ਨੇ ਦੱਸਿਆ ਕਿ ਪ੍ਰੋਗਰਾਮ ਦੀ ਸ਼ੁਰੂਆਤ ’ਤੇ ਪਹਿਲੇ ਦਿਨ ਦੋ ਵੈਬੀਨਾਰ ਕਰਵਾਏ ਗਏ ਜਿਸ ਵਿਚ ਪਹਿਲੇ ਸੈਸ਼ਨ ਦਾ ਵੈਬੀਨਾਰ ਐਜ਼ੂਕੇਸ਼ਨ ਮੈਨੇਜ਼ਮੈਂਟ ਕਰੀਅਰ ਫਾਰ ਸ਼ੈਯਾਰ (Careers4Sure) ਦੀ ਅਗਵਾਈ ਵਿਚ ਸ਼ੁਰੂ ਹੋਇਆ

ਜਿਸ ਦੇ ਪ੍ਰਧਾਨ ਨਿੱਥਾ ਸ੍ਰੀਰਾਮ ਰਹੇ ਜੋ ਇੱਕ ਸਿੱਖਿਆ ਮਨੋਵਿਗਿਆਨੀ, ਇੱਕ ਕਰੀਅਰ ਕੋਚ ਅਤੇ ਮੈਂਟਰ ਹਨ ਵਿਦਿਆਰਥੀਆਂ ਦਾ ਮਾਰਗਦਰਸ਼ਨ ਕਰਦੇ ਹੋਏ ਨਿੱਥਾ ਨੇ ਦੱਸਿਆ ਕਿ ਸਫ਼ਲ ਕਰੀਅਰ ਲਈ ਟੀਚਾ ਨਿਰਧਾਰਨ ਬੇਹੱਦ ਜ਼ਰੂਰੀ ਹੈ ਉੱਥੇ ਦੂਜੇ ਵੈਬੀਨਾਰ ਦਾ ਆਯੋਜਨ ਸਟਾਕ ਵਿਜਾਰਡ ਅਕਾਦਮੀ ਦੇ ਸਹਿਯੋਗ ਨਾਲ ਹੋਇਆ ਇਸ ਸੈਸ਼ਨ ਦੀ ਪ੍ਰਧਾਨਗੀ ਅਰਥਸ਼ਾਸਤਰੀ ਸ੍ਰੀ ਸ਼ਾਹ ਨੇ ਕੀਤੀ ਸ਼ਾਹ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਸਟਾਕ ਮਾਰਕਿਟ ਕੀ ਹੈ ਅਤੇ ਅਸਲ ਬਜ਼ਾਰ ਵਿਚ ਵਪਾਰ ਕਿਵੇਂ ਕੀਤਾ ਜਾਂਦਾ ਹੈ ਅਤੇ ਇਸ ਦੀ ਅੱਜ ਲੋੜ ਕਿਉਂ ਹੈ?

ਗੂਗਲ ਮੀਟ ਅਤੇ ਵੈਬਐਕਸ (WebEx) ਪਲੇਟਫਾਰਮ ’ਤੇ ਮਨਾਇਆ ‘ਪ੍ਰਬੰਧਨ ਦਿਵਸ’ (Management Day)

ਲਾਲਾ ਲਾਜਪਤ ਰਾਏ ਕਾਲਜ ਦੇ ਸੰਚਾਲਕ ਨੇ ਦੱਸਿਆ ਕਿ ਦੂਜੇ ਦਿਨ ‘ਪ੍ਰਬੰਧਨ ਦਿਵਸ’ ਦੇ ਰੂਪ ਵਿਚ ਮਨਾਇਆ ਗਿਆ ਜਿਸ ਵਿਚ ਗੂਗਲ ਮੀਟ ਅਤੇ ਵੈਬਐਕਸ ਪਲੇਟਫਾਰਮ ’ਤੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਦੁਆਰਾ ਲਿਟਰਲ, ਫਾਈਨ, ਫਨ ਐਂਡ ਗੇਮਿੰਗ ਜਿਵੇਂ ਕਿ ਸ਼ਾਰਕ ਟੈਂਕ, ਡੇਪੀਕਟਰ, ਸਰਪ੍ਰਾਈਜ਼ ਇਵੈਂਟ, ਕ੍ਰਿਕਟ-20 ਅਤੇ ਹੋਰ ਕਈ ਇਵੈਂਟਸ ਦੀ ਮੇਜ਼ਬਾਨੀ ਕੀਤੀ ਦੂਜੇ ਦਿਨ ਦੇ ਪ੍ਰੋਗਰਾਮ ਦੀ ਸ਼ੁਰੂਆਤ ਸਵੇਰੇ 9 ਵਜੇ ਤੋਂ ਹੋਈ ਅਤੇ ਇਹ ਪ੍ਰੋਗਰਾਮ ਦਿਨ ਦੇ ਅੰਤ ਤੱਕ ਜਾਰੀ ਰਿਹਾ

ਗਾਇਨ, ਸੋਲੋ ਡਾਂਸ ਅਤੇ ਟੈਲੇਂਟ ਹੰਟ ਇਵੈਂਟ ’ਚ ਮੁਕਾਬਲੇਬਾਜਾਂ ਨੇ ਦਿਖਾਈ ਪ੍ਰਤਿਭਾ

ਪ੍ਰਿੰਸੀਪਲ ਡਾ. ਨੀਲਮ ਅਰੋੜਾ ਨੇ ਕੀਤਾ ਸੱਭਿਆਚਾਰਕ ਪ੍ਰੋਗਰਾਮ ਦਾ ਉਦਘਾਟਨ

ਆਖ਼ਰੀ ਦਿਨ ਸੱਭਿਆਚਾਰਕ ਪ੍ਰੋਗਰਾਮ ਦੇ ਨਾਲ PRODIGY 2020-21 ਦੀ ਸਮਾਪਤੀ ਹੋਈ ਜਿਸ ਦਾ ਪ੍ਰਸਾਰਨ ਯੂਟਿਊਬ ’ਤੇ ਲਾਈਵ ਕੀਤਾ ਗਿਆ ਸੱਭਿਆਚਾਰਕ ਪ੍ਰੋਗਰਾਮ ਦਾ ਉਦਘਾਟਨ ਲਾਲਾ ਲਾਜਪਤ ਰਾਏ ਕਾਲਜ ਦੀ ਪ੍ਰਿੰਸੀਪਲ ਡਾ. ਨੀਲਮ ਅਰੋੜਾ ਅਤੇ ਡਿਪਾਰਟਮੈਂਟ ਦੀ ਕੋ-ਆਰਡੀਨੇਟਰ ਡਾ. ਮੀਨਮ ਸਕਸੈਨਾ ਨੇ ਕੀਤਾ ਪ੍ਰੋਗਰਾਮ ਵਿਚ 15 ਮੁਕਾਬਲੇਬਾਜ਼ਾਂ ਨੇ ਹਿੱਸਾ ਲਿਆ ਉਤਸਵ ਦੀ ਸ਼ੁਰੂਆਤ ਗਾਇਨ ਪ੍ਰਤੀਯੋਗਤਾ ਨਾਲ ਹੋਈ ਜਿਸ ਵਿਚ ਜਿਊਰੀ ਦੇ ਰੂਪ ਵਿਚ ਐਮਟੀਵੀ ਤੋਂ ਅਭਿਮੰਨਿਊ ਸਿੰਘ ਰਾਘਵ ਮੌਜ਼ੂਦ ਰਹੇ ਉਤਸਵ ਦਾ ਆਖ਼ਰੀ ਪ੍ਰੋਗਰਾਮ ਟੈਲੇਂਟ ਹੰਟ ਇਵੈਂਟ ਰਿਹਾ ਜੋ ਇੱਕ ਫੈਸ਼ਨ ਅਤੇ ਟੈਲੇਂਟ ਇਵੈਂਟ ਸੀ, ਜਿਸ ਨੂੰ ਅਵੰਤੀ ਨਾਗਰਲ ਨੇ ਜੱਜ ਕੀਤਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.