ਕਾਨੂੰਨ ਪ੍ਰਬੰਧ ਦੀ ਫ਼ਿਰਕੂ ਵਿਆਖਿਆ ਗਲਤ

ਕਾਨੂੰਨ ਪ੍ਰਬੰਧ ਦੀ ਫ਼ਿਰਕੂ ਵਿਆਖਿਆ ਗਲਤ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਦਿੱਲੀ ਵਾਸੀ ਦੇ ਕਤਲ ਬਾਰੇ ਬੜਾ ਅਜੀਬੋ-ਗਰੀਬ ਬਿਆਨ ਦਿੱਤਾ ਹੈ ਉਹਨਾਂ ਕੇਂਦਰੀ ਗ੍ਰਹਿ ਮੰਤਰੀ ਦਾ ਅਸਤੀਫ਼ਾ ਮੰਗਦਿਆਂ ਤਰਕ ਦਿੱਤਾ ਹੈ ਕਿ ਭਾਜਪਾ ਦੇ ਰਾਜ ’ਚ ਹਿੰਦੂ ਵੀ ਸੁਰੱਖਿਅਤ ਨਹੀਂ ਹਨ ਬਿਨਾਂ ਸ਼ੱਕ ਇੱਕ ਵੀ ਵਿਅਕਤੀ ਦਾ ਕਤਲ ਹੋਣਾ ਪੁਲਿਸ ਪ੍ਰਬੰਧ ਦੀ ਵੱਡੀ ਖਾਮੀ ਹੈ ਪਰ ਮ੍ਰਿਤਕ ਦੇ ਧਰਮ ਦਾ ਹਵਾਲਾ ਦੇ ਕੇ ਬਿਆਨ ਦੇਣਾ ਆਪਣੇ-ਆਪ ’ਚ ਇੱਕ ਨਵੀਂ ਗਲਤੀ ਕਰਨਾ ਹੈ ਕਾਨੂੰਨ ਦੇ ਸਾਹਮਣੇ ਪੀੜਤ ਦਾ ਕੋਈ ਧਰਮ ਨਹੀਂ ਹੁੰਦਾ ਉਹ ਸਿਰਫ਼ ਤੇ ਸਿਰਫ਼ ਦੇਸ਼ ਦਾ ਨਾਗਰਿਕ ਹੁੰਦਾ ਹੈ ਕਾਨੂੰਨ ਲਾਗੂ ਕਰਨ ਵਾਲੇ ਮੰਤਰੀ ਜਾਂ ਅਧਿਕਾਰੀ ਦੀ ਜਿੰਮੇਵਾਰੀ ਕਿਸੇ ਧਰਮ ਵਿਸ਼ੇਸ਼ ਦੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਨਹੀਂ ਹੁੰਦਾ ਸਗੋਂ ਹਰ ਨਾਗਰਿਕ ਦੀ ਸੁਰੱਖਿਆ ਦੀ ਜਿੰਮੇਵਾਰੀ ਹੁੰਦੀ ਹੈ ਇਸ ਵਿੱਚ ਧਰਮ-ਜਾਤ ਦਾ ਕੋਈ ਸਵਾਲ ਨਹੀਂ ਹੁੰਦਾ ਮ੍ਰਿਤਕ ਦੇ ਧਰਮ ਦਾ ਹਵਾਲਾ ਜੇਕਰ ਕੋਈ ਅਨਾੜੀ ਜਾਂ ਮੁਹੱਲਾ ਆਗੂ ਦੇਵੇ ਤਾਂ ਗੱਲ ਸਮਝ ਆ ਸਕਦੀ ਹੈ

ਪਰ ਮੁੱਖ ਮੰਤਰੀ ਦੇ ਸੰਵਿਧਾਨਕ ਅਹੁਦੇ ’ਤੇ ਬੈਠਾ ਆਗੂ ਜਦੋਂ ਅਜਿਹਾ ਬਿਆਨ ਦਿੰਦਾ ਹੈ ਤਾਂ ਅਹੁਦੇ ਦੀ ਸ਼ਾਨ ਦਾ ਸਵਾਲ ਪੈਦਾ ਹੋਣਾ ਸੁਭਾਵਿਕ ਹੈ ਦਰਅਸਲ ਇਹ ਸਿਆਸਤ ਹੀ ਹੈ ਜਿਸ ਨੇ ਜਨਤਾ ਨੂੰ ਹਿੰਦੂ, ਮੁਸਲਮਾਨ, ਸਿੱਖ ਤੇ ਈਸਾਈ ਬਣਾ ਕੇ ਪੇਸ਼ ਕੀਤਾ ਹੈ ਤੇ ਵੱਖ-ਵੱਖ ਧਰਮਾਂ ਦਰਮਿਆਨ ਦੀਵਾਰਾਂ ਖੜ੍ਹੀਆਂ ਕਰਨ ਦਾ ਪਾਪ ਵੀ ਸਿਆਸੀ ਆਗੂਆਂ ਦੇ ਸਿਰ ਹੀ ਜਾਂਦਾ ਹੈ ਇਸ ਤੰਗ ਸੋਚ ਵਾਲੀ ਰਾਜਨੀਤੀ ਕਾਰਨ ਹੀ ਦੇਸ਼ ਨੂੰ ਦੰਗਿਆਂ ਦਾ ਸੰਤਾਪ ਹੰਢਾਉਣਾ ਪਿਆ ਹੈ ਦਿੱਲੀ ਤਾਂ ਖਾਸ ਕਰਕੇ ਕਈ ਵਾਰ ਲਹੂ-ਲੁਹਾਣ ਹੋ ਚੁੱਕੀ ਹੈ ਬੀਤੇ ਸਮੇਂ ’ਚ ਵਾਪਰੀਆਂ ਘਟਨਾਵਾਂ ਦੇ ਮੱਦੇਨਜ਼ਰ ਸਿਆਸਤਦਾਨਾਂ ਨੂੰ ਸੰਜਮ ਤੇ ਜਿੰਮੇਵਾਰੀ ਨਾਲ ਬਿਆਨਬਾਜ਼ੀ ਕਰਨ ਦੀ ਜ਼ਰੂਰਤ ਹੈ

ਪੀੜਤਾਂ ਦੇ ਹੰਝੂ ਪੂੰਝਣ ਵੇਲੇ ਉਹਨਾਂ ਦਾ ਫ਼ਿਰਕੇ-ਜਾਤ ਨਾ ਵੇਖਿਆ ਜਾਵੇ ਰਾਜਨੀਤੀ ਏਨੀ ਹੇਠਾਂ ਨਾ ਜਾਵੇ ਕਿ ਧਰਮ-ਜਾਤ ਦੀ ਵਿਆਖਿਆ ਹੀ ਰਾਜਨੀਤੀ ਬਣ ਜਾਵੇ ਦੁਖਦਾਈ ਘਟਨਾਵਾਂ ’ਤੇ ਸਿਆਸਤ ਕਰਨ ਦੀ ਬਜਾਇ ਪੀੜਤਾਂ ਦਾ ਦੁੱਖ ਵੰਡਾਉਣਾ ਇਨਸਾਨੀਅਤ ਹੈ ਤੇ ਦੋਸ਼ੀਆਂ ਖਿਲਾਫ਼ ਕਾਰਵਾਈ ਲਈ ਯਤਨ ਕਰਨਾ ਹੀ ਕਾਨੂੰਨ ਦਾ ਰਾਜ ਹੈ ਸਿਆਸੀ ਹਿੱਤਾਂ ਦੀ ਹੋੜ ’ਚ ਸਿਆਸਤ ’ਚੋਂ ਇਨਸਾਨੀਅਤ ਖ਼ਤਮ ਨਹੀਂ ਹੋਣੀ ਚਾਹੀਦੀ ਹੈ ਇਨਸਾਨੀਅਤ ਨੂੰ ਕਾਇਮ ਰੱਖਣ ਨਾਲ ਹੀ ਸਿਆਸਤ ਦੀ ਹੋਂਦ ਹੈ ਬਿਆਨਬਾਜ਼ੀ ਦੇ ਤਜ਼ਰਬਿਆਂ ਨਾਲ ਅਖ਼ਬਾਰਾਂ ਦੀਆਂ ਸੁਰਖੀਆਂ ਤਾਂ ਹਾਸਲ ਹੋ ਸਕਦੀਆਂ ਹਨ ਪਰ ਸਿਆਸਤ ਧੁੰਦਲੀ ਹੋ ਜਾਂਦੀ ਹੈ ਲਾਸ਼ਾਂ ’ਚੋਂ ਧਾਰਮਿਕ ਮੁੱਦੇ ਨਹੀਂ ਲੱਭਣੇ ਚਾਹੀਦੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.