ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਰਿਕਾਰਡ ਪੱਧਰ ’ਤੇ
ਨਵੀਂ ਦਿੱਲੀ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਸ਼ੁੱਕਰਵਾਰ ਨੂੰ ਲਗਾਤਾਰ ਚੌਥੇ ਦਿਨ ਫਿਰ ਵਧੀਆਂ। ਦੇਸ਼ ਵਿਚ ਪੈਟਰੋਲ ਦੀਆਂ ਕੀਮਤਾਂ ਇਸ ਸਮੇਂ ਰਿਕਾਰਡ ਦੇ ਪੱਧਰ ’ਤੇ ਹਨ। ਡੀਜ਼ਲ ਦੀਆਂ ਕੀਮਤਾਂ ਦਿੱਲੀ ਨੂੰ ਛੱਡ ਕੇ ਇਤਿਹਾਸਕ ਤੌਰ ’ਤੇ ਉੱਚ ਪੱਧਰਾਂ ’ਤੇ ਹਨ। ਘਰੇਲੂ ਬਜ਼ਾਰ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਅਨੁਸਾਰ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਪੈਟਰੋਲ ਅੱਜ 29 ਪੈਸੇ ਮਹਿੰਗਾ ਹੋਇਆ ਹੈ ਅਤੇ ਇਸਦੀ ਕੀਮਤ 88.14 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਈ ਹੈ। ਮੁੰਬਈ ਵਿਚ ਪੈਟਰੋਲ 28 ਪੈਸੇ ਵਧ ਕੇ 94.64 ਰੁਪਏ ਹੋ ਗਿਆ, ਜਦੋਂਕਿ ਕੋਲਕਾਤਾ ਵਿਚ ਇਹ 28 ਪੈਸੇ ਵਧ ਕੇ 89.44 ਰੁਪਏ ਪ੍ਰਤੀ ਲੀਟਰ ਹੋ ਗਿਆ। ਚੇਨਈ ਵਿਚ ਇਸ ਦੀ ਕੀਮਤ 26 ਪੈਸੇ ਵਧ ਗਈ ਹੈ ਅਤੇ ਇਕ ਲੀਟਰ ਪੈਟਰੋਲ 90.44 ਰੁਪਏ ਵਿਚ ਵਿਕਿਆ ਹੈ।
ਪੈਟਰੌਲ ਪਹਿਲੀ ਵਾਰ ਮੁੰਬਈ ਵਿਚ 94 ਰੁਪਏ ਅਤੇ ਚੇਨਈ ਵਿਚ ਪਹਿਲੀ ਵਾਰ 90 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰ ਗਿਆ ਹੈ। ਡੀਜ਼ਲ ਦੀ ਕੀਮਤ ਦਿੱਲੀ ਵਿਚ 35 ਪੈਸੇ ਵੱਧ ਕੇ 78.38 ਰੁਪਏ ਪ੍ਰਤੀ ਲੀਟਰ ਹੋ ਗਈ, ਜੋ 30 ਜੁਲਾਈ 2020 ਤੋਂ ਬਾਅਦ ਰਿਕਾਰਡ ਪੱਧਰ ਹੈ। ਇਸ ਦੀ ਕੀਮਤ ਮੁੰਬਈ ਵਿਚ 38 ਪੈਸੇ ਵੱਧ ਕੇ 85.32 ਰੁਪਏ, ਚੇਨਈ ਵਿਚ 34 ਪੈਸੇ 83.52 ਰੁਪਏ ਅਤੇ ਕੋਲਕਾਤਾ ਵਿਚ 35 ਪੈਸੇ 81.96 ਰੁਪਏ ਪ੍ਰਤੀ ਲੀਟਰ ’ਤੇ ਪਹੁੰਚ ਗਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.