ਜ਼ਿੱਦ ਕਿਤੇ ਨੁਕਸਾਨ ਤਾਂ ਨਹੀਂ ਕਰ ਰਹੀ?
ਨਵੇਂ ਖੇਤੀ ਕਾਨੂੰਨਾਂ ’ਤੇ ਸਰਕਾਰ ਅਤੇ ਕਿਸਾਨ ਆਹਮੋ-ਸਾਹਮਣੇ ਹਨ ਸਰਕਾਰ ਦਾ ਕਹਿਣਾ ਹੈ ਕਿ ਨਵੇਂ ਖੇਤੀ ਕਾਨੂੰਨ ਦੇਸ਼ ਦੇ ਕਿਸਾਨਾਂ ਦੀ ਖੁਸ਼ਹਾਲੀ ਲਈ ਹਨ, ਇਨ੍ਹਾਂ ’ਚ ਅਜਿਹਾ ਕੁਝ ਵੀ ਨਹੀਂ, ਜਿਸ ਨਾਲ ਕਿਸਾਨਾਂ ਨੂੰ ਕੋਈ ਨੁਕਸਾਨ ਹੋਵੇ ਜੇਕਰ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੇ ਨੁਕਸਾਨ ਦਾ ਸ਼ੱਕ ਹੈ ਤਾਂ ਸਰਕਾਰ ਇਨ੍ਹਾਂ ਵਿਚ ਸੋਧ ਕਰਕੇ ਉਸ ਸ਼ੱਕ ਨੂੰ ਵੀ ਖ਼ਤਮ ਕਰਨ ਲਈ ਤਿਆਰ ਹੈ ਇਸੇ ਮੁੱਦੇ ’ਤੇ ਸਰਕਾਰ ਅਤੇ ਕਿਸਾਨ ਆਗੂਆਂ ਵਿਚ ਗਿਆਰਾਂ ਦੌਰ ਦੀ ਗੱਲਬਾਤ ਹੋਈ, ਪਰ ਕੋਈ ਸਿੱਟਾ ਨਹੀਂ ਨਿੱਕਲ ਸਕਿਆ ਦੋ ਮਹੀਨੇ ਤੋਂ ਕਿਸਾਨ ਦਿੱਲੀ ਦੇ ਬਾਰਡਰਾਂ ’ਤੇ ਸੜਕਾਂ ’ਤੇ ਬੈਠੇ ਹਨ ਠੰਢ ਦੇ ਮੌਸਮ ’ਚ ਸੜਕ ’ਤੇ ਸੌਣ ਅਤੇ ਹੋਰ ਹਾਦਸਿਆਂ ਦੌਰਾਨ ਸੌ ਤੋਂ ਜ਼ਿਆਦਾ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ 26 ਜਨਵਰੀ ਨੂੰ ਲਾਲ ਕਿਲ੍ਹੇ ਦੀ ਘਟਨਾ ’ਤੇ ਦੇਸ਼ ਸ਼ਰਮਸਾਰ ਹੋਇਆ ਸਰਕਾਰ ਕਿਸਾਨਾਂ ਨੂੰ ਇਸ ਸ਼ਰਮਨਾਕ ਘਟਨਾ ਦਾ ਜਿੰਮੇਵਾਰ ਦੱਸ ਰਹੀ ਹੈ ਅਤੇ ਕਿਤੇ ਕਿਸਾਨ ਇਸ ਘਟਨਾ ਲਈ ਸਰਕਾਰ ਨੂੰ ਦੋਸ਼ੀ ਠਹਿਰਾ ਰਹੇ ਹਨ
ਸਰਕਾਰ ਅਤੇ ਕਿਸਾਨਾਂ ਵਿਚ ਫਸੇ ਇਸ ਪੇਚ ਵਿਚ ਜਨਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਉਮੀਦ ਲਾਈ ਬੈਠੀ ਸੀ ਕਿ ਸ਼ਾਇਦ ਰਾਜ ਸਭਾ ’ਚ ਪ੍ਰਧਾਨ ਮੰਤਰੀ ਰਾਸ਼ਟਰਪਤੀ ਦੇ ਭਾਸ਼ਣ ’ਤੇ ਧੰਨਵਾਦ ਮਤੇ ਦੀ ਚਰਚਾ ਵਿਚ ਸਰਕਾਰ ਅਤੇ ਕਿਸਾਨਾਂ ਫਿਰ ਫਸੇ ਇਸ ਪੇਚ ਨੂੰ ਖੋਲ੍ਹ ਦੇਣ ਹਾਲਾਂਕਿ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਵਿਚ ਸਦਨ ਦੇ ਜ਼ਰੀਏ ਕਿਸਾਨਾਂ ਨੂੰ ਗੱਲਬਾਤ ਲਈ ਸੱਦਾ ਦਿੱਤਾ ਅਤੇ ਉਹੀ ਗੱਲ ਦੁਹਰਾਈ ਕਿ ਐਮਐਸਪੀ ਸੀ, ਹੈ ਅਤੇ ਰਹੇਗੀ ਉਨ੍ਹਾਂ ਚਾਰ ਸਾਬਕਾ ਪ੍ਰਧਾਨ ਮੰਤਰੀਆਂ ਨੂੰ ਖੇਤੀ ਸੁਧਾਰਾਂ ਦੇ ਪੱਖ ਵਿਚ ਦੱਸਦੇ ਹੋਏ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਸਾਨਾਂ ਨੂੰ ਪੈਦਾਵਾਰ ਵੇਚਣ ਲਈ ਅਜ਼ਾਦੀ ਅਤੇ ਖੇਤੀ ਬਜ਼ਾਰ ਦੁਆਉਣ ਦੀ ਗੱਲ ਕੀਤੀ ਸੀ ਅਤੇ ਅਸੀਂ ਉਨ੍ਹਾਂ ਦੀ ਹੀ ਗੱਲ ਨੂੰ ਅੱਗੇ ਵਧਾ ਰਹੇ ਹਾਂ ਫਿਰ ਅੱਜ ਕਾਂਗਰਸ ਆਪਣੀ ਗੱਲ ਤੋੋਂ ਯੂ-ਟਰਨ ਕਿਉਂ ਲੈ ਰਹੀ ਹੈ?
ਸਦਨ ਵਿਚ ਪ੍ਰਧਾਨ ਮੰਤਰੀ ਨੇ ਜਿੱਥੇ ਸਿੱਖਾਂ ਦੀ ਤਾਰੀਫ਼ ਕੀਤੀ, ਉੱਥੇ ਅੰਦੋਲਨਕਾਰੀਆਂ ਦੀ ਪਿੱਠ ’ਤੇ ਬਾਹਰੀ ਤਾਕਤਾ ਦੀ ਗੱਲ ਕਹੀ ਕਿਸਾਨ ਅੰਦੋਲਨਕਾਰੀਆਂ ਦੇ ਸਮੱਥਰਨ ਵਿਚ ਆਏ ਵਿਦੇਸ਼ੀ ਲੋਕਾਂ ਗ੍ਰੇਟ ਥਨਬਰਗ ਅਤੇ ਸਿੰਗਰ ਰਿਹਾਨਾ ਦਾ ਨਾਂਅ ਲਏ ਬਿਨਾ ਪ੍ਰਧਾਨ ਮੰਤਰੀ ਨੇ ਇਨ੍ਹਾਂ ਨੂੰ ਫਾਰੇਨ ਡਿਸਟ੍ਰਕਟਿਵ ਆਈਡੀਆਲੋਜੀ ਕਿਹਾ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਵਿਚ ਬੇਸ਼ੱਕ ਸਦਨ ਨੂੰ ਹਸਾਇਆ ਵੀ ਬਹੁਤ, ਪਰ ਪ੍ਰਧਾਨ ਮੰਤਰੀ ਦਾ ਭਾਸ਼ਣ ਅੰਦੋਲਨਕਾਰੀ ਕਿਸਾਨਾਂ ਦੇ ਚਿਹਰੇ ’ਤੇ ਮੁਸਕਾਨ ਨਹੀਂ ਲਿਆ ਸਕਿਆ ਪ੍ਰਧਾਨ ਮੰਤਰੀ ਦੇ ਭਾਸ਼ਣ ਨਾਲ ਸਪੱਸ਼ਟ ਹੈ ਕਿ ਸਰਕਾਰ ਆਪਣੀ ਜ਼ਿੱਦ ’ਤੇ ਅੜੀ ਹੋਈ ਹੈ ਕਿ ਕਾਨੂੰਨਾਂ ਨੂੰ ਲਾਗੂ ਹੋਣ ਦਿਓ,
ਜਦੋਂ ਚਾਹੋ ਸੋਧ ਕਰਵਾ ਲਓ ਦੂਜੇ ਪਾਸੇ ਕਿਸਾਨਾਂ ਦੀ ਜ਼ਿੱਦ ਹੈ ਕਿ ਕਾਨੂੰਨ ਵਾਪਸੀ ਨਹੀਂ ਤਾਂ ਘਰ ਵਾਪਸੀ ਨਹੀਂ ਸਮਝੌਤਾ ਹਮੇਸ਼ਾ ਵਿਚਲੇ ਰਸਤੇ ਤੋਂ ਨਿੱਕਲਦਾ ਹੈ ਜ਼ਿੱਦ ਕਾਰਨ ਇਸ ਮਸਲੇ ’ਚ ਵਿਚਲਾ ਕੋਈ ਰਸਤਾ ਹੀ ਨਹੀਂ ਬਚਿਆ, ਤਾਂ ਹੱਲ ਕਿਵੇਂ ਨਿੱਕਲੇਗਾ ਸਰਕਾਰ ਅਤੇ ਕਿਸਾਨਾਂ ਵਿਚ ਇਸ ਗਤੀਰੋਧ ਕਾਰਨ ਦਿੱਲੀ ਆਉਣ-ਜਾਣ ਲਈ ਸੜਕ ਅਤੇ ਰੇਲ ਆਵਾਜਾਈ ਪ੍ਰਭਾਵਿਤ ਹੈ ਜਿਸ ਦਾ ਸਿੱਧਾ ਅਸਰ ਆਮ ਲੋਕਾਂ ਦੇ ਜੀਵਨ ’ਤੇ ਪੈਂਦਾ ਹੈ ਦੇਸ਼ ਦੇ ਆਮ ਲੋਕਾਂ ਦੇ ਮਨ ਵਿਚ ਇਹ ਸ਼ੱਕ ਹੈ ਕਿ ਦੇਸ਼ ਵਿਰੋਧੀ ਤਾਕਤਾਂ ਇਸ ਜ਼ਿੱਦ ਦਾ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੀਆਂ ਹਨ ਦੇਸ਼ ਹਿੱਤ ਵਿਚ ਜ਼ਿੱਦ ਦਾ ਇਹ ਗਤੀਰੋਧ ਹੁਣ ਸਮਾਪਤ ਹੋਣਾ ਚਾਹੀਦਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.