ਲੱਖਾਂ ਰੁਪਏ ਦਾ ਸਾਮਾਨ ਹੋਇਆ ਚੋਰੀ
ਲਹਿਰਾਗਾਗਾ (ਰਾਜ ਸਿੰਗਲਾ) ਹਲਕਾ ਲਹਿਰਾਗਾਗਾ ਦੇ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਹੋਏ ਪਏ ਹਨ। ਚੋਰਾਂ ਨੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੰਦੇ ਹੋਏ ਗਊਸ਼ਾਲਾ ਰੋਡ ’ਤੇ ਸਥਿਤ ਤਹਿਸੀਲ ਕੰਪਲੈਕਸ ਵਿੱਚੋ ਲੱਖਾ ਰੁਪਏ ਦਾ ਸਾਮਾਨ ਚੋਰੀ ਕਰਕੇ ਲੈ ਗਏ। ਚੋਰਾਂ ਨੇ ਇਸ ਚੋਰੀ ਦੀ ਘਟਨਾ ਨੂੰ ਰਾਤ ਵੇਲੇ ਅੰਜਾਮ ਦਿੱਤਾ। ਜਾਣਕਾਰੀ ਦਿੰਦਿਆਂ ਤਹਿਸੀਲਦਾਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਚੋਰੀ ਬਾਰੇ ਫੋਨ ਆਇਆ। ਮੌਕੇ ’ਤੇ ਜਾਇਜ਼ਾ ਲੈਂਦੇ ਹੋਏ ਜਦੋਂ ਮੈਂ ਆਪਣਾ ਸਟਾਫ ਬੁਲਾ ਕੇ ਸਾਰਾ ਦਫ਼ਤਰ ਚੈੱਕ ਕਰਵਾਇਆ ਤਾਂ ਪਤਾ ਲੱਗਿਆ ਕਿ ਤਹਿਸੀਲ ਕੰਪਲੈਕਸ ਦੇ ਅੰਦਰ ਬਣੇ ਫਰਦ ਕੇਂਦਰ ਦੇ ਵਿੱਚੋਂ ਐਲਸੀਡੀ ਗਾਇਬ ਸਨ। ਜਦੋਂ ਬਾਕੀ ਦਫ਼ਤਰ ਦੀ ਪੜਤਾਲ ਕੀਤੀ ਗਈ ਤਾਂ ਪਾਇਆ ਗਿਆ ਕਿ ਦੋ ਕਮਰਿਆਂ ਦੇ ਜਿੰਦਰੇ ਵੀ ਟੁੱਟੇ ਹੋਏ ਸਨ ਅਤੇ ਸਾਰਾ ਰਿਕਾਰਡ ਬਿਖਰਿਆ ਪਿਆ ਸੀ। ਤਹਿਸੀਲਦਾਰ ਨੇ ਆਪਣੇ ਬਾਕੀ ਸਟਾਫ਼ ਨੂੰ ਬੁਲਾ ਕੇ ਵੀ ਸਾਰੇ ਕਾਗਜ਼ਾਤ ਚੈੱਕ ਕਰਨ ਲਈ ਕਿਹਾ ਹੈ।
ਤਹਿਸੀਲਦਾਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਾਡੇ ਤਹਿਸੀਲ ਦਫਤਰ ਤੇ ਤਹਿਸੀਲ ਦੇ ਵਿੱਚ ਹੀ ਦੋ ਐਡਵੋਕੇਟ ਲੱਕੀ ਗਰਗ ਅਤੇ ਐਡਵੋਕੇਟ ਖੁਸ਼ਦੀਪ ਕੁਮਾਰ ਗੋਇਲ ਦੇ ਕੈਬਿਨ ਦੇ ਵਿੱਚੋਂ ਦੋ ਲੈਪਟਾਪ ਚੋਰੀ ਹੋ ਗਏ ਹਨ। ਤਹਿਸੀਲ ਕੰਪਲੈਕਸ ਦੇ ਵਿੱਚ ਚੌਕੀਦਾਰ ਨਾ ਹੋਣ ਚੋਰਾਂ ਵਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਐਡਵੋਕੇਟ ਖੁਸ਼ਦੀਪ ਕੁਮਾਰ ਨੇ ਦੱਸਿਆ ਕਿ ਜਦੋਂ ਮੈਂ ਸਵੇਰੇ ਆ ਕੇ ਦੇਖਿਆ ਤਾਂ ਮੇਰੇ ਕੈਬਿਨ ਦਾ ਜਿੰਦਰਾ ਟੁੱਟਿਆ ਪਿਆ ਸੀ। ਮੇਰੇ ਕੈਬਿਨ ਦੇ ਵਿਚ ਪਿਆ ਹੋਇਆ ਇਕ ਲੈਪਟਾਪ ਅਤੇ ਲੱਕੀ ਕੁਮਾਰ ਦਾ ਲੈਪਟਾਪ ਚੋਰੀ ਹੋਇਆ ਹੈ।
ਅਸÄ ਪੁਲੀਸ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹਾਂ। ਚੋਰੀ ਦੇ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗਿ੍ਰਫਤਾਰ ਕਰਕੇ ਉਨ੍ਹਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ। ਸਾਮਾਨ ਲੈ ਕੇ ਫਰਾਰ ਹੋਣ ਦਾ ਪੁਲਿਸ ਨੂੰ ਕੋਈ ਪੁਖਤਾ ਸਬੂਤ ਨਾ ਮਿਲਿਆ ਚੋਰਾਂ ਦੇ ਹੌਸਲੇ ਬੁਲੰਦ ਹੋਏ ਪਏ ਹਨ। ਪੁਲਿਸ ਅਤੇ ਨਾਕਿਆਂ ਦਾ ਵੀ ਉਨ੍ਹਾਂ ਨੂੰ ਕੋਈ ਡਰ ਨਹÄ ਵਕੀਲਾ ਨੇ ਚੋਰਾਂ ਤੇ ਨਕੇਲ ਕੱਸਣ ਲਈ ਪੁਲਿਸ ਪ੍ਰਸ਼ਾਸਨ ਕੋਲ ਮੰਗ ਕੀਤੀ ਹੈ। ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.