ਦਿੱਲੀ ਮੋਰਚੇ ਤੋਂ ਪਰਤੇ ਨੌਜਵਾਨ ਕਿ੍ਰਸ਼ਨ ਸਿੰਘ ਦੀ ਮੌਤ ਹੋਈ
ਭਵਾਨੀਗੜ੍ਹ, (ਵਿਜੈ ਸਿੰਗਲਾ (ਸੱਚ ਕਹੂੰ)) ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਲਗਾਏ ਦਿੱਲੀ ਮੋਰਚੇ ਵਿੱਚ ਹਫਤਾ ਭਰ ਸ਼ਾਮਲ ਹੋਣ ਉਪਰੰਤ ਬੀਮਾਰ ਹੋਣ ਕਾਰਨ ਵਾਪਸ ਪਰਤੇ ਨੌਜਵਾਨ ਕਿ੍ਰਸ਼ਨ ਸਿੰਘ ਵਾਸੀ ਭਵਾਨੀਗੜ ਦੀ ਮੌਤ ਹੋ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਯੂਥ ਵਿੰਗ ਦੇ ਬਲਾਕ ਪ੍ਰਧਾਨ ਮਾਲਵਿੰਦਰ ਸਿੰਘ ਮੱਲੀ ਨੇ ਕਿਹਾ ਕਿ ਕਿ੍ਰਸ਼ਨ ਸਿੰਘ ਪੁੱਤਰ ਸਵਰਗੀ ਹਰਮੇਸ਼ ਸਿੰਘ ਵਾਸੀ ਬਿਸ਼ਨ ਨਗਰ ਭਵਾਨੀਗੜ 20 ਦਸੰਬਰ ਨੂੰ ਟਿੱਕਰੀ ਬਾਰਡਰ ਤੇ ਕਿਸਾਨ ਮੋਰਚੇ ਵਿੱਚ ਸ਼ਾਮਲ ਹੋਣ ਲਈ ਗਿਆ ਸੀ
ਉੱਥੇ ਰਹਿਣ ਦੌਰਾਨ ਤਬੀਅਤ ਖ਼ਰਾਬ ਹੋਣ ਕਾਰਨ ਉਹ 25 ਦਸੰਬਰ ਦੀ ਸ਼ਾਮ ਨੂੰ ਵਾਪਸ ਘਰ ਆ ਗਿਆ, ਪਰ ਤਬੀਅਤ ਜਿਆਦਾ ਢਿੱਲੀ ਹੋਣ ਕਾਰਨ ਉਸ ਨੂੰ 2 ਜਨਵਰੀ ਨੂੰ ਉਮੀਦ ਹਸਪਤਾਲ ਸੰਗਰੂਰ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਕਾਫੀ ਪੈਸੇ ਖਰਚ ਹੋਣ ਦੇ ਬਾਵਜੂਦ ਵੀ ਬੀਤੀ ਸ਼ਾਮ ਕਿ੍ਰਸ਼ਨ ਸਿੰਘ ਦੀ ਮੌਤ ਹੋ ਗਈ। ਅੱਜ ਸਸਕਾਰ ਕਰਨ ਉਪਰੰਤ ਕਿਸਾਨ ਆਗੂ ਮਾਲਵਿੰਦਰ ਸਿੰਘ ਮੱਲੀ, ਸਾਬਕਾ ਏਆਰ ਜੋਗਿੰਦਰ ਸਿੰਘ ਖਾਲਸਾ ਅਤੇ ਭਗਵੰਤ ਸਿੰਘ ਫੌਜੀ ਨੇ ਸਰਕਾਰ ਤੋਂ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.