ਸਤਿਗੁਰੂ ਦੇ ਪਿਆਰ ਨਾਲ ਆਉਂਦੈ ਚਿਹਰਿਆਂ ’ਤੇ ਨੂਰ, ਅੰਦਰ ਸਰੂਰ : ਪੂਜਨੀਕ ਗੁਰੂ ਜੀ

MSG, Health, Tips,  Sugar,

ਸਤਿਗੁਰੂ ਦੇ ਪਿਆਰ ਨਾਲ ਆਉਂਦੈ ਚਿਹਰਿਆਂ ’ਤੇ ਨੂਰ, ਅੰਦਰ ਸਰੂਰ : ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਂਦੇ ਹਨ ਕਿ ਜਦੋਂ ਹਿਰਦੇ ’ਚ ਸਤਿਗੁਰੂ ਦੀਆਂ ਖੁਸ਼ੀਆਂ ਆਉਂਦੀਆਂ ਹਨ ਤਾਂ ਆਪਣੇ-ਆਪ ਹੀ ਕਦਮ ਥਿਰਕਣ ਲੱਗਦੇ ਹਨ ਚਿਹਰਿਆਂ ’ਤੇ ਨੂਰ ਆ ਜਾਂਦਾ ਹੈ, ਅੰਦਰ ਸਰੂਰ ਆ ਜਾਂਦਾ ਹੈ ਮੁਰਸ਼ਿਦ-ਏ-ਕਾਮਿਲ ਦਾਤਾ ਰਹਿਬਰ ਦਾ ਪਿਆਰ ਹਰ ਕਿਸੇ ’ਤੇ ਘਣਘੋਰ ਘਟਾ ਬਣ ਕੇ ਛਾ ਜਾਂਦਾ ਹੇ ਅਜਿਹੀ ਬਰਸਾਤ ਹੁੰਦੀ ਹੈ ਜਿਸ ਦਾ ਵਰਨਣ ਨਾ ਬੋਲ ਕੇ ਤੇ ਨਾ ਹੀ ਲਿਖ ਕੇ ਕੀਤਾ ਜਾ ਸਕਦਾ ਹੈ ਆਤਮਿਕ ਆਨੰਦ ਨਾਲ ਉਹ ਮਾਲਾਮਾਲ ਹੋ ਜਾਂਦਾ ਹੈ ਕੋਈ ਲਿਖ -ਬੋਲ ਕੇ ਮਾਲਕ ਦੇ ਪਰਉਪਕਾਰਾਂ ਨੂੰ ਨਹੀਂ ਦੱਸ ਸਕਦਾ ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਸਤਿਗੁਰੂ, ਮਾਲਕ ਦੀ ਦਇਆ ਮਿਹਰ ਪੂਰੀ ਦੁਨੀਆ ’ਤੇ ਵਰਸ ਰਹੀ ਹੈ ਤੇ ਵਰਸਦੀ ਰਹੇਗੀ ਤਾਂਕਿ ਇਨਸਾਨ ਬੁਰਾਈਆਂ ਛੱਡ ਦੇਵੇ, ਨੇਕੀ ਭਲਾਈ ਨਾਲ ਜੁੜ ਜਾਵੇ ਤੇ ਮਾਲਕ ਦੀ ਦਇਆ ਮਿਹਰ ਦੇ ਕਾਬਲ ਬਣਦਾ ਜਾਵੇ ਇਹ ਆਪਣੇ-ਆਪ ’ਚ ਅਜੂਬਾ ਹੈ ਕਿ ਇਸ ਘੋਰ ਕਲਿਯੁਗ ’ਚ ਲੋਕ ਗ਼ਮ, ਚਿੰਤਾ, ਪ੍ਰੇਸ਼ਾਨੀਆਂ ’ਚ ਡੁੱਬੇ ਹਨ, ਲੋਕਾਂ ਕੋਲ ਕਿਸੇ ਲਈ ਫੁਰਸਤ ਨਹੀਂ ਹੈ

ਪਰ ਸੱਚੇ ਦਾਤਾ ਰਹਿਬਰ ਦੇ ਵਰੋਸਾਏ ਸੇਵਾਦਾਰ ਦੀਨ-ਦੁਖੀਆਂ ਦੀ ਮੱਦਦ ਲਈ ਖ਼ੂਨਦਾਨ, ਦੇਹਾਂਤ ਉਪਰੰਤ ਸਰੀਰਦਾਨ, ਨੇਤਰਦਾਨ, ਜਿਉਂਦੇ-ਜੀਅ ਗੁਰਦਾਦਾਨ ਕਰ ਰਹੇ ਹਨ ਜੋ ਕਿ ਆਪਣੇ-ਆਪ ’ਚ ਅਜ਼ੂਬਾ ਹੈ ਅਜਿਹੀ ਤਾਂ ਕੋਈ ਕਲਪਨਾ ਵੀ ਨਹੀਂ ਕਰ ਸਕਦਾ ਪਰ ਸੱਚੇ ਦਾਤਾ ਰਹਿਬਰ ਗੁਰੂ ਜਦੋਂ ਮਿਲ ਜਾਵੇ ਤੇ ਜਦੋਂ ਉਹ ਦਇਆ-ਮਿਹਰ ਕਰਦਾ ਹੈ ਤਾਂ ਇਨਸਾਨ ਦੀ ਸੋਚ ’ਚ ਬਦਲਾਅ ਆ ਜਾਂਦਾ ਹੈ ਫਿਰ ਇਨਸਾਨ ਗ਼ਮ, ਦੁੱਖ, ਦਰਦ, ਚਿੰਤਾਵਾਂ ਤੋਂ ਛੁਟਕਾਰਾ ਪਾ ਜਾਂਦਾ ਹੈ ਤੇ ਦੂਜਿਆਂ ਦੀ ਮੱਦਦ ਲਈ ਹਰ ਸਮੇਂ ਤਿਆਰ ਰਹਿੰਦਾ ਹੇ ਅਜਿਹੇ ਮੁਰਸ਼ਿਦ ਸ਼ਾਹ ਮਸਤਾਨਾ ਜੀ, ਸ਼ਾਹ ਸਤਿਨਾਮ ਜੀ ਦਾਤਾ ਰਹਿਬਰ ਨੂੰ ਲੱਖਾਂ ਸਜਦੇ, ਲੱਖਾਂ ਨਮਸਕਾਰ ਉਨ੍ਹਾਂ ਦੀ ਕਿਰਪਾ ਨਾਲ ਅੱਜ ਪੂਰੀ ਦੁਨੀਆਂ ’ਚ ਇਨਸਾਨੀਅਤ ਦੀ ਜੋਤ ਜਗ ਰਹੀ ਹੈ ਸਾਧ-ਸੰਗਤ ਨੂੰ ਇਨ੍ਹਾਂ ਮਾਨਵਤਾ ਭਲਾਈ ਕਾਰਜਾਂ ’ਚ ਹਿੰਮਤ ਨਾਲ ਅੱਗੇ ਵਧਣਾ ਚਾਹੀਦਾ ਹੈ ਤੇ ਮਾਲਕ ਦੇ ਗੁਣਗਾਣ ਗਾਉਂਦੇ ਰਹਿਣਾ ਚਾਹੀਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.