ਲਗਾਤਾਰ ਦੂਜੇ ਦਿਨ ਸਥਿਰ ਰਹੇ ਪੈਟਰੋਲ-ਡੀਜਲ ਦੇ ਭਾਅ
ਦਿੱਲੀ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਸ਼ੁੱਕਰਵਾਰ ਨੂੰ ਲਗਾਤਾਰ ਦੂਜੇ ਦਿਨ ਸਥਿਰ ਰਹੀਆਂ। ਘਰੇਲੂ ਬਜ਼ਾਰ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਅਨੁਸਾਰ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਪੈਟਰੋਲ ਅੱਜ 86.30 ਰੁਪਏ ਪ੍ਰਤੀ ਲੀਟਰ ’ਤੇ ਸਥਿਰ ਰਿਹਾ। ਮੁੰਬਈ, ਕੋਲਕਾਤਾ ਅਤੇ ਚੇਨਈ ਵਿਚ ਇਸ ਦੀਆਂ ਕੀਮਤਾਂ ¬ਕ੍ਰਮਵਾਰ 92.86 ਰੁਪਏ, 87.69 ਰੁਪਏ ਅਤੇ 88.82 ਰੁਪਏ ਪ੍ਰਤੀ ਲੀਟਰ ’ਤੇ ਰਹੀਆਂ।
ਡੀਜ਼ਲ ਦੀ ਕੀਮਤ ਦਿੱਲੀ ਵਿਚ 76.48 ਰੁਪਏ ਪ੍ਰਤੀ ਲੀਟਰ ਰਹੀ ਜੋ 30 ਜੁਲਾਈ 2020 ਤੋਂ ਬਾਅਦ ਰਿਕਾਰਡ ਪੱਧਰ ਹੈ। ਮੁੰਬਈ ਵਿਚ ਇਸ ਦੀ ਕੀਮਤ 83.30 ਰੁਪਏ, ਚੇਨਈ ਵਿਚ 81.71 ਰੁਪਏ ਅਤੇ ਕੋਲਕਾਤਾ ਵਿਚ 80.08 ਰੁਪਏ ਪ੍ਰਤੀ ਲੀਟਰ ਸੀ। ਦੇਸ਼ ਵਿਚ ਪੈਟਰੋਲ ਦੀਆਂ ਕੀਮਤਾਂ ਇਸ ਸਮੇਂ ਰਿਕਾਰਡ ਦੇ ਪੱਧਰ ’ਤੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.