ਹਰੀਕੇ ਪੱਤਣ ਪਹੁੰਚੇ 74869 ਵਿਦੇਸ਼ੀ ਪੰਛੀ, ਪਿਛਲੇ ਸਾਲ ਨਾਲੋਂ ਇਸ ਵਾਰ ਘੱਟ ਪਹੁੰਚੇ ਮਹਿਮਾਨ

ਹਰੀਕੇ ਸੈਂਚੁਰੀ ਨੂੰ ਅੱਠ ਬਲਾਕਾਂ ਵਿੱਚ ਵੰਡ ਕੇ ਕੀਤੀ ਗਈ ਪੰਛੀਆਂ ਦੀ ਗਿਣਤੀ

ਫਿਰੋਜ਼ਪੁਰ,(ਸਤਪਾਲ ਥਿੰਦ (ਸੱਚ ਕਹੂੰ))। ਜ਼ਿਆਦਾ ਠੰਡੇ ਦੇਸ਼ਾਂ ਵਿਚੋਂ ਹਰ ਸਾਲ ਮਹਿਮਾਨ ਬਣ ਕੇ ਭਾਰਤ ਦੇ ਪਹੁੰਚਦੇ ਲੱਖਾਂ ਦੀ ਗਿਣਤੀ ਕਈ ਵਿਦੇਸ਼ੀ ਪੰਛੀ ਸਰਦ ਰੁੱਤ ਦਾ ਸਮਾਂ ਬੀਤਾ ਕੇ ਵਾਪਸ ਆਪਣੇ ਵਤਨਾਂ ਨੂੰ ਪਰਤ ਜਾਂਦੇ ਹਨ। ਜਿਸ ਵੀ ਜਗਾਂ ਨੂੰ ਇਹ ਪ੍ਰਵਾਸੀ ਪੰਛੀ ਆਪਣਾ ਟਿਕਾਣਾ ਬਣਾੳੇੁਂਦੇ ਉਥੋਂ ਦੀ ਚਹਿਲ ਪਹਿਲ ਕੁਦਰਤੀ ਨਜ਼ਾਰਾ ਪੇਸ਼ ਕਰਦੀ ਹੈ ਅਤੇ ਕਈ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣ ਜਾਂਦੀ ਹੈ। ਅਜਿਹਾ ਕੁਦਰਤੀ ਨਜ਼ਾਰਾ ਜੰਗਲੀ ਜੀਵ ਸੈਂਚੁਰੀ ਹਰੀਕੇ ਪੱਤਣ ਸਤਲੁਜ-ਬਿਆਸ ਦਰਿਆ ਦੇ ਸੰਗਮ ’ਤੇ ਅਨੁਭਵ ਹੁੰਦਾ ਹੈ ਜਿੱਥੇ ਹਰ ਸਾਲ ਸਾਈਬੇਰੀਆ, ਯੂਰਪ ਵਰਗੇ ਵੱਖ-ਵੱਖ ਦੇਸ਼ਾਂ ਤੋਂ ਵਿਦੇਸ਼ੀ ਮਹਿਮਾਨ ਬਣ ਕੇ ਆਉਂਦੇ ਅਨੇਕਾਂ ਕਿਸਮਾਂ ਦੇ ਪੰਛੀ ਇੱਥੇ ਆਪਣਾ ਟਿਕਾਣਾ ਬਣਾਉਂਦੇ ਹਨ ਹਰ ਸਾਲ ਇਹਨਾਂ ਪੰਛੀਆਂ ਦੀ ਚਹਿਲ ਪਹਿਲ ਦੇਖਣ ਕਈ ਸੈਲਾਨੀ ਵਿਜ਼ਟ ਕਰਦੇ ਹਨ।

ਹਰੀਕੇ ਪੱਤਣ ਪਹੁੰਚੇ ਵਿਦੇਸ਼ੀ ਮਹਿਮਾਨਾਂ ਦੀ ਗਿਣਤੀ ਜਾਨਣ ਲਈ ਵਣ ਮੰਡਲ ਅਫਸਰ, ਜੰਗਲੀ ਜੀਵ ਮੰਡਲ , ਫਿਰੋਜ਼ਪੁਰ ਨਲਿਨ ਯਾਦਵ ਆਈ.ਐੱਫ.ਐੱਸ ਦੀ ਅਗਵਾਈ ਹੇਠ ਡਬਲਿਊ.ਡਬਲਿਊ.ਐੱਫ ਇੰਡੀਆ ਦੇ ਸਹਿਯੋਗ ਨਾਲ 23 ਤੇ 24 ਜਨਵਰੀ ਤਕ ਬਰਡ ਸੈਂਸਜ ਕੀਤੀ ਗਈ, ਜਿਸ ’ਚ ਵੱਖ-ਵੱਖ ਬਰਡ ਕਲੱਬ ਜਿਵੇਂ ਕਿ ਚੰਡੀਗੜ ਬਰਡ ਕਲੱਬ, ਜਲੰਧਰ ਬਰਡ ਕਲੱਬ, ਫਰੀਦਕੋਟ ਬਰਡ ਕਲੱਬ ਅਤੇ ਵਿਦਿਆਰਥੀ ਡਬਲਯੂ, ਪੀਏਯੂ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਟੀਮ ਡਲਲਯੂ ਡਬਲਯੂ ਐੱਫ ਇੰਡਿਆ ਤੋਂ 20 ਮੈਂਬਰਾਂ ਵੱਲੋਂ ਗਿਣਤੀ ਕੀਤੀ ਗਈ। ਇਹ ਸੈਸਜ਼ ਸਰਕਾਰੀ ਮੋਟਰ ਬੋਟਾਂ ਰਾਹੀਂ ਕਰਵਾਈ ਗਈ ਹੈ। ਇਨ੍ਹਾਂ ਪੰਛੀਆਂ ਦੀ ਗਿਣਤੀ ਕਰਨ ਦਾ ਢੰਗ ਕੁੱਲ ਬਲਾਕ ਕਾਊਂਟ ਢੰਗ ਹੈ ਅਤੇ ਹਰੀਕੇ ਸੈਂਚੁਰੀ ਨੂੰ ਅੱਠ ਬਲਾਕਾਂ ਵਿੱਚ ਵੰਡ ਕੇ ਪੰਛੀਆਂ ਦੀ ਗਿਣਤੀ ਕੀਤੀ ਗਈ ਹੈ।

ਨਲਿਨ ਯਾਦਵ ਆਈ.ਐੱਫ.ਐੱਸ ਵੱਲੋਂ ਦੱਸਿਆ ਗਿਆ ਕਿ ਇਸ ਸਾਲ ਇੱਥੇ ਪਹੁੰਚੇ ਪੰਛੀਆਂ ਦੀ ਗਿਣਤੀ 74865 ਰਹੀ ਹੈ । ਜਿੰਨਾ ਵਿੱਚੋਂ 87 ਕਿਸਮਾਂ ਪਾਈਆਂ ਗਈਆਂ ਹਨ ਅਤੇ 3 ਕਿਸਮਾਂ ਜਿਹੜੀਆ ਅਜੇ ਬਾਕੀ ਹਨ ।

ਉਹਨਾਂ ਦੱਸਿਆ ਕਿ ਬੀਤੇ ਸਾਲ ਕਰੀਬ 90 ਹਜ਼ਾਰ ਤੋਂ ਵੱਧ ਪੰਛੀਆਂ ਵੱਲੋਂ ਹਰੀਕੇ ਪੱਤਣ ਆਪਣਾ ਟਿਕਾਣਾ ਬਣਾਇਆ ਸੀ, ਇਸ ਵਾਰ ਇਕੱਲਾ ਇੱਥੇ ਹੀ ਨਹੀਂ ਹੋਰਾਂ ਸੈਂਚਰੀਆਂ ’ਚ ਵੀ ਪੰਛੀਆਂ ਦੀ ਆਮਦ ਘੱਟ ਰਹੀ ਹੈ। ਉਹਨਾਂ ਦੱਸਿਆ ਕਿ ਅਜੇ ਬਰਡ ਫਲੂ ਦਾ ਕੋਈ ਵੀ ਮਾਮਲਾ ਅਜੇ ਇੱਥੇ ਸਾਹਮਣੇ ਨਹੀਂ ਆਇਆ ਹੈ। ਇਸ ਮੌਕੇ ਵਣ ਰੇਂਜ ਅਫਸਰ ਕਮਲਜੀਤ ਸਿੰਘ , ਬਲਾਕ ਅਫਸਰ ਗੁਰਬਿੰਦਰ ਸਿੰਘ ਆਦਿ ਤੋਂ ਇਲਾਵਾ ਜੰਗਲੀ ਜੀਵ ਰੇਂਜ ਹਰੀਕੇ ਦਾ ਸਮੂਹ ਸਟਾਫ ਹਾਜ਼ਰ ਸੀ।

ਕੁਝ ਨਵੀਆ ਕਿਸਮਾਂ ਦੇ ਪੰਛੀ ਵੀ ਮਿਲੇ ਜੋ ਪਿਛਲੇ ਸਾਲ ਨਹੀਂ ਸਨ ਪਹੁੰਚੇ

ਬਰਡ ਸੈਂਸਜ ਦੌਰਾਨ ਇਸ ਸਾਲ ਕੁੱਝ ਕਿਸਮਾਂ ਜਿਵੇਂ ਕਿ ਹੌਰਡ ਗ੍ਰੀਬ, ਇਸਾਬੇਲੀਨ ਸ਼ਿਰਕੇ, ਵਾਟਰ ਪਪੀਟ, ਪੈਰੇਗ੍ਰਾਈਨ ਫਾਲਕਨ ਆਦਿ ਕਿਸਮਾਂ ਵੀ ਮਿਲੀਆ ਜੋ ਪਿਛਲੇ ਸਾਲ ਨਹੀਂ ਮਿਲੀਆਂ ਸਨ । ਇਸ ਸਾਲ ਗਡਵਾਲ, ਰੈੱਡ ਕ੍ਰੇਸੀਟ ਪੋਚਾਰਡ, ਨਾਰਦਨ ਸ਼ਵਲਰ, ਨਾਰਦਨ ਪਿਨਟੇਲ ਦੀ ਗਿਣਤੀ ਪਿਛਲੇ ਸਾਲ ਨਾਲੋਂ ਵੱਧ ਪਾਈ ਗਈ ਹੈ । ਇਸ ਸਾਲ ਸੱਭ ਤੋਂ ਜ਼ਿਆਦਾ ਗਿਣਤੀ ਯੂਰਸੀਅਨ ਕੂਟ, ਗ੍ਰੇਅ ਲੇਗ ਹੰਸ , ਬਾਰ ਹੈਡਿਡ ਹੰਸ, ਗਡਵਾਲ, ਕਾੱਮਨ ਪੋਚਾਰਡ ਦੀ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.