ਮਾਣਯੋਗ ਸੁਪਰੀਮ ਕੋਰਟ ਦੇ 75 ਸਾਲ ਪੂਰੇ, ਜਾਰੀ ਹੋਈ ਡਾਕ ਟਿਕਟ ਅਤੇ ਸਿੱਕਾ

Supreme Court

ਨਵੀਂ ਦਿੱਲੀ। Supreme Court : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿੱਚਰਵਾਰ ਨੂੰ ਸੁਪਰੀਮ ਕੋਰਟ ਦੀ ਸਥਾਪਨਾ ਦੇ 75 ਸਾਲ ਪੂਰੇ ਹੋਣ ਦੀ ਯਾਦ ਵਿੱਚ ਇੱਕ ਸਿੱਕਾ ਅਤੇ ਡਾਕ ਟਿਕਟ ਜਾਰੀ ਕੀਤੀ। ਉਨ੍ਹਾਂ ਨੇ ਸੁਪਰੀਮ ਕੋਰਟ ਦੀ ਤਰਫੋਂ ‘ਭਾਰਤ ਮੰਡਪਮ’ ਵਿਖੇ ਆਯੋਜਿਤ ਜ਼ਿਲ੍ਹਾ ਨਿਆਂਪਾਲਿਕਾ ਦੀ ਦੋ ਰੋਜ਼ਾ ਰਾਸ਼ਟਰੀ ਕਾਨਫਰੰਸ ਦਾ ਉਦਘਾਟਨ ਕਰਦਿਆਂ 75 ਰੁਪਏ ਦਾ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਜਾਰੀ ਕੀਤਾ।

ਉਦਘਾਟਨੀ ਸਮਾਰੋਹ ਵਿੱਚ ਚੀਫ਼ ਜਸਟਿਸ ਡਾ. ਜਸਟਿਸ ਧਨੰਜੇ ਵਾਈ ਚੰਦਰਚੂੜ, ਸੁਪਰੀਮ ਕੋਰਟ ਦੇ ਹੋਰ ਜੱਜ, ਸਾਰੀਆਂ ਹਾਈ ਕੋਰਟਾਂ ਦੇ ਚੀਫ਼ ਜਸਟਿਸ, ਕੇਂਦਰੀ ਕਾਨੂੰਨ ਅਤੇ ਨਿਆਂ ਰਾਜ ਮੰਤਰੀ (ਸੁਤੰਤਰ ਚਾਰਜ) ਅਰਜੁਨ ਰਾਮ ਮੇਘਵਾਲ, ਅਟਾਰਨੀ ਜਨਰਲ ਆਰ ਵੈਂਕਟਾਰਮਣੀ, ਹਾਜ਼ਰ ਸਨ। ਇਸ ਮੌਕੇ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਕਪਿਲ ਸਿੱਬਲ, ਬਾਰ ਕੌਂਸਲ ਆਫ਼ ਇੰਡੀਆ ਦੇ ਚੇਅਰਮੈਨ ਮਨਨ ਕੁਮਾਰ ਮਿਸ਼ਰਾ ਤੋਂ ਇਲਾਵਾ ਕਈ ਵਕੀਲ ਅਤੇ ਕਾਨੂੰਨ ਦੇ ਵਿਦਿਆਰਥੀ ਅਤੇ ਹੋਰ ਪਤਵੰਤੇ ਹਾਜ਼ਰ ਸਨ।

Supreme Court

ਰਾਸ਼ਟਰਪਤੀ ਦ੍ਰੋਪਦੀ ਮੁਰਮੂ 1 ਸਤੰਬਰ ਨੂੰ ਕਾਨਫਰੰਸ ਵਿੱਚ ਸਮਾਪਤੀ ਭਾਸ਼ਣ ਦੇਣਗੇ ਅਤੇ ਸੁਪਰੀਮ ਕੋਰਟ ਦੇ ਝੰਡੇ ਅਤੇ ਪ੍ਰਤੀਕ ਤੋਂ ਪਰਦਾ ਵੀ ਖੋਲ੍ਹਣਗੇ। ਇਸ ਦੋ ਰੋਜ਼ਾ ਕਾਨਫਰੰਸ ਵਿੱਚ ਜ਼ਿਲ੍ਹਾ ਨਿਆਂਪਾਲਿਕਾ ਨਾਲ ਸਬੰਧਤ ਵਿਸ਼ਿਆਂ ’ਤੇ ਚਰਚਾ ਕੀਤੀ ਜਾਵੇਗੀ। ਇਸ ਕਾਨਫਰੰਸ ਵਿੱਚ ਜ਼ਿਲ੍ਹਾ ਨਿਆਂਪਾਲਿਕਾ ਵਿੱਚ ਬੁਨਿਆਦੀ ਢਾਂਚਾ ਅਤੇ ਮਨੁੱਖੀ ਵਸੀਲਿਆਂ, ਸਾਰਿਆਂ ਲਈ ਸ਼ਾਮਲ ਅਦਾਲਤਾਂ, ਨਿਆਂਇਕ ਸੁਰੱਖਿਆ ਅਤੇ ਨਿਆਂਇਕ ਭਲਾਈ, ਕੇਸ ਪ੍ਰਬੰਧਨ ਅਤੇ ਨਿਆਂਇਕ ਸਿਖਲਾਈ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।

ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਦੀ ਅਗਵਾਈ ਹੇਠ ਕਰਵਾਈ ਜਾ ਰਹੀ ‘ਜ਼ਿਲ੍ਹਾ ਨਿਆਂਪਾਲਿਕਾ ਬਾਰੇ ਕੌਮੀ ਕਾਨਫਰੰਸ’ ਦੇ ਦੋ ਦਿਨਾਂ ਦੌਰਾਨ ਛੇ ਸੈਸ਼ਨ ਹੋਣਗੇ। ਕਾਨਫਰੰਸ ਵਿੱਚ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਜ਼ਿਲ੍ਹਾ ਨਿਆਂਪਾਲਿਕਾ ਦੇ 800 ਤੋਂ ਵੱਧ ਭਾਗੀਦਾਰ ਹਨ। Supreme Court

Read Also : Bribe: ਜ਼ਮੀਨ ਦੇ ਇੰਤਕਾਲ ਬਦਲੇ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਰਾਸ਼ਟਰਪਤੀ ਦ੍ਰੋਪਦੀ ਮੁਰਮੂ 1 ਸਤੰਬਰ ਨੂੰ ਕਾਨਫਰੰਸ ਵਿੱਚ ਸਮਾਪਤੀ ਭਾਸ਼ਣ ਦੇਣਗੇ ਅਤੇ ਸੁਪਰੀਮ ਕੋਰਟ ਦੇ ਝੰਡੇ ਅਤੇ ਪ੍ਰਤੀਕ ਤੋਂ ਪਰਦਾ ਵੀ ਖੋਲ੍ਹਣਗੇ। ਇਸ ਦੋ ਰੋਜ਼ਾ ਕਾਨਫਰੰਸ ਵਿੱਚ ਜ਼ਿਲ੍ਹਾ ਨਿਆਂਪਾਲਿਕਾ ਨਾਲ ਸਬੰਧਤ ਵਿਸ਼ਿਆਂ ’ਤੇ ਚਰਚਾ ਕੀਤੀ ਜਾਵੇਗੀ। ਇਸ ਕਾਨਫਰੰਸ ਵਿੱਚ ਜ਼ਿਲ੍ਹਾ ਨਿਆਂਪਾਲਿਕਾ ਵਿੱਚ ਬੁਨਿਆਦੀ ਢਾਂਚਾ ਅਤੇ ਮਨੁੱਖੀ ਵਸੀਲਿਆਂ, ਸਾਰਿਆਂ ਲਈ ਸ਼ਾਮਲ ਅਦਾਲਤਾਂ, ਨਿਆਂਇਕ ਸੁਰੱਖਿਆ ਅਤੇ ਨਿਆਂਇਕ ਭਲਾਈ, ਕੇਸ ਪ੍ਰਬੰਧਨ ਅਤੇ ਨਿਆਂਇਕ ਸਿਖਲਾਈ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਦੀ ਅਗਵਾਈ ਹੇਠ ਕਰਵਾਈ ਜਾ ਰਹੀ ‘ਜ਼ਿਲ੍ਹਾ ਨਿਆਂਪਾਲਿਕਾ ਬਾਰੇ ਕੌਮੀ ਕਾਨਫਰੰਸ’ ਦੇ ਦੋ ਦਿਨਾਂ ਦੌਰਾਨ ਛੇ ਸੈਸ਼ਨ ਹੋਣਗੇ। ਕਾਨਫਰੰਸ ਵਿੱਚ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਜ਼ਿਲ੍ਹਾ ਨਿਆਂਪਾਲਿਕਾ ਦੇ 800 ਤੋਂ ਵੱਧ ਭਾਗੀਦਾਰ ਹਨ।