ਸੜਕ ਹਾਦਸੇ ‘ਚ 7 ਪ੍ਰਵਾਸੀ ਮਜ਼ਦੂਰਾਂ ਦੀ ਮੌਤ

Bus, Truck, Accident

ਸੜਕ ਹਾਦਸੇ ‘ਚ 7 ਪ੍ਰਵਾਸੀ ਮਜ਼ਦੂਰਾਂ ਦੀ ਮੌਤ

ਭਾਗਲਪੁਰ। ਬਿਹਾਰ ‘ਚ ਭਾਗਲਪੁਰ ਜ਼ਿਲੇ ਦੇ ਖਰੀਕ ਥਾਣਾ ਖੇਤਰ ਦੇ ਅੰਬੋ ਮੋੜ ਨੇੜੇ ਰਾਸ਼ਟਰੀ ਹਾਈਵੇਅ-31 ‘ਤੇ ਅੱਜ ਮੰਗਲਵਾਰ ਸਵੇਰੇ ਟਰੱਕ ਅਤੇ ਬੱਸ ਦਰਮਿਆਨ ਹੋਈ ਟੱਕਰ ‘ਚ 7 ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 12 ਲੋਕ ਜ਼ਖਮੀ ਹੋ ਗਏ। ਨਵਗਛੀਆ ਦੇ ਸਬ ਡਵੀਜ਼ਨਲ ਅਧਿਕਾਰੀ ਮੁਕੇਸ਼ ਕੁਮਾਰ ਨੇ ਦੱਸਿਆ ਕਿ ਟਰੱਕ ‘ਤੇ ਸਵਾਰ ਪ੍ਰਵਾਸੀ ਮਜ਼ਦੂਰ ਖਗੜੀਆ ਵੱਲ ਜਾ ਰਹੇ ਸਨ, ਉਦੋਂ ਅੰਬੋ ਮੋੜ ਨੇੜੇ ਬੱਸ ਅਤੇ ਟਰੱਕ ‘ਚ ਟੱਕਰ ਹੋ ਗਈ। ਇਸ ਹਾਦਸੇ ਤੋਂ ਬਾਅਦ ਟਰੱਕ ਪਲਕ ਕੇ ਸੜਕ ਕਿਨਾਰੇ ਖੱਡ ‘ਚ ਡਿੱਗ ਗਿਆ। ਉਨ੍ਹਾਂ ਨੇ ਦੱਸਿਆ ਕਿ ਟਰੱਕ ‘ਚ ਭਰੇ ਲੋਹੇ ਦੇ ਮੋਟੇ ਰਾਡ ਨਾਲ ਦੱਬਣ ਨਾਲ ਮਜ਼ਦੂਰਾਂ ਦੀ ਮੌਤ ਦਾ ਖਦਸ਼ਾ ਹੈ।

7 ਮਜ਼ਦੂਰਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ ਹੈ, ਜਦੋਂ ਕਿ ਕਰੇਨ ਦੀ ਮਦਦ ਨਾਲ ਹੋਰ ਨੂੰ ਬਾਹਰ ਕੱਢਣ ਦਾ ਕੰਮ ਜਾਰੀ ਹੈ। ਕੁਮਾਰ ਨੇ ਦੱਸਿਆ ਕਿ ਬੱਸ ‘ਤੇ ਸਵਾਰ ਮਜ਼ਦੂਰ ਦਰਭੰਗਾ ਤੋਂ ਬਾਂਕਾ ਜਾ ਰਹੇ ਸਨ। ਬੱਸ ‘ਤੇ ਸਵਾਰ 12 ਮਜ਼ਦੂਰ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਨਵਗਛੀਆ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਦੇ ਹੀ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਰਾਹਤ ਅਤੇ ਬਚਾਅ ਕੰਮ ਜਾਰੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।