ਚਾਰ ਮੌਜ਼ੂਦਾ ਸਾਂਸਦਾਂ ਨੂੰ ਮਿਲੇਗੀ ਟਿਕਟ, ਇੱਕ ਮੌਜ਼ੂਦਾ ਵਿਧਾਇਕ ਵੀ ਬਣੇਗਾ ਉਮੀਦਵਾਰ
ਅਸ਼ਵਨੀ ਚਾਵਲਾ, ਚੰਡੀਗੜ੍ਹ
ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਲਈ ਚੰਡੀਗੜ੍ਹ ਸਮੇਤ ਪੰਜਾਬ ਦੇ 6 ਉਮੀਦਵਾਰਾਂ ਬਾਰੇ ਫੈਸਲਾ ਕਰ ਲਿਆ ਗਿਆ ਹੈ ਤੇ ਛੇਤੀ ਹੀ ਇਨ੍ਹਾਂ ਦਾ ਐਲਾਨ ਹੋ ਸਕਦਾ ਹੈ ਕਾਂਗਰਸ ਨੇ ਆਪਣੇ 4 ਮੌਜੂਦਾ ਸੰਸਦ ਮੈਂਬਰਾਂ ‘ਤੇ ਮੁੜ ਤੋਂ ਭਰੋਸਾ ਜਤਾਉਂਦੇ ਹੋਏ ਟਿਕਟ ਦੇਣ ਦਾ ਮਨ ਬਣਾ ਲਿਆ ਹੈ ਜਿਨ੍ਹਾਂ ਵਿੱਚ ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਂਜਲਾ, ਲੁਧਿਆਣਾ ਤੋਂ ਰਵਨੀਤ ਬਿੱਟੂ, ਜਲੰਧਰ ਤੋਂ ਚੌਧਰੀ ਸੰਤੋਖ ਸਿੰਘ ਅਤੇ ਗੁਰਦਾਸਪੁਰ ਤੋਂ ਸੁਨੀਲ ਜਾਖੜ ਦਾ ਨਾਂਅ ਸ਼ਾਮਲ ਹੈ ਇਸੇ ਤਰ੍ਹਾਂ ਚੰਡੀਗੜ੍ਹ ਤੋਂ ਪਵਨ ਬਾਂਸਲ ਦੇ ਨਾਂਅ ‘ਤੇ ਸਹਿਮਤੀ ਹੋ ਗਈ ਹੈ ਇਸ ਨਾਲ ਹੀ ਪਟਿਆਲਾ ਤੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਨੂੰ ਟਿਕਟ ਲਗਭਗ ਤੈਅ ਹੋ ਗਈ ਹੈ
ਪਰਨੀਤ ਕੌਰ ਪਹਿਲਾਂ ਵੀ ਪਟਿਆਲਾ ਤੋਂ 2 ਵਾਰ ਜਿੱਤ ਕੇ ਸੰਸਦ ਮੈਂਬਰ ਬਣ ਚੁੱਕੇ ਹਨ ਪਰ ਪਿਛਲੀ ਵਾਰ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਤੋਂ ਵੱਡੀ ਗਿਣਤੀ ਨਾਲ ਵੋਟਾਂ ਤੋਂ ਹਾਰ ਗਏ ਸਨ। ਪਰਨੀਤ ਕੌਰ ਪਿਛਲੀ ਯੂਪੀਏ ਸਰਕਾਰ ਵਿੱਚ ਕੇਂਦਰੀ ਮੰਤਰੀ ਵੀ ਸਨ, ਇਸ ਲਈ ਇੱਕ ਵਾਰ ਫਿਰ ਉਨਾਂ ‘ਤੇ ਵਿਸ਼ਵਾਸ ਕਰਦੇ ਹੋਏ ਕਾਂਗਰਸ ਪਾਰਟੀ ਨੇ ਪਰਨੀਤ ਕੌਰ ਨੂੰ ਟਿਕਟ ਦੇਵੇਗੀ। ਪਟਿਆਲਾ ਵਿਖੇ ਪਰਨੀਤ ਕੌਰ ਦਾ ਮੁਕਾਬਲਾ ਇਸ ਵਾਰ ਡਾ. ਗਾਂਧੀ ਦੇ ਨਾਲ ਹੀ ਅਕਾਲੀ ਦਲ ਦੇ ਸੁਰਜੀਤ ਸਿੰਘ ਰੱਖੜਾ ਦੇ ਨਾਲ ਹੋਏਗਾ। ਇਸੇ ਤਰ੍ਹਾਂ ਹੀ ਹੁਸ਼ਿਆਰਪੁਰ ਤੋਂ ਵਿਧਾਇਕ ਰਾਜ ਕੁਮਾਰ ਚੱਬੇਵਾਲ ਨੂੰ ਕਾਂਗਰਸ ਪਾਰਟੀ ਨੇ ਇਸੇ ਹੁਸ਼ਿਆਰਪੁਰ ਤੋਂ ਆਪਣਾ ਉਮੀਦਵਾਰ ਬਣਾਏਗੀ। ਲੋਕ ਸਭਾ ਸੀਟ ਸਮੇਂ ਹੁਸ਼ਿਆਰਪੁਰ ਸੀਟ ‘ਤੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਸੰਸਦ ਮੈਂਬਰ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।