ਫਾਸਟਰ ਮੁਹਿੰਮ ਤਹਿਤ ਪੂਜਨੀਕ ਗੁਰੂ ਜੀ ਤੇ ਆਦਰਯੋਗ ‘ਰੂਹ ਦੀ’ ਨੇੇ ਵੰਡੀਆਂ 50 ਕਿੱਟਾਂ

Faster campaign

ਬਰਨਾਵਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਮਾਨਵਤਾ ਭਲਾਈ ਦੇ ਹਰ ਕਾਰਜ ਦੀ ਸ਼ੁਰੂਆਤ ਖੁਦ ਤੋਂ ਸ਼ੁਰੂ ਕਰਦੇ ਹਨ ਤੇ ਸਾਧ-ਸੰਗਤ ਲਈ ਪ੍ਰੇਰਨਾ ਬਣਦੇ ਹਨ। ਇਸੇ ਕੜੀ ਤਹਿਤ ਪਵਿੱਤਰ ਐੱਮਐੱਸਜੀ ਮਹਾਂ ਰਹਿਮੋ-ਕਰਮ ਦਿਹਾੜੇ ਦੇ ਪਵਿੱਤਰ ਭੰਡਾਰੇ ਮੌਕੇ ਪੂਜਨੀਕ ਗੁਰੂ ਜੀ ਤੇ ਆਪ ਜੀ ਦੀ ਬੇਟੀ ਆਦਰਯੋਗ ‘ਰੂਹ ਦੀ’ ਹਨੀਪ੍ਰੀਤ ਇੰਸਾਂ ਨੇ ਫਾਸਟਰ ਮੁਹਿੰਮ (Faster campaign) ਤਹਿਤ ਨਸ਼ਾ ਛੁਡਾਉਣ ਦੇ ਅਭਿਆਨ ’ਚ ਦੂਰ ਦਰਾਜ ਤੱਕ ਟਰੈਵਲਿੰਗ ਕਰਨ ਵਾਲੇ 50 ਸੇਵਾਦਾਰਾਂ ਨੂੰ ਫਸਟ ਏਡ ਕਿੱਟਾਂ ਦਿੱਤੀਆਂ।

ਕਿੱਟ ’ਚ ਬੈਂਡਿਡ, ਛੋਟੀ ਕੈਂਚੀ, ਐੱਨਐੱਸ 100 ਐੱਮਐੱਲ ਜ਼ਖਮ ਸਾਫ਼ ਕਰਨ ਲਈ ਡੈਟੋਲ ਜਾਂ ਸੇਵਲਾਨ, ਬੀਟਾਡੀਨ, ਪੱਟੀ ਤੇ ਸਵੈਬ, ਮੂਵ ਜਾਂ ਵਾਲਿਨ ਸਪ੍ਰੈ, ਖੂਨ ਰੋਕਣ ਲਈ ਪੱਟੀ, ਕਾਟਨ (ਰੂੰ), ਗਰਮ ਪੱਟੀ, ਕੈਟਰੋਲ ਟੈਬਲੇਟ, ਵੱਧ ਦਰਦ ਲਈ ਡਿਸਪਿ੍ਰਨ ਤੇ ਸੋਰਬਿਟੇ ਟੈਬਲੇਟ ਘਬਰਾਹਟ ਦਿਲ, ਛਾਤੀ ’ਚ ਦਰਦ ਤੇ ਹਾਰਟ ਅਟੈਕ ਦੀ ਹਲਾਤ ਤੋਂ ਬਚਾਅ ਲਈ ਸਹਾਇਕ ਚੀਜ਼ਾਂ ਜੋ ਡਾਕਟਰਾਂ ਨੇ ਦੱਸੀਆਂ ਹਨ, ਉਹ ਸ਼ਾਮਲ ਕੀਤੀਆਂ ਗਈਆਂ ਹਨ।

ਸਾਰੇ ਮਾਨਵਤਾ ਭਲਾਈ ਕਾਰਜ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਨੂੰ ਸਮਰਪਿਤ: ਪੂਜਨੀਕ ਗੁਰੂ ਜੀ

ਪਵਿੱਤਰ ਐੱਮਐੱਸਜੀ ਮਹਾਂ ਰਹਿਮੋ-ਕਰਮ ਦਿਹਾੜੇ ਦੇ ਪਵਿੱਤਰ ਭੰਡਾਰੇ ਮੌਕੇ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਫ਼ਰਮਾਇਆ ਕਿ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਸੱਚੇ ਦਾਤਾ, ਰਹਿਬਰ ਨੇ ਸਾਡੇ ’ਤੇ ਮਹਾਨ ਪਰਉਪਕਾਰ ਕੀਤੇ। ਅਸੀਂ ਸੀ, ਅਸੀਂ ਹਾਂ, ਅਸੀਂ ਹੀ ਰਹਾਂਗੇ,’ ਇਹ ਆਪਣੇ ਮੁਰੀਦਾਂ ਲਈ, ਆਪਣੇ ਸ਼ਰਧਾਲੂਆਂ ਲਈ ਫ਼ਰਮਾਇਆ। ਤੇ ਅੱਜ ਸੱਚੇ ਸੌਦੇ ਦੇ ਸਾਢੇ ਛੇ ਕਰੋੜ ਲੋਕ ਰਾਮ-ਨਾਮ ਨਾਲ ਜੁੜੇ ਹਨ, ਜੋ ਨਸ਼ਾ ਛੱਡ ਚੁੱਕੇ ਹਨ, ਬੁਰਾਈਆਂ ਛੱਡ ਚੁੱਕੇ ਹਨ, ਭਗਤੀ ਨਾਲ ਜੁੜ ਗਏ ਹਨ। ਅੱਜ ਫਿਰ ਉਹੀ ਗੱਲ ਦੁਹਰਾਉਂਦੇ ਹੋਏ ਅਸੀਂ ਫਿਰ ਤੋਂ ਕਹਿੰਦੇ ਹਾਂ ਕਿ ਬੇਪਰਵਾਹ ਜੀ ਨੇ ਇਹੀ ਫ਼ਰਮਾਇਆ ਸੀ ‘ ਅਸੀਂ ਸਾਂ, ਅਸੀਂ ਹਾਂ, ਅਤੇ ਅਸੀਂ ਹੀ ਰਹਾਂਗੇ, ਤਾਂ ਅੱਜ ਵੀ ਜਿਉਂ ਦੀ ਤਿਉਂ ਉਹ ਬਰਕਰਾਰ ਹੈ।

ਅੱਜ ਦਾ ਦਿਨ ਇਸ ਲਈ ਵੀ ਵਿਸ਼ੇਸ ਹੋ ਜਾਂਦਾ ਹੈ ਕਿ ਅੱਜ ਦੇ ਦਿਨ ਦਾਤਾ, ਰਹਿਬਰ (ਸ਼ਾਹ ਮਸਤਾਨਾ ਜੀ) ਨੇ ਸਰ੍ਹੇਆਮ ਜਾਹਰ ਕੀਤਾ ਕਿ ਅਸੀਂ ਸ਼ਾਹ ਸਤਿਨਾਮ , ਜਿਨ੍ਹਾਂ ਨੂੰ ਦੁਨੀਆਂ ਭਾਲਦੀ ਹੈ, ਤੁਹਾਡੇ ਸਾਰਿਆਂ ਦੇ ਸਾਹਮਣੇ ਜਾਹਰ ਕਰ ਰਹੇ ਹਾਂ, ਤੁਹਾਡੇ ਸਾਰਿਆਂ ਦੇ ਸਾਹਮਣੇ ਉਨ੍ਹਾਂ ਨੂੰ ਗੁਰੂਗੱਦੀ ਬਖ਼ਸ਼ਿਸ਼ ਕਰ ਰਹੇ ਹਾਂ। ਮੁਰਸ਼ਿਦ-ਏ-ਕਾਮਲ ਦਾਤਾ ਦਾ ਜੋ ਰਹਿਮੋ-ਕਰਮ ਹੈ, ਉਹ ਸਾਡੇ ਸਾਰਿਆਂ?’ਤੇ ਬੇਇੰਤਹਾ ਹੈ। ਉਨ੍ਹਾਂ ਨੇ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ’ਚ ਜਾ ਜਾ ਕੇ ਲੋਕਾਂ ਦਾ ਨਸ਼ਾ ਛੁਡਾਇਆ, ਬੁਰਾਈਆਂ ਛੁਡਾਈਆਂ ਤੇ ਨਰਕ ਜਿਹੇ ਘਰਾਂ ਨੂੰ ਸਵਰਗ ਬਣਾ ਦਿੱਤਾ। ਤਾਂ ਉਸ ਦਾਤਾ ਨੂੰ ਅਰਬਾਂ-ਖਰਬਾਂ ਵਾਰ ਸੱਜਦਾ ਹੈ, ਨਮਨ ਹੈ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਉਸ ਪਰਮ ਪਿਤਾ ਪਰਮਾਤਮਾ, ਦਾਤਾ ਨੇ ਸਾਨੂੰ? ਉਹ ਨਜ਼ਾਰੇ ਦਿੱਤੇ ਜੋ ਦੋਵਾਂ ਜਹਾਨਾਂ ’ਚ ਹਮੇਸ਼ਾਂ ਬਰਕਰਾਰ ਰਹਿਣ ਵਾਲੇ ਹਨ।

ਸਰਵ ਧਰਮ ਸੰਗਮ, ਸਾਰੇ ਧਰਮਾਂ ਦਾ ਸਤਿਕਾਰ ਕਰਨਾ ਸਿਖਾਇਆ ਹੈ। ਅੱਜ ਸੱਚਾ ਸੌਦੇ ’ਚ ਜੋ ਸੇਵਾਦਾਰ ਬੈਠਦੇ ਹਨ, ਸਾਧ ਸੰਗਤ ਬੈਠਦੀ ਹੈ, ਉਹ ਇਹ ਪੁੱਛ ਕੇ ਨਹੀਂ ਬੈਠਦੀ ਕਿ ਤੇਰਾ ਧਰਮ ਕਿਹੜਾ ਹੈ? ਸਗੋਂ ਇੱਕ ਦੂਜੇ ਨੂੰ ਭਗਵਾਨ ਨਾਲ ਪ੍ਰੇਮ ਕਰਨ ਵਾਲਾ ਪ੍ਰੇਮੀ ਕਹਿੰਦੀ ਹੈ, ਸਤਿਸੰਗੀ ਕਹਿੰਦੀ ਹੈ, ਭਾਈ ਕਹਿੰਦੀ ਹੈ, ਭੈਣ ਕਹਿੰਦੀ ਹੈ ਜਾਂ ਬਜ਼ੁਰਗ ਕਹਿੰਦੀ ਹੈ। ਕਦੇ ਵੀ ਕੋਈ ਕਿਸੇ ਧਰਮ-ਜਾਤ ਮਜ੍ਹਬ ਬਾਰੇ ਨਹੀਂ ਪੁੱਛਦਾ। ਇਹ ਨਹੀਂ ਕਹਿੰਦਾ ਕਿ ਤੂੰ ਕਿਹੜੇ ਧਰਮ ਵਾਲਾ ਹੈ?

ਇਹ ਵੀ ਪੜੋ: ਡੈੱਪਥ ਮੁਹਿੰਮ ਲਈ ਤੁਰਕੀ ਦੀ ਯੂਨੀਵਰਸਿਟੀ ਨੇ ਪੂਜਨੀਕ ਗੁਰੂ ਜੀ ਨੂੰ ਕੀਤਾ ਸਨਮਾਨਿਤ

ਇਹ ਨਹੀਂ ਕਿਹਾ ਜਾਂਦਾ ਕਿ ਅੱਗੇ ਤਾਂ ਇਹ ਧਰਮ ਵਾਲੇ ਬੈਠਣਗੇ ਬਾਕੀ ਪਿੱਛੇ ਬੈਠਣਗੇ, ਇੱਥੇ ਅਜਿਹਾ ਕੁਝ ਵੀ ਨਹੀਂ ਹੈ। ਇਨਸਾਨੀਅਤ ਮਾਨਵਤਾ ਦਾ ਪਾਠ ਸ਼ਾਹ ਸਤਿਨਾਮ ਜੀ ਦਾਤਾ ਰਹਿਬਰ ਨੇ ਸ਼ਾਹ ਮਸਤਾਨਾ ਜੀ ਦਾਤਾ ਰਹਿਬਰ ਨੇ ਸੱਚਾ ਸੌਦਾ ਬਣਾ ਕੇ ਚਲਾਇਆ। ਇਸ ’ਚ ਰੂਹਾਨੀਅਤ, ਸੂਫ਼ੀਅਤ ਦਾ ਇਹ ਮਾਰਗ ਹੈ, ਜੋ ਉਨ੍ਹਾਂ ਨੇ ਚਲਾ ਰੱਖਿਆ ਹੈ, ਚੱਲ ਰਿਹਾ ਹੈ, ਚੱਲਦਾ ਹੀ ਰਹੇਗਾ। ਇੱਥੇ ਜੋ ਵੀ ਸ਼ਰਧਾ-ਭਾਵਨਾ ਨਾਲ ਆ ਕੇ ਬੈਠਦਾ ਹੈ ਤੇ ਧਿਆਨ ਨਾਲ ਸੁਣਦਾ ਹੈ ਉਸ ਨੂੰ?ਆਪਣੇ ਹਰ ਸੁਆਲ ਦਾ ਜਵਾਬ ਮਿਲ ਜਾਇਆ ਕਰਦਾ ਹੈ। ਸੂਫ਼ੀਅਤ ਦਾ ਮਤਲਬ ਸਮਾਜ ’ਚ ਰਹਿਕੇ ਭਗਤੀ ਇਬਾਦਤ ਕਰਕੇ ਸਮਾਜ ਦੀਆਂ ਬੁਰਾਈਆਂ ਨੂੰ ਦੂਰ ਕਰਨਾ ਹੈ।

ਉਸ ਦਾਤਾ ਰਹਿਬਰ ਦੀ ਚਰਚਾ ਕਰਦੇ ਹਾਂ

ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਉਸ ਪਰਮ ਪਿਤਾ ਪਰਮਾਤਮਾ, ਉਸ ਦਾਤਾ ਰਹਿਬਰ ਦੀ ਚਰਚਾ ਕਰਦੇ ਹਾਂ। ਸੰਤਾਂ ਦਾ ਕੰਮ ਇਸ ਸਮਾਜ ’ਚ ਆ ਕੇ ਬੁਰਾਈਆਂ ਦੂਰ ਕਰਨਾ ਹੁੰਦਾ ਹੈ। ਸੰਤ ਕਿਸੇ ਦੇ ਧਰਮ, ਮਜ਼੍ਹਬ ’ਚ ਦਖਲ ਨਹੀਂ ਦਿੰਦੇ, ਸਗੋਂ ਉਹ ਤਾਂ ਸਿਖਾਉਂਦੇ ਹਨ ਕਿ ਆਪਣੇ-ਆਪਣੇ ਧਰਮ ਨੂੰ ਮੰਨ ਲਓ ਅਤੇ ਅਸੀਂ ਕਿੰਨੀ ਵਾਰ ਕਹਿ ਚੁੱਕੇ ਹਾਂ ਕਿ ਸਾਰੇ ਧਰਮਾਂ ਦੇ ਭਗਤ ਜੇਕਰ ਇਸ ਮਿੰਟ ਧਰਮ ਨੂੰ ਮੰਨਣਾ ਸ਼ੁਰੂ ਕਰ ਦੇਣਗੇ ਤਾਂ ਅਗਲੇ ਮਿੰਟ ਧਰਤੀ ’ਤੇ ਪਿਆਰ, ਮੁਹੱਬਤ ਦੀ ਗੰਗਾ ਵਹਿਣ ਲੱਗੇਗੀ। ਕਿਉਂਕਿ ਧਰਮਾਂ ’ਚ ਬੇਗਰਜ਼, ਨਿਹਸਵਾਰਥ ਪਿਆਰ ਦੀ ਗੱਲ ਕਹੀ ਹੈ।

Depth campaign Turkey university

ਫਜ਼ੂਲ ਦੀ ਬਹਿਸ ਨਾ ਕਰੋ, ਕਿਸੇ ਨੂੰ ਗਲਤ ਨਾ ਬੋਲੋ, ਕਿਸੇ ਦੀ ਨਿੰਦਾ ਨਾ ਕਰੋ, ਕਿਸੇ ਦਾ ਨਿਰਾਦਰ ਨਾ ਕਰੋ, ਸਭ ਦਾ ਸਤਿਕਾਰ ਕਰੋ, ਸਭ ਦੀ ਇੱਜ਼ਤ ਕਰੋ, ਨਸ਼ੇ ਨਾ ਕਰੋ, ਮਾਸਾਹਾਰ ਨੂੰ ਤਿਆਗ ਦਿਓ, ਕਿਉਂਕਿ ਇਸ ਨਾਲ ਨਿਰਦਈਪਣ ਆਉਂਦਾ ਹੈ, ਆਦਮੀ ਅੰਦਰੋਂ ਰਹਿਮ ਨਾਂਅ ਦੀ ਚੀਜ਼ ਚਲੀ ਜਾਂਦੀ ਹੈ, ਦਇਆ ਨਾਂਅ ਦੀ ਚੀਜ਼ ਚਲੀ ਜਾਂਦੀ ਹੈ। ਅਜਿਹੀਆਂ ਭਗਤੀ ਦੀਆਂ ਗੱਲਾਂ ਸਾਡੇ ਸੰਤ, ਪੀਰ-ਫਕੀਰਾਂ ਨੇ ਦੱਸੀਆਂ ਤੇ ਉਹੀ ਗੱਲ ਦਾਤਾ, ਰਹਿਬਰ ਨੇ ਬਹੁਤ ਸਾਰੇ ਭਜਨਾਂ ਜ਼ਰੀਏ ਕਹੀਆਂ, ਕਿ ਕਦੇ ਕਿਸੇ ਦਾ ਬੁਰਾ ਨਾ ਸੋਚੋ। ਕਦੇ ਕਿਸੇ ਦਾ ਦਿਲ ਨਾ ਦੁਖਾਓ। ‘‘ਦਿਲ ਨਾ ਕਿਸੀ ਕਾ ਦੁਖਾਨਾ ਭਾਈ, ਦਿਲ ਨਾ ਕਿਸੀ ਕਾ ਦੁਖਾਨਾ, ਹਰ ਦਿਲ ਮੇਂ ਪ੍ਰਭੂ ਕਾ ਠਿਕਾਣਾ ਭਾਈ, ਹਰ ਦਿਲ ਮੇਂ ਪ੍ਰਭੂ ਕਾ ਠਿਕਾਣਾ’’, ਕਿ ਕਦੇ ਕਿਸੇ ਦਾ ਦਿਲ ਨਾ ਦੁਖਾਓ।

ਹਾਂ, ਬਚਨਾਂ ’ਤੇ ਪੱਕੇ ਰਹਿਣਾ ਜ਼ਰੂਰੀ ਹੈ। ਉਸ ਤੋਂ ਬਾਅਦ ਕਿਸੇ ’ਤੇ ਟੌਂਟ ਨਾ ਕਸੋ, ਕਿਸੇ ਦਾ ਬੁਰਾ ਨਾ ਤਕਾਓ, ਕਿਸੇ ਨੂੰ ਬੁਰਾ ਕਹੋ ਨਾ। ਕਿਉਂਕਿ ਜਦੋਂ ਤੁਸੀਂ ਦੂਜਿਆਂ ਦਾ ਦਿਲ ਦੁਖਾਉਂਦੇ ਹੋ ਤਾਂ ਭਗਵਾਨ ਦੀ ਪ੍ਰਾਪਤੀ ਦੀ ਸੋਚ ਵੀ ਨਹੀਂ ਸਕਦੇ, ਕਿਉਂਕਿ ਹਰ ਦਿਲ ’ਚ ਉਹ ਰਹਿੰਦਾ ਹੈ। ਕਣ-ਕਣ, ਜ਼ਰ੍ਹੇ-ਜ਼ਰ੍ਹੇ ’ਚ ਪ੍ਰਭੂ ਮੌਜ਼ੂਦ ਹੈ। ਜੇਕਰ ਤੁਹਾਡਾ ਮੂਢ ਖਰਾਬ ਹੈ, ਜੇਕਰ ਤੁਸੀਂ ਸਹੀ ਨਹੀਂ ਹੋ ਸੋਚ ’ਚ ਜਾਂ ਤੁਹਾਨੂੰ ਕੋਈ ਟੈਨਸ਼ਨ ਹੈ, ਕੋਈ ਪਰੇਸ਼ਾਨੀ ਹੈ ਤਾਂ ਤੁਸੀਂ ਉਸ ਪਰੇਸ਼ਾਨੀ ਨੂੰ, ਉਸ ਟੈਨਸ਼ਨ ਨੂੰ ਸਿਮਰਨ ਰਾਹੀਂ, ਭਗਤੀ-ਇਬਾਦਤ ਰਾਹੀਂ ਦੂਰ ਕਰੋ, ਨਾ ਕਿ ਕਿਸੇ ’ਤੇ ਚੀਕ ਕੇ, ਕਿਸੇ ਨੂੰ ਬੁਰਾ ਕਹਿ ਕੇ। ਕਈ ਵਾਰ ਹੁੰਦਾ ਹੈ ਕਿ ਘਰ ’ਚ ਕੋਈ ਪਰੇਸ਼ਾਨੀ ਆ ਜਾਂਦੀ ਹੈ, ਕਈ ਮੁਸ਼ਕਿਲਾਂ ਹੁੰਦੀਆਂ ਹਨ, ਤੁਸੀਂ ਘਰ ’ਚ ਕਹਿਣ ਦੀ ਬਜਾਇ ਬਾਹਰ ਸਮਾਜ ’ਚ ਜਾ ਕੇ ਉਹ ਗੱਲ ਕਹਿੰਦੇ ਹੋ, ਗਲਤ ਬੋਲਦੇ ਹੋ ਤਾਂ ਇੱਕ ਤਰ੍ਹਾਂ ਨਾਲ ਤੁਸੀਂ ਪ੍ਰਭੂ ਦੀ ਔਲਾਦ ਦਾ ਦਿਲ ਦੁਖਾਉਂਦੇ ਹੋ।

‘‘ਪਹਿਲਾਂ ਤੋਲੋ ਅਤੇ ਫਿਰ ਬੋਲੋ’’

ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਅਸੀਂ ਕਿੰਨੀ ਵਾਰ ਤੁਹਾਨੂੰ ਦੱਸੀ ਹੈ ਇਹ ਗੱਲ, ਬੇਪਰਵਾਹ ਜੀ ਫਰਮਾਇਆ ਕਰਦੇ, ਹਰ ਬਾਡੀ ’ਚ ਉਨ੍ਹਾਂ ਨੇ ਬੋਲਿਆ, ਕਿ ‘‘ਪਹਿਲਾਂ ਤੋਲੋ ਅਤੇ ਫਿਰ ਬੋਲੋ।’’ ਬੋਲਣ ਤੋਂ ਪਹਿਲਾਂ ਥੋੜ੍ਹਾ ਬ੍ਰੇਕ ਲਿਆ ਕਰੋ, ਤੁਣਕਮਿਜਾਜ਼ੀ ਚੰਗੀ ਨਹੀਂ ਹੁੰਦੀ, ਕਿ ਤੁਹਾਨੂੰ ਕੋਈ ਗੱਲ ਕਹੀ ਗਈ ਤੇ ਝਟ ਨਾਲ ਤੁਸੀਂ ਉਸ ’ਤੇ ਰਿਐਕਟ ਕਰ ਦਿੱਤਾ, ਖਾਸ ਕਰਕੇ ਗੁੱਸੇ ਵਾਲਾ ਜਾਂ ਕੌੜਾ ਕਿਸੇ ਨੂੰ ਬੋਲ ਦਿੱਤਾ, ਇਹ ਗਲਤ ਗੱਲ ਹੈ। ਤੁਹਾਨੂੰ ਕੋਈ ਕਿਸੇ ਬਾਰੇ ਗਲਤ ਕਹਿੰਦਾ ਹੈ, ਕਿਸੇ ਬਾਰੇ ਗਲਤ ਬੋਲਦਾ ਹੈ ਜਾਂ ਤੁਹਾਡੇ ਕੋਲ ਆ ਕੇ ਕੋਈ ਕਿਸੇ ਦੀ ਚੁਗਲੀ ਕਰਦਾ ਹੈ ਕਿ ਫਲਾਂ ਆਦਮੀ ਤੁਹਾਡੇ ਬਾਰੇ ਬਹੁਤ ਬੁਰਾ ਕਹਿੰਦਾ ਹੈ, ਫਲਾਂ ਆਦਮੀ ਤੁਹਾਨੂੰ ਗਾਲਾਂ ਦਿੰਦਾ ਹੈ ਤਾਂ ਤੁਸੀਂ ਉਸੇ ਸਮੇਂ ਉਸ ਤੋਂ ਪੁੱਛਣ ਨਾ ਚਲੇ ਜਾਓ, ਸਗੋਂ ਰੁਕੋ ਦੋ ਇੱਕ ਦਿਨ ਘੱਟੋ-ਘੱਟ। ਤੁਸੀਂ ਉਸ ਨਾਲ ਗੱਲ ਨਾ ਕਰੋ।

100 ਫੀਸਦ ਮਸਾਲਾ

ਇੱਕ ਦਿਨ ’ਚ ਤੁਹਾਡਾ 50 ਫੀਸਦੀ ਗੁੱਸਾ ਤਾਂ ਉਂਜ ਹੀ ਚਲਿਆ ਜਾਵੇਗਾ ਅਤੇ ਫਿਰ ਜਦੋਂ ਪਿਆਰ ਨਾਲ ਜਾ ਕੇ ਪੁੱਛੋਂਗੇ ਕਿ ਕੀ ਭਾਈ ਮੈਨੂੰ ਤੁਸੀਂ ਅਜਿਹਾ ਬੋਲਿਆ ਹੈ ਤਾਂ ਯਕੀਨ ਮੰਨੋ ਜੋ ਉਸ ਨੇ ਦੱਸਿਆ ਹੋਵੇਗਾ, ਉਸ ਤੋਂ 5-10 ਫੀਸਦ ਹੀ ਬੋਲਿਆ ਹੋਵੇਗਾ, ਉਸ ਨੇ 100 ਫੀਸਦ ਉਸ ਨੂੰ ਪਾਲਿਸ਼ ਕਰਕੇ ਜਾਂ ਮਸਾਲਾ ਲਾ ਕੇ ਤੁਹਾਡੇ ਤੱਕ ਪਹੁੰਚਾਇਆ। ਤੁਸੀਂ ਸਮਝ ਜਾਓਂਗੇ ਕਿ ਉਹ ਆਦਮੀ ਤੁਹਾਨੂੰ ਲੜਾਉਣਾ ਚਾਹੁੰਦਾ ਹੈ। ਤਾਂ ਫਿਰ ਉਸ ਦੀ ਗੱਲ ’ਤੇ ਛੇਤੀ ਯਕੀਨ ਨਾ ਕਰੋ। ਕਿਉਂਕਿ ਅਜਿਹੇ ਉਸਤਾਦ ਸਮਾਜ ’ਚ ਬਹੁਤ ਹਨ ਜੋ ਲੜਾਉਣ ਦਾ ਕੰਮ ਕਰਦੇ ਹਨ। ਆਮ ਤੌਰ ’ਤੇ ਜੋੜਨ ਵਾਲੇ ਘੱਟ ਹਨ, ਤੋੜਨ ਵਾਲੇ ਜ਼ਿਆਦਾ ਹਨ।

ਜੋੜਨ ਵਾਲੇ ਉਹ ਲੋਕ ਹਨ ਜਿਨ੍ਹਾਂ ਦੇ ਮਾਂ-ਬਾਪ ਦੇ ਚੰਗੇ ਸੰਸਕਾਰ ਹਨ ਜਾਂ ਸਾਡੇ ਸੰਤ, ਪੀਰ-ਪੈਗੰਬਰ, ਗੁਰੂ, ਮਹਾਂਪੁਰਸ਼ਾਂ ਦੇ ਬਚਨਾਂ ’ਤੇ ਜੋ ਅਮਲ ਕਰਦੇ ਹਨ, ਭਗਤਜਨ ਹਨ ਉਹ ਤਾਂ ਜ਼ਰੂਰ ਜੋੜਨ ਦਾ ਕੰਮ ਕਰਦੇ ਹਨ, ਕਿ ਹਾਂ ਭਾਈ ਲੜੋ ਨਾ, ਆਪਸ ’ਚ ਮਿਲ ਕੇ ਰਹੋ। ਨਹੀਂ ਤਾਂ ਅੱਜ ਦੇ ਦੌਰ ’ਚ ਲੋਕ ਤੋੜਨ ਦਾ ਕੰਮ ਜ਼ਿਆਦਾ ਕਰਦੇ ਹਨ। ਇੱਕ-ਦੂਜੇ ਨੂੰ ਲੜਾਉਣਾ, ਚਾਰ ਭਾਈ ਇਕੱਠੇ ਰਹਿੰਦੇ ਹਨ ਉਨ੍ਹਾਂ ਅਲੱਗ-ਅਲੱਗ ਕਰਨ ਦੀਆਂ ਸਕੀਮਾਂ ਬਣਾਉਣਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here