ਡੇਰਾ ਸੱਚਾ ਸੌਦਾ ਦੇ ਚੇਅਰਮੈਨ ਸਮੇਤ ਪ੍ਰਬੰਧਕੀ ਕਮੇਟੀ ਅਤੇ ਡਾਕਟਰਾਂ ਨੇ ਇਲਾਹੀ ਨਾਅਰਾ ਅਤੇ ਅਰਦਾਸ ਬੋਲ ਕੇ ਕੀਤਾ ਕੈਂਪ ਦਾ ਸ਼ੁੱਭ ਆਰੰਭ ਕੀਤਾ
- ਅੱਜ ਮਰੀਜ਼ਾਂ ਦੀ ਜਾਂਚ,19 ਅਤੇ 20 ਨੂੰ ਚੁਣੇ ਗਏ ਮਰੀਜ਼ਾਂ ਦੇ ਹੋਣਗੇ ਮੁਫ਼ਤ ਆਪ੍ਰੇਸ਼ਨ
ਸਰਸਾ (ਸੱਚ ਕਹੂੰ/ਸੁਨੀਲ ਵਰਮਾ)। ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਵੀਰਵਾਰ ਨੂੰ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਪਵਿੱਤਰ ਯਾਦ ’ਚ ਤਿੰਨ ਰੋਜ਼ਾ ਮੁਫ਼ਤ 15ਵਾਂ ਯਾਦ-ਏ-ਮੁਰਸ਼ਿਦ ਅੰਗਹੀਣਤਾ ਰੋਕਥਾਮ ਕੈਂਪ ਸ਼ੁਰੂ ਹੋਇਆ। ਕੈਂਪ ਦਾ ਸ਼ੁੱਭ ਆਰੰਭ ਡੇਰਾ ਸੱਚਾ ਸੌਦਾ ਦੇ ਚੇਅਰਮੈਨ ਡਾ. ਪੀਆਰ ਨੈਨ ਸਮੇਤ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਅਤੇ ਹਸਪਤਾਲ ਦੇ ਡਾਕਟਰਾਂ, ਸਟਾਫ ਮੈਂਬਰਾਂ ਅਤੇ ਸਾਧ-ਸੰਗਤ ਨੇ ਅਰਦਾਸ ਦਾ ਸ਼ਬਦ ਬੋਲ ਕੇ ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ ਦਾ ਇਲਾਹੀ ਨਾਅਰਾ ਲਗਾ ਕੇ ਕੀਤਾ। ਕੈਂਪ ਦੇ ਪਹਿਲੇ ਦਿਨ ਮਰੀਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਦੋਂਕਿ ਕੈਂਪ ਦੇ ਦੂਜੇ ਅਤੇ ਤੀਜੇ ਦਿਨ ਚੁਣੇ ਗਏ ਮਰੀਜ਼ਾਂ ਦੇ ਆਪਰੇਸ਼ਨ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਅਪਰੇਸ਼ਨ ਥੀਏਟਰ ਵਿੱਚ ਹੱਡੀਆਂ ਦੇ ਮਾਹਿਰ ਡਾਕਟਰਾਂ ਵੱਲੋਂ ਕੀਤੇ ਜਾਣਗੇ। Polio Camp
Yaad-E-Murshid Free Polio Camp
ਸ਼ਾਹ ਸਤਿਨਾਮ ਜੀ ਰਿਸਰਚ ਐਂਡ ਡਿਵੈਲਪਮੈਂਟ ਫਾਊਂਡੇਸ਼ਨ ਸਰਸਾ ਵੱਲੋਂ ਲਗਾਏ ਗਏ ਇਸ ਕੈਂਪ ਵਿੱਚ ਚੁਣੇ ਗਏ ਮਰੀਜ਼ਾਂ ਦੇ ਆਪਰੇਸ਼ਨ,ਆਪਰੇਸ਼ਨ ਤੋਂ ਪਹਿਲਾਂ ਜਾਂਚ, ਐਕਸਰੇ, ਦਵਾਈਆਂ ਅਤੇ ਕੈਲੀਪਰ ਆਦਿ ਮੁਫਤ ਦਿੱਤੇ ਜਾਣਗੇ। ਕੈਂਪ ਵਿੱਚ ਪੀ.ਜੀ.ਆਈ ਰੋਹਤਕ ਦੇ ਸੇਵਾ ਮੁਕਤ ਡਾਇਰੈਕਟਰ ਡਾ.ਐਸ.ਐਸ. ਸਾਂਗਵਾਨ ਮਾਨਸਾ ਤੋਂ ਡਾ: ਪੰਕਜ ਸ਼ਰਮਾ, ਹਿਸਾਰ ਤੋਂ ਡਾ. ਸੰਜੇ ਅਰੋੜਾ, ਮਾਨਸਾ ਤੋਂ ਡਾ. ਸੀਮਾ ਸ਼ਰਮਾ, ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਤੋਂ ਹੱਡੀ ਰੋਗਾਂ ਦੇ ਮਾਹਿਰ ਡਾ. ਵੇਦਿਕਾ ਇੰਸਾਂ, ਡਾ. ਪੁਨੀਤ ਇੰਸਾਂ, ਡਾ. ਸ਼ੀਨਮ, ਡਾ. ਸ਼ੁਸ਼ੀਲਾ ਆਜ਼ਾਦ, ਫਿਜ਼ੀਓਥੈਰੇਪਿਸਟ ਡਾ. ਜਸਵਿੰਦਰ, ਡਾ. ਮਨਦੀਪ ਅਤੇ ਡਾ. ਨੀਤਾ ਸਮੇਤ ਅਨੇਕ ਡਾਕਟਰ ਆਪਣੀਆਂ ਸੇਵਾਵਾਂ ਦੇ ਰਹੇ ਹਨ। Polio Camp
ਇਹ ਵੀ ਪੜ੍ਹੋ: 10th Class Result: BSEB ਨੇ ਐਲਾਨਿਆ ਦਸਵੀਂ ਦਾ ਨਤੀਜਾ, ਧੀਆਂ ਦੀ ਸਰਦਾਰੀ
ਕੈਂਪ ਦੇ ਸ਼ੁੱਭ ਆਰੰਭ ਮੌਕੇ ਡੇਰਾ ਸੱਚਾ ਸੌਦਾ ਦੇ ਚੇਅਰਮੈਨ ਡਾ. ਪੀਆਰ ਨੈਨ ਨੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਸਦਾਕ ਇਹ ਕੈਂਪ ਲਾਇਆ ਗਿਆ ਹੈ। ਡੇਰਾ ਸੱਚਾ ਸੌਦਾ ਦਾ ਇਨਾਂ ਕੈਂਪਾਂ ਨੂੰ ਲਗਾਉਣ ਦਾ ਮੁੱਖ ਮਕਸ਼ਦ ਗਰੀਬ, ਲੋਡ਼ਵੰਦ ਨੂੰ ਮੁਫ਼ਤ ਇਲਾਜ ਮੁਹੱਇਆ ਕਰਵਾਉਣਾ ਹੈ।
ਇਸ ਮੌਕੇ ਸ਼ਾਹ ਸਤਿਨਾਮ ਜੀ ਸੈਪਸ਼ਲਿਟੀ ਹਸਪਤਾਦਲ ਦੇ ਆਰ. ਐਮ. ਓ. ਡਾ. ਗੌਰਵ ਅਗਰਵਾਲ ਇੰਸਾਂ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਵੱਲੋਂ ਲਗਾਏ ਜਾ ਰਹੇ ਇਹ ਕੈਂਪ ਹੱਡੀਆਂ ਨਾਲ ਸਬੰਧਿਤ ਮਰੀਜ਼ਾਂ ਲਈ ਕਾਫੀ ਕਾਰਗਰ ਸਾਬਿਤ ਹੋ ਰਹੇ ਹਨ। ਇਹ ਮਰੀਜ਼ਾਂ ਦੀ ਹੱਡੀ ਸੰਬੰਧਿਤ ਰੋਗਾਂ ਦੀ ਜਾਂਚ ਤੋਂ ਇਲਾਵਾ ਆਪਰੇਸ਼ਨ ਸਮੇਤ ਦਵਾਈਆਂ ਮੁਫ਼ਤ ’ਚ ਦਿੱਤੀਆਂ ਜਾਂਦੀਆਂ ਹਨ।
ਸੀਟੀਈਵੀ ਇੱਕ ਪੈਦਾਇਸ਼ੀ ਬਿਮਾਰੀ
ਹੱਡੀ ਰੋਗ ਮਾਹਿਰ ਡਾ. ਵੇਦਿਕਾ ਇੰਸਾਂ ਨੇ ਕਿਹਾ ਕਿ ਇਨ੍ਹਾਂ ਕੈਂਪਾਂ ’ਚ ਪਹਿਲਾਂ ਪੋਲੀਓ ਸਬੰਧੀ ਰੋਗ ਦੇ ਮਰੀਜ਼ ਵੱਧ ਆਉਂਦੇ ਸਨ। ਪਰ ਸਰਕਾਰ ਵੱਲੋਂ ਕੀਤੇ ਗਏ ਯਤਨਾਂ ਸਦਕਾ ਹੁਣ ਪੋਲੀਓ ਦੇ ਮਰੀਜ਼ ਨਹੀਂ ਹਨ। ਹੁਣ ਬੱਚਿਆਂ ਦੇ ਜਨਮਜਾਤ ਰੋਗ ਰੇਸੇਬ੍ਰਲ ਪਾਲਸੀ ਅਤੇ ਸੀਟੀਈਵੀ ਭਾਵ ਕਲਬ ਫੁਟ ਰੋਗ ਸਬੰਧੀ ਮਰੀਜ਼ ਜ਼ਿਆਦਾ ਆਉਂਦੇ ਹਨ। ਸੀਟੀਈਵੀ ਇੱਕ ਪੈਦਾਇਸ਼ੀ ਬਿਮਾਰੀ ਹੈ। ਇਸ ਬਿਮਾਰੀ ਦੀ ਲਪੇਟ ’ਚ ਆਉਣ ਕਾਰਨ ਜਨਮ ਦੇ ਸਮੇਂ ਬੱਚਿਆਂ ਦੇ ਪੈਰ ਦਾ ਪੰਜਾ ਟੇਡਾ ਰਹਿੰਦਾ ਹੈ। ਅਜਿਹੇ ਲੱਛਣ ਦਿਸਦੇ ਹੀ ਡਾਕਟਰਾਂ ਨਾਲ ਸਪੰਰਕ ਕਰਕੇ ਇਲਾਜ ਕਰਵਾਉਣਾ ਚਾਹੀਦਾ ਹੈ। ਜਦੋਂਕਿ ਸੇਰੇਬ੍ਰਲ ਪਾਲਸੀ ਦਾ ਮਤਲਬ ਅਜਿਹੇ ਲੱਛਣਾਂ ਦੇ ਇੱਕ ਸਮੂਹ ਤੋਂ ਹੈ ਜਿਨ੍ਹਾਂ ’ਚ ਚੱਲਣ ’ਚ ਮੁਸ਼ਕਲ ਅਤੇ ਮਾਸਪੇਸ਼ੀਆਂ ਦੀ ਕਠੋਰਤਾ ਸ਼ਾਮਲ ਹੁੰਦੀ ਹੈ। Polio Camp
ਇਹ ਦਿਮਾਗ ਦੀਆਂ ਉਨ੍ਹਾਂ ਵਿਗਾਡ਼ਾਂ ਕਾਰਨ ਹੁੰਦੀ ਹੈ ਜੋ ਜਨਮ ਲੈਣ ਸਮੇਂ ਦਿਖਾਈ ਦਿੰਦੀ ਹੈ। ਕਿਉਂਕਿ ਉਸ ਸਮੇਂ ਦਿਮਾਗ ਵਿਕਸਿਤ ਹੋ ਰਿਹਾ ਹੁੰਦਾ ਹੈ ਜਾਂ ਅਜਿਹਾ ਦਿਮਾਗ ਦੇ ਨੁਕਸਾਨ ਦੇ ਕਾਰਨ ਹੁੰਦਾ ਹੈ ਜੋ ਜਨਮ ਤੋਂ ਪਹਿਲਾਂ ਇਸ ਦੇ ਦੌਰਾਨ ਜਾਂ ਇਸਦੇ ਤੁਰੰਤ ਬਾਅਦ ਹੁੰਦੀ ਹੈ। ਡਾ. ਵੇਦਿਕਾ ਇੰਸਾਂ ਨੇ ਮਰੀਜ਼ਾਂ ਨੂੰ ਸੇਰੇਬ੍ਰਲ ਪਾਲਸੀ ਸਬੰਧੀ ਬਿਮਾਰੀ ਤੋਂ ਜਾਗਰੂਕ ਕਰਦੇ ਹੋਏ ਕਿਹਾ ਕਿ ਇਸ ਬਿਮਾਰੀ ਦਾ ਆਪਰੇਸ਼ਨ ਹੀ ਇੱਕੋ-ਇਕ ਹੱਲ ਨਹੀਂ ਹੈ। ਇਸ ਦੇ ਲਈ ਮਰੀਜ਼ ਨੂੰ ਆਪਰੇਸ਼ਨ ਤੋਂ ਬਾਅਦ ਜਦੋਂ ਤੱਕ ਬੱਚਾ 12 ਤੋਂ 15 ਸਾਲ ਦਾ ਨਹੀਂ ਹੋ ਜਾਂਦਾ ਉਦੋਂ ਤੱਕ ਉਹ ਲਗਾਤਾਰ ਡਾਕਰਟਾਂ ਦੇ ਸੰਪਰਕ ’ਚ ਰਹੇ ਤੇ ਦੱਸੀ ਗਈ ਕਸਰਤਾਂ ਕਰਵਾਉਂਦੇ ਰਹਿਣ।
2587 ਦੀ ਹੁਣ ਤੱਕ ਦੀ ਜਾਂਚ ਅਤੇ 718 ਅਪਰੇਸ਼ਨ
ਮੁਫਤ ਯਾਦ-ਏ-ਮੁਰਸ਼ਿਦ ਮਫੁਤ ਅੰਗਹੀਣਤਾ ਰੋਕਥਾਮ ਕੈਂਪ ਸਾਲ 2008 ਵਿੱਚ ਸ਼ੁਰੂ ਹੋਇਆ ਸੀ ਅਤੇ ਇਹ ਕੈਂਪ 2020 ਵਿੱਚ ਕੋਵਿਡ ਪੀਰੀਅਡ ਨੂੰ ਛੱਡ ਕੇ ਹਰ ਸਾਲ ਇਹ ਕੈਂਪ ਲਗਾਏ ਜਾਂਦੇ ਹਨ। ਇਨ੍ਹਾਂ ਕੈਂਪਾਂ ਵਿੱਚ ਹੁਣ ਤੱਕ 2587 ਮਰੀਜ਼ਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਜਿਨ੍ਹਾਂ ਵਿੱਚੋਂ 527 ਮਰੀਜ਼ਾਂ ਨੂੰ ਅਪਰੇਸ਼ਨ ਲਈ ਦਾਖ਼ਲ ਕਰਵਾਇਆ ਗਿਆ ਹੈ। ਜਿਨ੍ਹਾਂ ਦੇ 718 ਅਪਰੇਸ਼ਨ ਹੋ ਚੁੱਕੇ ਹਨ। ਕਈ ਮਰੀਜ਼ਾਂ ਦੇ ਦੋ-ਦੋ-ਤਿੰਨ-ਤਿੰਨ ਅਪਰੇਸ਼ਨ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ 584 ਮਰੀਜ਼ਾਂ ਨੂੰ ਕੈਲੀਪਰ (ਨਕਲੀ ਅੰਗ) ਵੀ ਦਿੱਤੇ ਗਏ ਹਨ।