ਪਿੰਡ ਹੇੜੀਕੇ ਨੂੰ ਇੰਸਪੈਕਟਰ ਪਿਆਰਾ ਸਿੰਘ ਮਾਹਮਦਪੁਰ ਵੱਲੋਂ 153 ਫਲਦਾਰ ਬੂਟੇ 15 ਰਾਸ਼ਨ ਕਿੱਟਾਂ ਭੇਂਟ

ਵਾਤਾਵਰਨ ਨੂੰ ਬਚਾਉਣ ਲਈ ਪਿਆਰਾ ਸਿੰਘ ਦਾ ਬਹੁਤ ਵੱਡਾ ਉਪਰਾਲਾ : ਇੰਸ: ਯਾਦਵਿੰਦਰ ਸਿੰਘ

ਸ਼ੇਰਪੁਰ ( ਰਵੀ ਗੁਰਮਾ) ਪਿੰਡ ਹੇੜੀਕੇ ਦੇ ਵਾਤਾਵਰਨ ਪ੍ਰੇਮੀਆਂ ਵੱਲੋਂ ਦਿਨੋ ਦਿਨ ਵਿਗੜ ਰਹੇ ਵਾਤਾਵਰਨ ਨੂੰ ਸਾਫ਼ ਸੁਥਰਾ ਕਰਨ ਲਈ ਆਪਣੇ ਪੱਧਰ ‘ਤੇ ਉਪਰਾਲੇ ਕੀਤੇ ਜਾ ਰਹੇ ਹਨ । ਜਿਸਦੇ ਤਹਿਤ ਇਨ੍ਹਾਂ ਉੱਦਮੀ ਨੌਜਵਾਨਾਂ ਵੱਲੋਂ ਪਿੰਡ ਦੇ ਆਲੇ ਦੁਆਲੇ ਸੜਕ ਉੱਪਰ ਸੈਂਕੜੇ ਬੂਟੇ ਲਗਾ ਕੇ ਗੰਧਲੇ ਹੋ ਰਹੇ ਵਾਤਾਵਰਣ ਨੂੰ ਬਚਾਉਣ ਦੀ ਕੋਸ਼ਿਸ਼ ਦੀ ਇਲਾਕੇ ਦੇ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ। ਇਨ੍ਹਾਂ ਉੱਦਮੀ ਤੇ ਉਤਸ਼ਾਹੀ ਨੌਜਵਾਨਾਂ ਦਾ ਹੌਸਲਾ ਵਧਾਉਣ ਲਈ ਅੱਜ ਡੇਰਾ ਪ੍ਰੇਮੀ ਤੇ ਸਮਾਜ ਸੇਵੀ ਇੰਸਪੈਕਟਰ ਪਿਆਰਾ ਸਿੰਘ ਮਾਹਮਦਪੁਰ ਨੇ ਪਿੰਡ ਹੇੜੀਕੇ ਵਿਖੇ ਪਹੁੰਚ ਕੇ 150 ਫ਼ਲਦਾਰ ਬੂਟੇ ਅਤੇ 15 ਰਾਸ਼ਨ ਕਿੱਟਾਂ ਕਲੱਬ ਮੈਂਬਰਾਂ ਨੂੰ ਭੇਟ ਕੀਤੀਆਂ। ਇਸ ਮੌਕੇ ‘ਤੇ ਬੋਲਦਿਆਂ ਇੰਸਪੈਕਟਰ ਪਿਆਰਾ ਸਿੰਘ ਮਾਹਮਦਪੁਰ ਨੇ ਕਿਹਾ ਕਿ ਮੈਂ ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ਤਹਿਤ ਵੱਖ-ਵੱਖ ਬਲਾਕਾਂ ਵਿੱਚ ਬੂਟੇ ਤੇ ਰਾਸ਼ਨ ਵੰਡਣ ਦੀ ਸੇਵਾ ਕਰ ਰਿਹਾ ਹੈ।

ਜਿਸ ਦੇ ਤਹਿਤ ਹੀ ਅੱਜ ਪਿੰਡ ਹੇੜੀਕੇ ਵਿੱਚ ਪਹੁੰਚਕੇ ਮੈਂ ਬੂਟੇ ਤੇ ਰਾਸ਼ਨ ਵੰਡਿਆ ਹੈ। ਉਨ੍ਹਾਂ ਕਿਹਾ ਕਿ ਮੈਂ ਹਜੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਜਨਮ ਦਿਨ ਮੌਕੇ ਜਿੱਥੇ ਇਹ ਕਾਰਜ ਕਰ ਰਿਹਾ ਹਾਂ ਉਥੇ ਹੀ ਲਗਾਤਾਰ ਇਹ ਕਾਰਜ ਜਾਰੀ ਰੱਖਾਂਗਾ। ਇਸ ਮੌਕੇ ‘ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਸ਼ੇਰਪੁਰ ਦੇ ਥਾਣਾ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਇੰਸਪੈਕਟਰ ਸ: ਪਿਆਰਾ ਸਿੰਘ ਮਾਹਮਦਪੁਰ ਵੱਲੋਂ ਨੋਜਵਾਨਾਂ ਨੂੰ 150 ਬੂਟੇ ਭੇਟ ਕਰਨ ਅਤੇ ਰਾਸ਼ਨ ਕਿੱਟਾਂ ਦੇਣ ਦੀ ਭਰਪੂਰ ਪ੍ਰਸੰਸਾ ਕੀਤੀ।

ਬਲਵਿੰਦਰ ਸਿੰਘ ਧਾਲੀਵਾਲ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਕਿਹਾ ਕਿ ਪਿਆਰਾ ਸਿੰਘ ਵਰਗੇ ਸਮਾਜ ਸੇਵੀ ਬਹੁਤ ਘੱਟ ਹਨ ਜੋ ਵਾਤਾਵਰਨ ਨੂੰ ਬਚਾਉਣ ਲਈ ਦਿਨ ਰਾਤ ਸੇਵਾ ਵਿੱਚ ਲੱਗੇ ਹੋਏ ਹਨ। ਇਸ ਸਮਾਗਮ ਵਿੱਚ ਇੰਸਪੈਕਟਰ ਪਿਆਰਾ ਸਿੰਘ ਮਾਹਮਦਪੁਰ ਦੇ ਪਰਿਵਾਰਕ ਮੈਂਬਰ ਪਰਮਜੀਤ ਕੋਰ ਪਤਨੀ , ਪੁੱਤਰ ਕੁਲਵਿੰਦਰ ਸਿੰਘ ਐਨ ਆਰ ਆਈ ,ਪੋਤਰਾ ਕਾਕਾ ਗੁਰਵੰਸ ਸਿੰਘ, ਸੀਨੀਅਰ ਆਗੂ ਹਰਵਿੰਦਰ ਸਿੰਘ ਸਰਾਂ, ਯਾਦਵਿੰਦਰ ਸਿੰਘ ਮਾਹੀ, ਸ਼ਾਹ ਸਤਿਨਾਮ ਜੀ ਗਰੀਨ ਵੈੱਲਫੇਅਰ ਫੋਰਸ ਦੇ ਵਲੰਟੀਅਰ ਦਰਸ਼ਨ ਸਿੰਘ, ਜਸਵਿੰਦਰ ਸਿੰਘ, ਅਮਨਦੀਪ ਸਿੰਘ, ਰਾਮ ਸਿੰਘ, ਸਤੀਸ਼ ਕੁਮਾਰ, ਹਰਜੀਤ ਸਿੰਘ ਹਾਜ਼ਰ ਸਨ। ਇਸ ਉਪਰੰਤ ਪਿਆਰਾ ਸਿੰਘ ਮਾਹਮਦਪੁਰ ,ਥਾਣਾ ਸ਼ੇਰਪੁਰ ਦੇ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ