ਗੋਆ ਦੇ ਮੁੱਖ ਮੰਤਰੀ ਨਾਲ 11 ਮੰਤਰੀਆਂ ਨੇ ਚੁੱਕੀ ਸਹੁੰ

11 Ministers Sworn In With Chief Minister In Goa

ਅਜੇ ਨਹੀਂ ਕੀਤੀ ਮੰਤਰਾਲਿਆਂ ਦੀ ਵੰਡ

ਪਣਜੀ, ਏਜੰਸੀ। ਗੋਆ ‘ਚ ਸੋਮਵਾਰ ਦੇਰ ਰਾਤ ਵਿਧਾਨ ਸਭਾ ਸਪੀਕਰ ਪ੍ਰਮੋਦ ਸਾਵੰਤ ਦੇ ਸਹੁੰ ਚੁੱਕਣ ਦੇ ਨਾਲ ਹੀ 11 ਨਵੇਂ ਕੈਬਨਿਟ ਮੰਤਰੀਆਂ ਨੇ ਵੀ ਸਹੁੰ ਚੁੱਕੀ। ਰਾਜਪਾਲ ਮਰਦੁਲਾ ਸਿਨਹਾ ਨੇ ਸ਼ਹਿਰ ਦੇ ਕੋਲ ਡੋਨਾ ਪਾਲਾ ਸਥਿਤ ਰਾਜਭਵਨ ‘ਚ ਡਾ. ਸਾਵੰਤ ਨੂੰ ਅਹੁਦੇ ਅਤੇ ਗੋਪਨੀਅਤਾ ਦੀ ਸਹੁੰ ਚੁਕਾਈ। ਇਸ ਮੌਕੇ 11 ਨਵੇਂ ਮੰਤਰੀਆਂ ਨੂੰ ਵੀ ਸਹੁੰ ਚੁਕਾਈ ਗਈ ਜਿਹਨਾਂ ‘ਚ ਵਿਧਾਇਕ ਸੁਦੀਨ ਧਵਲੀਕਰ, ਵਿਜੈ ਸਰਦੇਸਾਈ, ਬਾਬੂ ਅਜਗਾਂਵਕਰ, ਰੋਹਣ ਖੋਂਟੇ, ਗੋਵਿੰਦ ਗੌੜੇ, ਵਿਨੋਦ ਪਾਲੇਕਰ, ਜਯੇਸ਼ ਸਲਗਾਂਵਕਰ, ਮੌਵੀਨ ਗੋਡਿਨਹੋ, ਵਿਸ਼ਵਜੀਤ ਰਾਣੇ, ਮਿਲਿੰਦ ਨਾਈਕ ਅਤੇ ਨੀਲੇਸ਼ ਕਾਬਰੇਲ ਸ਼ਾਮਲ ਹਨ।

ਮੰਤਰੀਆਂ ‘ਚ ਅਜੇ ਤੱਕ ਮੰਤਰਾਲਿਆਂ ਦੀ ਵੰਡ ਨਹੀਂ ਕੀਤੀ ਗਈ ਹੈ ਪਰ ਸ੍ਰੀ ਧਵਲੀਕਰ ਅਤੇ ਸ੍ਰੀ ਸਰਦੇਸਾਈ ਨੂੰ ਉਪ ਮੁੱਖ ਮੰਤਰੀ ਬਣਾਏ ਜਾਣ ਦੀ ਸੰਭਾਵਨਾ ਹੈ। ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪੱਧਰ ਦੇ ਨੇਤਾਵਾਂ ਅਤੇ ਗਠਜੋੜ ਸਹਿਯੋਗੀ ਮਹਾਰਾਸ਼ਟਰਵਾਦੀ ਗੋਮਾਂਤਕ ਪਾਰਟੀ ਅਤੇ ਗੋਆ ਫਾਰਵਰਡ ਪਾਰਟੀ ਦਰਮਿਆਨ ਸੋਮਵਾਰ ਪੂਰੇ ਦਿਨ ਚੱਲੀ ਚਰਚਾ ਅਤੇ ਬੈਠਕਾਂ ਤੋਂ ਬਾਅਦ ਅੱਧੀ ਰਾਤ ਤੋਂ ਬਾਅਦ ਡਾ. ਸਾਵੰਤ ਅਤੇ 11 ਮੰਤਰੀਆਂ ਨੇ ਅਹੁਦੇ ਅਤੇ ਗੋਪਨੀਅਤਾ ਦੀ ਸਹੁੰ ਚੁੱਕੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here