Malerkotla News: ਇਸਲਾਮੀਆ ਸੀਨੀਅਰ ਸੈਕੰਡਰੀ ਸਕੂਲ ਦਾ 100 ਸਾਲਾ ਸਮਾਗਮ 24 ਅਕਤੂਬਰ ਨੂੰ

Malerkotla News
ਸਕੂਲ ਦੀ ਇਮਾਰਤ ਦਾ ਬਾਹਰੀ ਦ੍ਰਿਸ਼।

ਵੱਖ-ਵੱਖ ਖੇਤਰਾਂ ’ਚ ਨਾਮਣਾ ਖੱਟਣ ਵਾਲੇ ਪੁਰਾਣੇ ਵਿਦਿਆਰਥੀਆਂ ਦਾ ਕੀਤਾ ਜਾਵੇਗਾ ਵਿਸ਼ੇਸ਼ ਸਨਮਾਨ | Malerkotla News

ਮਾਲੇਰਕੋਟਲਾ (ਗੂਰਤੇਜ ਜੋਸ਼ੀ)। Malerkotla News: ਪੰਜਾਬ ਵਕਫ ਬੋਰਡ ਦੀ ਦੇਖ-ਰੇਖ ਤੇ ਪ੍ਰਬੰਧ ਅਧੀਨ ਚੱਲ ਰਹੇ ਸਥਾਨਕ ਇਸਲਾਮੀਆ ਸੀਨੀਅਰ ਸੈਕੰਡਰੀ ਸਕੂਲ ਦੀ ਸਥਾਪਨਾ ਦੇ 100 ਸਾਲ ਪੂਰੇ ਹੋਣ ਤੇ 100 ਸਾਲਾ ਸਮਾਰੋਹ 24 ਅਕਤੂਬਰ 2024 ਦਿਨ ਵੀਰਵਾਰ ਨੂੰ ਨਿਊਂ ਰਾਣੀ ਮਹਿਲ, ਨੇੜੇ ਜਰਗ ਚੌਂਕ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਜਿਸ ਦੀ ਪ੍ਰਧਾਨਗੀ ਜਨਾਬ ਸ਼ੋਕਤ ਅਹਿਮਦ ਪਰੇ (ਆਈਏਐਸ) ਐਡਮਨਿਸਟਰੇਟਰ ਪੰਜਾਬ ਵਕਫ ਬੋਰਡ ਕਰਨਗੇ।

Read This : Manpreet Singh Badal: ਮਨਪ੍ਰੀਤ ਸਿੰਘ ਬਾਦਲ ਹੋਣਗੇ ਗਿੱਦੜਬਾਹਾ ਤੋਂ ਭਾਜਪਾ ਦੇ ਉਮੀਦਵਾਰ

ਪੰਜਾਬ ਅਸੈਂਬਲੀ ’ਚ ਇੱਕੋ-ਇੱਕ ਮੁਸਲਿਮ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਇਸ ਅਹਿਮ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ, ਆਗਰਾ ਯੂਨੀਵਰਸਿਟੀ ਦੇ ਸਾਬਕਾ ਵਾਇਸ ਚਾਂਸਲਰ ਜਨਾਬ ਮਨਜ਼ੂਰ ਅਹਿਮਦ (ਆਈਪੀਐਸ ਰਿਟਾਇਰਡ) ਵਿਸ਼ੇਸ਼ ਮਹਿਮਾਨ ਵਜੋਂ ਪਧਾਰਨਗੇ। ਇਸ ਸਮਾਗਮ ਦੇ ਸਨਮਾਨਿਤ ਮਹਿਮਾਨਾਂ ’ਚ ਮੈਡਮ ਰਜ਼ੀਆ ਸੁਲਤਾਨਾ (ਸਾਬਕਾ ਮੰਤਰੀ), ਜਨਾਬ ਨੁਸਰਤ ਇਕਰਾਮ ਖਾਂ (ਬੱਗਾ) (ਸਾਬਕਾ ਮੰਤਰੀ), ਚੋਧਰੀ ਅਬਦੁਲ ਗੱਫਾਰ (ਸਾਬਕਾ ਮੰਤਰੀ)। ਪੰਜਾਬ ਵਕਫ ਬੋਰਡ ਸੰਗਠਿਤ ਕੀਤੀ ਗਈ 100 ਸਾਲਾ ਸਮਾਰੋਹ ਆਯੋਜਨ ਕਮੇਟੀ ਅਤੇ ਪੰਜਾਬ ਵਕਫ ਬੋਰਡ ਦੇ ਸੀਈਓ ਡਾ. ਮੁਹੰਮਦ ਅਸਲਮ ਇਸ ਸਮਾਗਮ ਨੂੰ ਨੇਪਰੇ ਚਾੜਨ ਲਈ ਅਪਣਾ ਭਰਪੂਰ ਹਿੱਸਾ ਪਾਉਂਦੇ ਹੋਏ ਦਿਨ-ਰਾਤ ਤਿਆਰੀਆਂ ’ਚ ਲੱਗੇ ਹੋਏ ਹਨ। ਸਮਾਗਮ ਨੂੰ ਸਫਲ ਬਣਾਉਣ ਦੇ ਲਈ ਯਤਨਸ਼ੀਲ ਹਨ।

ਸਕੂਲ ਦੇ ਪ੍ਰਿੰਸੀਪਲ ਜਮੀਲ ਮੁਹੰਮਦ ਨੇ ਪੱਤਰਕਾਰਾਂ ਨੂੰ ਸਮਾਗਮ ਦੀ ਰੂਪ-ਰੇਖਾ ਸਬੰਧੀ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਸਮਾਗਮ ’ਚ ਲਗਭਗ 80 ਕਰੀਬ ਅਜਿਹੇ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ, ਜਿਨ੍ਹਾਂ ਨੇ ਜੀਵਨ ਦੇ ਵੱਖ-ਵੱਖ ਖੇਤਰਾਂ ’ਚ ਨਾਮਣਾ ਖੱਟਿਆ ਹੈ ਤੇ ਅਪਣੇ ਸਕੂਲ ਤੇ ਸ਼ਹਿਰ ਦਾ ਨਾਂਅ ਰੌਸ਼ਨ ਕੀਤਾ ਹੈ। ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਇਸ ਇਤਿਹਾਸਕ ਸੰਸਥਾ ਦੀ ਸਥਾਪਨਾ 24 ਅਕਤੂਬਰ 1924 ਨੂੰ ਮੁਸਲਿਮ ਕੌਮ ਨੂੰ ਸਿੱਖਿਆ ਪ੍ਰਤੀ ਜਾਗਰੂਕ ਕਰਨ ਵਾਲੇ ਸੂਝਵਾਨ ਤੇ ਫਿਕਰਮੰਦ ਸ਼ਖਸ਼ੀਅਤਾਂ ਵੱਲੋਂ ਉਕਤ ਸੰਸਥਾ ਦੀ ਨੀਂਹ ਇਸੇ ਮਨੋਰਥ ਲਈ ਰੱਖੀ ਗਈ ਸੀ। Malerkotla News

LEAVE A REPLY

Please enter your comment!
Please enter your name here