MGNREGA Workers Protest Faridkot: ਨਰੇਗਾ ਦੀਆਂ ਹੱਕੀ ਮੰਗਾਂ ਲਈ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਰੋਸ ਪ੍ਰਦਰਸ਼ਨ ਕਰਕੇ ਦਿੱਤਾ ਮੰਗ ਪੱਤਰ

MGNREGA Workers Protest Faridkot
MGNREGA Workers Protest Faridkot: ਨਰੇਗਾ ਦੀਆਂ ਹੱਕੀ ਮੰਗਾਂ ਲਈ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਰੋਸ ਪ੍ਰਦਰਸ਼ਨ ਕਰਕੇ ਦਿੱਤਾ ਮੰਗ ਪੱਤਰ

MGNREGA Workers Protest Faridkot: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਰਜਿਸਟਰ ਏਟਕ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਕਾਮਰੇਡਾਂ ਨੇ ਨਰੇਗਾ ਕਾਨੂੰਨ ਨੂੰ ਬਚਾਉਣ ਲਈ, ਇਸ ਨੂੰ ਅੱਗੇ ਹੋਰ ਵਧਾਉਣ ਲਈ, ਨਰੇਗਾ ਕਾਨੂੰਨ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕਰਵਾਉਣ ਲਈ ਅਤੇ ਨਰੇਗਾ ਦੀਆਂ ਹੋਰ ਹੱਕੀ ਮੰਗਾਂ ਲਈ ਅੱਜ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਵਿਸ਼ਾਲ ਰੋਸ ਧਰਨਾ ਦਿੱਤਾ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਮਿਊਨਿਸਟ ਪਾਰਟੀ ਦੇ ਕੌਮੀ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ, ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲਾ ਸਕੱਤਰ ਅਸ਼ੋਕ ਕੌਸ਼ਲ, ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਜ਼ਿਲਾ ਸਕੱਤਰ ਕਾਮਰੇਡ ਗੋਰਾ ਸਿੰਘ ਪਿਪਲੀ ਕਾਰਜਕਾਰੀ ਪ੍ਰਧਾਨ ਪੱਪੀ ਸਿੰਘ ਢਿਲਵਾਂ, ਕਾਰਜਕਾਰੀ ਜਿਲਾ ਪ੍ਰਧਾਨ ਵੀਰ ਸਿੰਘ ਕਮੇਆਣਾ, ਜ਼ਿਲ੍ਹਾ ਸਲਾਹਕਾਰ ਮਨਜੀਤ ਕੌਰ ਨੱਥੇ ਵਾਲਾ,ਬਲਾਕ ਜੈਤੋ, ਦੇ ਪ੍ਰਧਾਨ ਰੇਸ਼ਮ ਸਿੰਘ ਮੱਤਾ ਬਲਾਕ ਜੈਤੋ ਦੇ ਸਕੱਤਰ ਰਾਮ ਸਿੰਘ ਚੈਨਾ, ਨੌਜਵਾਨ ਸਭਾ ਦੇ ਆਗੂ ਚਰਨਜੀਤ ਸਿੰਘ ਚਮੇਲੀ ਆਦਿ ਆਗੂਆਂ ਨੇ ਆਪਣੇ ਸੰਬੋਧਨ ਕੀਤਾ

ਆਗੂਆਂ ਨੇ ਆਖਿਆ ਕਿ 2005 ਵਿੱਚ ਖੱਬੇ ਪੱਖੀ ਪਾਰਟੀਆਂ ਦੇ ਦਬਾਅ ਨਾਲ ਅਣਸਿਖਿਅਤ ਲੋਕਾਂ ਨੂੰ ਕੰਮ ਦੇਣ ਲਈ ਇਹ ਨਰੇਗਾ ਦਾ ਕਾਨੂੰਨ ਵਿੱਚ ਹੋਂਦ ਵਿੱਚ ਲਿਆਂਦਾ ਸੀ ਜਿਸ ਨਾਲ ਪੇਂਡੂ ਅਨਪੜਾਂ ਨੂੰ ਰੁਜ਼ਗਾਰ ਮਿਲਿਆ। ਜਿਸ ਨਾਲ ਲੋਕਾਂ ਦੀ ਜ਼ਿੰਦਗੀ ਕੁਝ ਸੌਖੀ ਹੋਈ,ਪਰ ਜਦੋਂ ਦੀ ਮੋਦੀ ਸਰਕਾਰ ਆਈ ਹੈ ਇਸ ਨੂੰ ਹੌਲੀ ਹੌਲੀ ਖਤਮ ਕਰਨਾ ਚਾਹੁੰਦੀ ਹੈ,ਪਹਿਲਾਂ ਨਰੇਗਾ ਦਾ ਬਜਟ ਘੱਟ ਕੀਤਾ,ਫਿਰ ਕਾਫੀ ਸਾਰੇ ਕੰਮਾਂ ’ਤੇ ਰੋਕ ਲਗਾ ਦਿੱਤੀ। ਹੁਣ ਫਿਰ ਇੱਕ ਚਿੱਠੀ ਕੱਢ ਕੇ ਨਰੇਗਾ ਪ੍ਰੋਜੈਕਟਾਂ ਨੂੰ ਪੰਜ ਸਾਲ ਬਾਅਦ ਬਣਾਉਣ ਦੀ ਗੱਲ ਕੀਤੀ ਹੈ।

ਇਹ ਵੀ ਪੜ੍ਹੋ: Wheat Distribution: ਪੰਜਾਬ ’ਚ ਹੁਣ ਸਿਰਫ ਇਨ੍ਹਾਂ ਲੋਕਾਂ ਨੂੰ ਹੀ ਮਿਲੇਗੀ ਸਰਕਾਰੀ ਕਣਕ, ਬਦਲ ਗਏ ਨਿਯਮ

ਜੇਕਰ ਪੰਜ ਸਾਲ ਬਾਅਦ ਪ੍ਰੋਜੈਕਟ ਬਣਨਗੇ ਤਾਂ ਹਰ ਸਾਲ 100 ਦਿਨ ਕੰਮ ਕਿਵੇਂ ਮਿਲੇਗਾ? ਸੂਬੇ ਦੀ ਸਰਕਾਰ ਨੇ ਨਰੇਗਾ ਉਜਰਤਾਂ ਵਿੱਚ ਵਾਧਾ ਕਰਨਾ ਹੁੰਦਾ ਹੈ ਨਰੇਗਾ ਮਜ਼ਦੂਰਾਂ ਨੂੰ ਘੱਟੋ-ਘੱਟ ਉਜਰਤ ਲਾਗੂ ਕਰਨੀ ਹੁੰਦੀ ਹੈ,ਪਰ ਰਾਜ ਕਰਦੀ ਪਾਰਟੀ ਦੇ ਆਗੂ ਨਰੇਗਾ ਨੂੰ ਆਪਣੇ ਮੇਟਾਂ ਦੇ ਅਣਜਾਣ ਹੱਥਾਂ ਵਿੱਚ ਦੇ ਕੇ ਬਰਬਾਦ ਕਰ ਰਹੇ ਹਨ ਜੋ ਕਿ ਸਹਿਣਯੋਗ ਨਹੀਂ,ਇਸ ਲਈ ਸਰਕਾਰਾਂ ਦੀਆਂ ਇਹਨਾਂ ਸਾਜਿਸ਼ਾਂ ਦੇ ਖਿਲਾਫ ਨਰੇਗਾ ਵਰਕਰਾਂ ਨੇ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ। ਪ੍ਰਧਾਨ ਮੰਤਰੀ, ਸਪੀਕਰ ਲੋਕ ਸਭਾ,ਕੇਂਦਰੀ ਪੇਂਡੂ ਵਿਕਾਸ ਮੰਤਰਾਲਾ ਨੂੰ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਦਫਤਰ ਫਰੀਦਕੋਟ ਰਾਹੀਂ ਭੇਜਿਆ। ਇਕੱਠੇ ਹੋਏ ਨਰੇਗਾ ਮਜ਼ਦੂਰਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਜਬਰਦਸਤ ਨਾਅਰੇਬਾਜੀ ਕੀਤੀ। ਨਰੇਗਾ ਮਜ਼ਦੂਰਾਂ ਨੇ ਮੰਗ ਕੀਤੀ ਕਿ ਨਰੇਗਾ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕੀਤਾ ਜਾਵੇ।

ਮੰਗਾਂ ਦੀ ਪ੍ਰਾਪਤੀ ਤੱਕ ਅੱਗੇ ਵੀ ਸੰਘਰਸ਼ ਜਾਰੀ ਰਹੇਗਾ | MGNREGA Workers Protest Faridkot

MGNREGA Workers Protest Faridkot
MGNREGA Workers Protest Faridkot

ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਨੇ ਇਹ ਦਾਅਵਾ ਕੀਤਾ ਹੈ ਕਿ ਇਹਨਾਂ ਮੰਗਾਂ ਦੀ ਪ੍ਰਾਪਤੀ ਤੱਕ ਅੱਗੇ ਵੀ ਸੰਘਰਸ਼ ਜਾਰੀ ਰਹੇਗਾ।ਜੇਕਰ ਸਰਕਾਰ ਨੇ ਨਰੇਗਾ ਕਾਨੂੰਨ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਲੋਕ ਚੱਕਾ ਜਾਮ ਕਰਨ ਤੋਂ ਵੀ ਗੁਰੇਜ ਨਹੀਂ ਕਰਨਗੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਕਮਿਊਨਿਸਟ ਪਾਰਟੀ ਦੇ ਆਗੂ ਗੁਰਨਾਮ ਸਿੰਘ ਮਾਨੀ ਸਿੰਘ ਵਾਲਾ, ਗੁਰਚਰਨ ਸਿੰਘ ਮਾਨ, ਹਰਪਾਲ ਸਿੰਘ ਮਚਾਕੀ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਸੁਖਜਿੰਦਰ ਸਿੰਘ ਤੂੰਬੜ ਭੰਨ ਰੇਸ਼ਮ ਸਿੰਘ ਜਟਾਣਾ, ਵੀਰਪਾਲ ਕੌਰ ਮਹਿਲੜ, ਕੁਲਵਿੰਦਰ ਸਿੰਘ ਚੰਦ ਬਾਜਾ, ਬਲੀ ਸਿੰਘ ਢਿੱਲਵਾਂ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਰਜਿਸਟਰ ਏਟਕ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਕਾਮਰੇਡਾਂ ਨੇ ਨਰੇਗਾ ਕਾਨੂੰਨ ਨੂੰ ਬਚਾਉਣ ਲਈ, ਇਸ ਨੂੰ ਅੱਗੇ ਹੋਰ ਵਧਾਉਣ ਲਈ, ਨਰੇਗਾ ਕਾਨੂੰਨ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕਰਵਾਉਣ ਲਈ ਅਤੇ ਨਰੇਗਾ ਦੀਆਂ ਹੋਰ ਹੱਕੀ ਮੰਗਾਂ ਲਈ ਅੱਜ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਵਿਸ਼ਾਲ ਰੋਸ ਧਰਨਾ ਦਿੱਤਾ।

ਇਸ ਸਮੇਂ ਹੋਰਨਾਂ ਤੋਂ ਇਲਾਵਾ ਕਮਿਊਨਿਸਟ ਪਾਰਟੀ ਦੇ ਆਗੂ ਗੁਰਨਾਮ ਸਿੰਘ ਮਾਨੀ ਸਿੰਘ ਵਾਲਾ, ਗੁਰਚਰਨ ਸਿੰਘ ਮਾਨ, ਹਰਪਾਲ ਸਿੰਘ ਮਚਾਕੀ, ਕੁਲ ਹਿੰਦ ਕਿਸਾਨ ਸਭਾ ਦੇ ਆਗੂ ਸੁਖਜਿੰਦਰ ਸਿੰਘ ਤੂੰਬੜ ਭੰਨ ਰੇਸ਼ਮ ਸਿੰਘ ਜਟਾਣਾ,ਵੀਰਪਾਲ ਕੌਰ ਮਹਿਲੜ, ਕੁਲਵਿੰਦਰ ਸਿੰਘ ਚੰਦ ਬਾਜਾ, ਬਲੀ ਸਿੰਘ ਢਿੱਲਵਾਂ . ਬਲਕਾਰ ਸਹੋਤਾ, ਕਰਮਜੀਤ ਮਚਾਕੀ, ਗੁਰਦੀਪ ਕੰਮੇਆਣਾ, ਰੇਸਮ ਜਟਾਣਾ ਰਾਜਵੀਰ ਨੱਥੇਵਾਲਾ, ਦਰਸਨ ਜਿਉਣ ਵਾਲਾ, ਰੁਪਿੰਦਰ ਔਲਖ, ਗੁਰਚਰਨ ਮਾਨ, ਪਰੇਮ ਚਾਵਲਾ, ਸੋਮ ਨਾਥ, ਲਵਪ੍ਰੀਤ ਪਿਪਲੀ ਹਰਪਾਲ ਮਚਾਕੀ ਆਦਿ ਆਗੂ ਹਾਜ਼ਰ ਸਨ। MGNREGA Workers Protest Faridkot