Saint MSG ਦੇ ਮਾਨਵਤਾ ਦੀ ਸੇਵਾ ਦੇ ਬੇਮਿਸਾਲ 40 ਦਿਨ

Sach Kahoon Punjabi Desk Picture
Published On

Sirsa News: ਸਰਸਾ (ਸੱਚ ਕਹੂੰ ਨਿਊਜ਼)। ਸੱਚੇ ਸੰਤ ਕਿਸੇ ਵੀ ਹਾਲਾਤ ’ਚ ਰਹਿਣ, ਉਨ੍ਹਾਂ ਦਾ ਮਕਸਦ ਇੱਕੋ ਹੀ ਹੁੰਦਾ ਹੈ ਮਾਨਵਤਾ ਦੀ ਭਲਾਈ ਸੰਤ ਖੁਦ ਵੀ ਭਲਾਈ ਦੇ ਕਾਰਜ ਕਰਦੇ ਹਨ ਤੇ ਦੂਜਿਆਂ ਨੂੰ ਵੀ ਭਲਾਈ ਕਾਰਜਾਂ ’ਚ ਅੱਗੇ ਵਧਦੇ ਰਹਿਣ ਦੀ ਪ੍ਰੇਰਨਾ ਦਿੰਦੇ ਹਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਸਰਸਾ ਨਿਵਾਸ ਦੌਰਾਨ ਪਿਛਲੇ 40 ਦਿਨਾਂ ’ਚ ਹਰ ਦਿਨ, ਹਰ ਘੰਟਾ, ਹਰ ਪਲ ਸਿ੍ਰਸ਼ਟੀ ਦੇ ਭਲੇ ਨੂੰ ਸਮਰਪਿਤ ਰਿਹਾ ਆਪ ਜੀ ਨੇ ਮਾਨਵਤਾ ਦੀ ਸੇਵਾ ਦਾ ਜੋ ਮਹਾਂਕੁੰਭ ਚਲਾਇਆ।

ਇਹ ਖਬਰ ਵੀ ਪੜ੍ਹੋ : Dera Sacha Sauda: ਆਪਣਾ ਤੇ ਪਰਿਵਾਰ ਦਾ ਨਾਂਅ ਰੌਸ਼ਨ ਕਰ’ਗੇ ਮੁਖਤਿਆਰ ਸਿੰਘ ਇੰਸਾਂ

ਉਹ ਆਪਣੇ-ਆਪ ’ਚ ਮੀਲ ਪੱਥਰ ਹੈ ਪੂਜਨੀਕ ਗੁਰੂ ਜੀ ਨੇ ਗ਼ਰੀਬ ਤੇ ਜ਼ਰੂਰਤਮੰਦ ਲੋਕਾਂ ਦੀ ਸਿਹਤਯਾਬੀ ਤੇ ਸਿਹਤ ਪ੍ਰਤੀ ਜਾਗਰੂਕਤਾ ਲਈ ਲਗਾਤਾਰ ਮੁਫ਼ਤ ਐਲੋਪੈਥੀ, ਨੈਚਰੋਪੈਥੀ ਤੇ ਆਯੁਰਵੈਦਿਕ ਇਲਾਜ ਪ੍ਰਣਾਲੀਆਂ ਦੇ ਤਹਿਤ ਮੈਡੀਕਲ ਕੈਂਪ ਲਾਏ, ਜਿਨ੍ਹਾਂ ਦਾ 10 ਹਜ਼ਾਰ ਤੋਂ ਵੱਧ ਲੋਕਾਂ ਨੇ ਲਾਭ ਲਿਆ ਦੇਸ਼ ਦੇ 100 ਤੋਂ ਜ਼ਿਆਦਾ ਸਪੈਸ਼ਲਿਸਟ ਤੇ ਸੁਪਰ ਸਪੈਸ਼ਲਿਸਟ ਡਾਕਟਰਾਂ ਨੇ ਇਨ੍ਹਾਂ ਕੈਂਪਾਂ ’ਚ ਆਪਣੀਆਂ ਸੇਵਾਵਾਂ ਦਿੱਤੀਆਂ ਦਿੱਲੀ, ਚੰਡੀਗੜ੍ਹ, ਜੈਪੁਰ, ਸ਼ਿਮਲਾ ਤੇ ਹੋਰ ਮਹਾਨਗਰਾਂ ਦੇ ਸੁਪਰ ਸਪੈਸ਼ਲਿਸਟ ਡਾਕਟਰਾਂ ਨੇ ਇਨ੍ਹਾਂ ਕੈਂਪਾਂ ਨੂੰ ਅਜੂਬਾ ਤੇ ਦੇਸ਼ ਲਈ ਬਹੁਤ ਜ਼ਰੂਰੀ ਦੱਸਦਿਆਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਮੈਨੇਜ਼ਮੈਂਟ ਦੀ ਸ਼ਲਾਘਾ ਕੀਤੀ। Sirsa News

ਵੱਡੀ ਗੱਲ ਇਹ ਰਹੀ ਕਿ ਪੂਜਨੀਕ ਗੁਰੂ ਜੀ ਨੇ ਇਨ੍ਹਾਂ ਕੈਂਪਾਂ ’ਤੇ ਆਏ ਖਰਚ ਲਈ ਪੈਸਾ ਆਪਣੀ ਮਿਹਨਤ ਤੇ ਹੱਕ ਹਲਾਲ ਦੀ ਕਮਾਈ ’ਚੋਂ ਦਿੱਤਾ ਇਨ੍ਹਾਂ ਕੈਂਪਾਂ ’ਚ ਗ਼ਰੀਬ ਮਰੀਜ਼ਾਂ ਦੀ ਮੁਫ਼ਤ ਜਾਂਚ ਤੋਂ ਇਲਾਵਾ ਸੀਟੀਸਕੈਨ ਤੇ ਐੱਮਆਈਆਰ ਜਿਹੇ ਸਕੈਨ/ਟੈਸਟ ਵੀ ਮੁਫ਼ਤ ਕੀਤੇ ਗਏ ਇਹ ਕੈਂਪ ਸਿਹਤ ਜਾਗਰੂਕਤਾ ਦੀ ਵੱਡੀ ਲਹਿਰ ਵੀ ਸਾਬਤ ਹੋਏ ਦੇਸ਼ ਅੰਦਰ ਔਰਤਾਂ ’ਚ ਛਾਤੀ ਦਾ ਕੈਂਸਰ ਜਿਸ ਵੱਡੇ ਪੱਧਰ ’ਤੇ ਫੈਲ ਰਿਹਾ ਹੈ ,ਉਸ ਦੀ ਰੋਕਥਾਮ ਲਈ ਜਾਗਰੂਕਤਾ ਸਭ ਤੋਂ ਜ਼ਰੂਰੀ ਹੈ।

ਜੇਕਰ ਬਿਮਾਰੀ ਸ਼ੁਰੂਆਤੀ ਦੌਰ ’ਚ ਫੜੀ ਜਾਵੇ ਤਾਂ ਇਸ ਦਾ ਇਲਾਜ ਸੌਖਾ ਹੋ ਜਾਂਦਾ ਹੈ ਇਨ੍ਹਾਂ ਕੈਂਪਾਂ ’ਚ ਹਜ਼ਾਰਾਂ ਔਰਤਾਂ ਨੂੰ ਖੁਦ ਜਾਂਚ ਕਰਨ ਦੀ ਸਿਖਲਾਈ ਦਿੱਤੀ ਗਈ ਪੂਜਨੀਕ ਗੁਰੂ ਜੀ ਨੇ ਨਸ਼ਿਆਂ ਦੇ ਖ਼ਿਲਾਫ਼ ਚਲਾਈ ਮੁਹਿੰਮ ਨੂੰ ਇਨ੍ਹਾਂ 40 ਦਿਨਾਂ ਦੌਰਾਨ ਇੰਨੀ ਤੇਜ਼ੀ ਨਾਲ ਚਲਾਇਆ ਕਿ ਵੱਡੀ ਗਿਣਤੀ ’ਚ ਲੋਕ ਨਸ਼ਾ ਛੱਡ ਗਏ ਆਪ ਜੀ ਨੇ ਭਿਆਨਕ ਨਸ਼ਾ ਕਰਨ ਵਾਲਿਆਂ ਨੂੰ ਨਸ਼ੇ ਦੇ ਕਹਿਰ ਤੋਂ ਬਚਾਇਆ ਤੇ ਉਨ੍ਹਾਂ ਨੂੰ ਪੌਸ਼ਟਿਕ ਖੁਰਾਕ ਦੇ ਕੇ ਘਰਾਂ ਨੂੰ ਖੁਸ਼ੀ-ਖੁਸ਼ੀ ਵਿਦਾ ਕੀਤਾ ਨਸ਼ੇ ਤੋਂ ਤੰਗ ਲੋਕਾਂ ਦੇ ਘਰਾਂ ’ਚ ਫਿਰ ਖੁਸ਼ੀਆਂ ਪਰਤੀਆਂ ਹਨ। Sirsa News

About The Author

Related Posts