ਰਾਖੀ ਸਾਵੰਤ ਦੀ ਗ੍ਰਿਫ਼ਤਾਰੀ ਦੀ ਚਰਚਾ, ਲੁਧਿਆਣਾ ਪੁਲਿਸ ਨੇ ਨਕਾਰਿਆ

ਸੱਚ ਕਹੂੰ ਨਿਊਜ਼
ਮੁੰਬਈ/ਲੁਧਿਆਣਾ।
ਫਿਲਮ ਅਭਿਨੇਤਰੀ ਰਾਖੀ ਸਾਵੰਤ ਨੂੰ ਲੁਧਿਆਣਾ ਪੁਲਿਸ ਵੱਲੋਂ ਗ੍ਰਿਫ਼ਤਾਰ ਕਰਨ ਦੀ ਖਬਰ ਜਿੱਥੇ ਅੱਜ ਮੀਡੀਆ ਵਿੱਚ ਛਾਈ ਰਹੀ ਉੱਥੇ ਇਸ ਸਬੰਧੀ ਏਸੀਪੀ ਉੱਤਰੀ ਡਾ. ਸਚਿਨ ਗੁਪਤਾ ਨੇ ਇਹਨਾਂ ਖਬਰਾਂ ਨੂੰ ਨਕਾਰਦਿਆਂ ਰਾਖੀ ਸਾਵੰਤ ਦੀ ਗ੍ਰਿਫ਼ਤਾਰੀ ਨਾ ਹੋਣ ਦੀ ਪੁਸ਼ਟੀ ਕੀਤੀ ਹੈ
ਜਾਣਕਾਰੀ ਅਨੁਸਾਰ ਮਹਾਂਰਿਸ਼ੀ ਬਾਲਮੀਕ ਜੀ ਖਿਲਾਫ ਇਤਰਾਜ਼ਯੋਗ ਟਿੱਪਣੀ ਕਰਨ ਵਾਲੀ ਫਿਲਮ ਅਭਿਨੇਤਰੀ ਰਾਖੀ ਸਾਵੰਤ ਨੂੰ ਲੁਧਿਆਣਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਾਣਾ ਸੀ ਇਸੇ ਸਬੰਧੀ ਅੱਜ ਸਾਰਾ ਦਿਨ ਮੀਡੀਆ ਵਿੱਚ ਲੁਧਿਆਣਾ ਪੁਲਿਸ ਵੱਲੋਂ ਰਾਖੀ ਸਾਵੰਤ ਨੂੰ ਮੁੰਬਈ ਤੋਂ ਗ੍ਰਿਫ਼ਤਾਰ
ਰਾਖੀ ਸਾਵੰਤ ਦੀ…
ਕਰਨ ਦੀਆਂ ਖਬਰਾਂ ਮੀਡੀਆ ਵਿੱਚ ਛਾਈਆਂ ਰਹੀਆਂ ਇੱਧਰ ਇਹਨਾਂ ਚੱਲ ਰਹੀਆਂ ਅਫਵਾਹਾਂ ਨੂੰ ਵਿਰਾਮ ਦਿੰਦਿਆਂ ਇੱਥੋਂ ਦੇ ਏਸੀਪੀ ਉੱਤਰੀ ਡਾ. ਸਚਿਨ ਗੁਪਤਾ ਨੇ ਕਿਹਾ ਕਿ ਰਾਖੀ ਸਾਵੰਤ ਨੂੰ ਲੁਧਿਆਣਾ ਪੁਲਿਸ ਨੇ ਗ੍ਰਿਫਤਾਰ ਨਹੀਂ ਕੀਤਾ।
ਉਨਾਂ ਕਿਹਾ ਕਿ ਲੁਧਿਆਣਾ ਦੀ ਪੁਲਿਸ ਟੀਮ ਰਾਖੀ ਸਾਵੰਤ ਨੂੰ ਗ੍ਰਿਫਤਾਰ ਕਰਨ ਲਈ ਮੁੰਬਈ ਰਵਾਨਾ ਕੀਤੀ ਗਈ ਸੀ ਪ੍ਰੰਤੂ ਰਾਖੀ ਸਾਵੰਤ ਨੂੰ ਪਹਿਲਾਂ ਹੀ ਕਿਸੇ ਹੋਰ ਸਥਾਨ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਉਹਨਾਂ ਵੱਲੋਂ ਭੇਜੀ ਪੁਲਿਸ ਟੀਮ ਨੇ ਉਨਾਂ ਨੂੰ ਫੋਨ ਤੇ ਸੂਚਨਾ ਦਿੱਤੀ ਹੈ ਤੇ ਲੁਧਿਆਣਾ ਦੀ ਪੁਲਿਸ ਟੀਮ ਮੁੰਬਈ ਤੋਂ ਵਾਪਸ ਆ ਰਹੀ ਹੈ। ਉਹਨਾਂ ਦੱਸਿਆ ਕਿ ਏਥੋਂ ਦੇ ਸਲੇਮ ਟਾਬਰੀ ਪੁਲਿਸ ਥਾਣੇ ਤੋਂ ਦੋ ਹੈਡ ਕਾਂਸਟੇਬਲ ਅਤੇ ਇੱਕ ਮਹਿਲਾ ਕਾਂਸਟੇਬਲ ਖਾਲੀ ਹੱਥ ਵਾਪਸ ਪਰਤ ਰਹੇ ਹਨ।
ਜ਼ਿਕਰਯੋਗ ਹੈ ਕਿ ਮਹਾਂਰਿਸ਼ੀ ਵਾਲਮੀਕ ਜੀ ਖਿਲਾਫ ਇੱਕ ਟੀ. ਵੀ. ਚੈਨਲ ਤੇ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਖਿਲਾਫ ਇੱਕ ਮਾਮਲੇ ਵਿੱਚ ਏਥੋਂ ਦੀ ਅਦਾਲਤ ਨੇ 9 ਮਾਰਚ ਨੂੰ ਰਾਖੀ ਸਾਵੰਤ ਦੀ ਗ੍ਰਿਫਤਾਰੀ ਲਈ ਵਾਰੰਟ ਜਾਰੀ ਕੀਤਾ ਸੀ।  ਰਾਖੀ ਸਾਵੰਤ ਅਦਾਲਤ ਵੱਲੋਂ ਵਾਰ ਵਾਰ ਸੰਮਣ ਜਾਰੀ ਕਰਨ ਦੇ ਬਾਵਜੂਦ ਅਦਾਲਤ ਅੱਗੇ ਪੇਸ਼ ਨਹੀਂ ਹੋਈ ਸੀ। 9 ਮਾਰਚ ਨੂੰ ਆਖਰੀ ਸੁਣਵਾਈ ਤੇ ਪੇਸ਼ ਨਾ ਹੋਣ ਕਾਰਨ ਅਦਾਲਤ ਨੇ ਰਾਖੀ ਸਾਵੰਤ ਖਿਲਾਫ ਵਾਰੰਟ ਜ਼ਾਰੀ ਕੀਤਾ ਸੀ। ਰਾਖੀ ਸਾਵੰਤ ਨੂੰ ਗ੍ਰਿਫਤਾਰ ਕਰਨ ਲਈ ਬੀਤੇ ਦਿਨੀਂ ਲੁਧਿਆਣਾ ਪੁਲਿਸ ਦੀ ਟੀਮ ਮੁੰਬਈ ਰਾਵਨਾ ਹੋਈ ਸੀ। ਇੱਕ ਦਿਨ ਪਹਿਲਾਂ ਹੀ ਪੁਲਿਸ ਟੀਮ ਰਾਖੀ ਸਾਵੰਤ ਦੇ ਮੁੰਬਈ ਵਿਖੇ ਅੰਧੇਰੀ ਈਸਟ ਘਰ ਪੁੱਜੀ ਸੀ।