ਮਲਕੀਤ ਕੀਤੂ ਦੇ ਛੇ ਕਾਤਲਾਂ ਨੂੰ ਉਮਰ ਕੈਦ

ਜ਼ਿਲ੍ਹਾ ਸੈਸ਼ਨ ਜੱਜ ਨੇ ਸੁਣਾਇਆ ਫੈਸਲਾ
ਿਇੱਕ ਦੋਸ਼ੀ ਨੂੰ ਤਿੰਨ ਸਾਲ ਦੀ ਕੈਦ, 10 ਹਜ਼ਾਰ ਜ਼ੁਰਮਾਨਾ
ਲਖਵੀਰ ਸਿੰਘ/ਜੀਵਨ ਰਾਮਗੜ੍ਹ
ਮੋਗਾ/ਬਰਨਾਲਾ,
ਜ਼ਿਲ੍ਹਾ ਸੈਸ਼ਨ ਅਦਾਲਤ ਮੋਗਾ ਨੇ ਅੱਜ ਬਰਨਾਲਾ ਦੇ ਸਾਬਕਾ ਵਿਧਾਇਕ ਮਲਕੀਤ ਸਿੰਘ ਕੀਤੂ ਦੇ ਕਤਲ ਮਾਮਲੇ ‘ਚ ਫੈਸਲਾ ਸੁਣਾਉਂਦਿਆਂ ਮੁੱਖ ਦੋਸ਼ੀ ਸਮੇਤ 6 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇੱਕ ਹੋਰ ਦੋਸ਼ੀ ਨੂੰ 3 ਸਾਲ ਦੀ ਕੈਦ ਅਤੇ 10 ਹਜ਼ਾਰ ਰੁਪਏ ਜ਼ੁਰਮਾਨਾ ਕੀਤਾ ਹੈ।
ਮਾਣਯੋਗ ਜ਼ਿਲ੍ਹਾ ਸੈਸ਼ਨ ਜੱਜ ਐੱਸ ਕੇ ਗਰਗ ਦੀ ਅਦਾਲਤ ਨੇ ਇਸ ਮਾਮਲੇ ‘ਚ ਮਲਕੀਤ ਸਿੰਘ ਕੀਤੂ ਦੇ ਭਤੀਜੇ ਜਸਪ੍ਰੀਤ ਸਿੰਘ ਉਰਫ ਜੱਸਾ ਪੁੱਤਰ ਗੁਰਦੀਪ ਸਿੰਘ, ਹਰਪ੍ਰੀਤ ਸਿੰਘ ਪੁੱਤਰ ਕਰਮ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਕਰਮ ਸਿੰਘ, ਕੁਲਵੰਤ ਸਿੰਘ ਪੁੱਤਰ ਸਾਧੂ ਸਿੰਘ, ਇਕਬਾਲ ਸਿੰਘ ਉਰਫ ਰਾਜੂ ਪੁੱਤਰ ਮਹਿੰਦਰ ਸਿੰਘ ਵਾਸੀ ਬਿਲਾਸਪੁਰ, ਅੰਗਰੇਜ਼ ਸਿੰਘ ਉਰਫ ਕਾਲਾ ਪੁੱਤਰ ਚਰਨ ਸਿੰਘ ਵਾਸੀ ਦੀਪਗੜ ਬਰਨਾਲਾ ਨੂੰ ਉਮਰ ਕੈਦ  ਅਤੇ ਸੱਤਵੇਂ ਦੋਸ਼ੀ ਹਰਪਾਲ ਸਿੰਘ ਪੁੱਤਰ ਦਿਆ ਸਿੰਘ ਵਾਸੀ ਬਿਲਾਸਪੁਰ ਨੂੰ ਤਿੰਨ ਸਾਲ ਦੀ ਕੈਦ ਤੇ 10 ਹਜ਼ਾਰ ਰੁਪਏ ਜ਼ੁਰਮਾਨਾ ਕੀਤਾ ਹੈ ਹਰਪ੍ਰੀਤ ਤੇ ਜਸਪ੍ਰੀਤ ਸਿੰਘ ਨੂੰ 15-15 ਹਜ਼ਾਰ ਰੁਪਏ ਤੇ ਗੁਰਪ੍ਰੀਤ ਸਿੰਘ, ਕੁਲਵੰਤ ਸਿੰਘ, ਇਕਬਾਲ ਸਿੰਘ ਤੇ ਅੰਗਰੇਜ਼ ਸਿੰਘ ਨੂੰ ਕੈਦ ਦੇ ਨਾਲ 13-13 ਹਜ਼ਾਰ ਰੁਪਏ ਜ਼ੁਰਮਾਨਾ ਵੀ ਸੁਣਾਇਆ ਗਿਆ  ਕਾਤਲਾਂ ਵੱਲੋਂ ਹਰਪਾਲ ਦੇ ਲਾਇਸੈਂਸੀ
ਮਲਕੀਤ ਕੀਤੂ ਦੇ ….
ਹਥਿਆਰ ਨਾਲ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ
ਜ਼ਿਕਰਯੋਗ ਹੈ ਕਿ 29 ਅਕਤੂਬਰ 2012 ਨੂੰ ਮੋਗਾ ਜ਼ਿਲਾ ਦੇ ਪਿੰਡ ਬਿਲਾਸਪੁਰ ਵਿਖੇ ਵਿਧਾਇਕ ਮਲਕੀਤ ਸਿੰਘ ਕੀਤੂ ਦੀ ਸਵੇਰੇ 9 ਵਜੇ ਦੇ ਕਰੀਬ ਕਾਰ ਤੇ ਸਵਾਰ ਹੋ ਕੇ ਆਏ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਮਾਮਲੇ ਵਿਚ ਪੁਲਸ ਵਲੋਂ ਮ੍ਰਿਤਕ ਵਿਧਾਇਕ ਦੇ ਬੇਟੇ ਕੁਲਵੰਤ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਉਕਤ ਦੋਸ਼ੀਆਂ ਖਿਲਾਫ ਧਾਰਾ 302 ਆਈ.ਪੀ.ਸੀ ਸਮੇਤ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਤੂੜੀ ਦੇ ਇੱਕ ਕੋਠੇ ਦਾ ਰੌਲਾ ਹੀ ਕੀਤੂ ਦੇ ਕਤਲ ਦਾ ਕਾਰਨ ਬਣ ਗਿਆ
ਸ੍ਰੀ ਕੀਤੂ ਦਾ ਜਨਮ ਜ਼ਿਲ੍ਹਾ ਮੋਗਾ ਦੇ ਪਿੰਡ ਬਿਲਾਸਪੁਰ ਵਿੱਚ ਹੋਇਆ ਉਨ੍ਹਾਂ ਦੇ ਸਿਆਸੀ ਜੀਵਨ ਦੀ ਸ਼ੁਰੂਆਤ 1982 ਤੋਂ ਟਰੱਕ ਯੂਨੀਅਨ ਦੇ ਪ੍ਰਧਾਨ ਵਜੋਂ ਹੋਈ ਉਹ ਪੰਜਾਬ ਟਰੱਕ ਆਪਰੇਟਰ ਯੂਨੀਅਨ ਦੇ ਸੂਬਾਈ ਪ੍ਰਧਾਨ ਦੇ ਅਹੁਦੇ ‘ਤੇ ਕਾਰਜਸ਼ੀਲ ਸਨ ਕਈ ਸਿਆਸੀ ਵਿਰੋਧੀਆਂ ਦੀ ਰੰਜਿਸ਼ ਕਾਰਨ ਉਨ੍ਹਾਂ ‘ਤੇ ਕਈ ਵਾਰ ਹਮਲੇ ਵੀ ਹੋਏ,ਜਿਨ੍ਹਾਂ ‘ਚ ਉਹ ਵਾਲ ਵਾਲ ਬਚਦੇ ਰਹੇ ਉਹ ਦੋ ਵਾਰ ਵਿਧਾਇਕ ਬਣੇ ਉਨ੍ਹਾਂ 1992 ਵਿੱਚ ਅਕਾਲੀ ਧਿਰਾਂ ਵੱਲੋਂ ਬਾਈਕਾਟ ਦੇ ਬਾਵਜੂਦ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਸਾਬਕਾ ਰਾਜ ਮੰਤਰੀ ਪੰਜਾਬ ਤੇ ਕਾਂਗਰਸੀ ਉਮੀਦਵਾਰ ਦੇ ਖ਼ਿਲਾਫ਼ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ, ਪਰ ਹਾਰ ਗਏ 1997 ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਟਿਕਟ ਨਾ ਦਿੱਤੇ ਜਾਣ ‘ਤੇ ਉਨ੍ਹਾਂ ਫਿਰ ਆਜ਼ਾਦ ਉਮੀਦਵਾਰ ਵਜੋਂ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਚੋਣ ਲੜੀ,ਜਿਸ ਵਿੱਚ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਹਰਾ ਕੇ ਪੰਜਾਬ ਵਿਧਾਨ ਸਭਾ ਵਿੱਚ ਪੈਰ ਧਰਿਆ ਸ੍ਰੀ ਕੀਤੂ ਨੇ ਆਪਣੀ ਕੁੜਤੇ ਪਜ਼ਾਮੇ ਵਾਲੀ ਠੇਠ ਪੇਂਡੂ ਦਿੱਖ ਤੇ ਬੋਲਚਾਲ ਸਦਕਾ ਪੰਜਾਬ ਵਿਧਾਨ ਸਭਾ ‘ਚ ਵਿਲੱਖਣ ਪਛਾਣ ਬਣਾਈ ਸ਼੍ਰੋਮਣੀ ਅਕਾਲੀ ਦਲ ਨੇ ਉਨ੍ਹਾਂ ਨੂੰ ਮੁੜ ਅਕਾਲੀ ਦਲ ਵਿੱਚ ਸ਼ਾਮਲ ਕਰ ਲਿਆ ਤੇ 2002 ਦੀਆਂ ਵਿਧਾਨ ਸਭਾ ਚੋਣਾਂ ‘ਚ ਉਹ ਮੁੜ ਹਲਕਾ ਬਰਨਾਲਾ ਤੋਂ ਕਾਂਗਰਸੀ ਉਮੀਦਵਾਰ ਸੁਰਿੰਦਰਪਾਲ ਸਿੰਘ ਸੀਬੀਆ ਨੂੰ ਹਰਾ ਕੇ ਵਿਧਾਇਕ ਬਣੇ ਤੇ ਪੰਜਾਬ ਦੀ ਸਿਆਸਤ ਵਿੱਚ ਉਨ੍ਹਾਂ ਆਪਣਾ ਅਹਿਮ ਮੁਕਾਮ ਬਣਾਇਆ ਸ੍ਰੀ ਕੀਤੂ ਆਪਣੀ ਮਾਤਾ ਦੀ ਯਾਦ ਵਿੱਚ ਬਣਾਈ ਸਮਾਜ ਸੇਵੀ ਸੰਸਥਾ ਮਾਤਾ ਗੁਲਾਬ ਕੌਰ ਟਰੱਸਟ ਰਾਹੀਂ ਲੋੜਵੰਦਾਂ ਦੀ ਮੱਦਦ ਕਰਨ ਦੇ ਨਾਲ ਨਾਲ ਨੌਜਵਾਨਾਂ ਨੂੰ ਖੇਡਾਂ ਲਈ ਉਤਸ਼ਾਹਿਤ ਕਰਨ ਲਈ ਕਲੱਬਾਂ ਨੂੰ ਖੇਡ ਕਿੱਟਾਂ ਆਦਿ ਦੇ ਕੇ ਸਮਾਜ ਸੇਵਾ ਵਿੱਚ ਸਰਗਰਮ ਭੂਮਿਕਾ ਨਿਭਾਉਂਦੇ ਰਹੇ ਹਨ ਆਪਣੇ ਸਾਦੇ ਸੁਭਾਅ ਸਦਕਾ ਵੀ ਉਹ ਇਲਾਕੇ ਵਿੱਚ ਕਾਫ਼ੀ ਹਰਮਨ ਪਿਆਰੇ ਸਨ