ਭਾਰਤ ਦਾ ਜਵਾਬ: ਪਾਕਿਸਤਾਨ ਦੇ 5 ਫੌਜੀ ਢੇਰ

ਏਜੰਸੀ
ਨਵੀਂ ਦਿਲੀ/ਸ੍ਰੀਨਗਰ,
ਜੰਮੂ-ਕਸ਼ਮੀਰ ਵਿੱਚ ਐਲਓਸੀ ‘ਤੇ ਪਾਕਿਸਤਾਨੀ ਫੌਜ ਵੱਲੋਂ ਕੀਤੇ ਗਏ ਜੰਗਬੰਦੀ ਦੀ ਉਲੰਘਣਾ ਦਾ ਭਾਰਤੀ ਫੌਜ ਨੇ ਮੂੰਹ ਤੋੜ ਜਵਾਬ ਦਿੰਦਿਆਂ  5 ਪਾਕਿਸਤਾਨੀ  ਫੌਜੀਆਂ ਨੂੰ ਮਾਰ ਸੁੱਟਿਆ ਹੈ ਸੂਤਰਾਂ ਮੁਤਾਬਕ ਭੀਮਬੇਰ ਤੇ ਬੱਟਲ ਸੈਕਟਰ ਵਿੱਚ ਕੀਤੀ ਗਈ ਇਸ ਜਵਾਬੀ ਕਾਰਵਾਈ ਵਿੱਚ ਪਾਕਿਸਤਾਨੀ ਫੌਜੀ ਮਾਰੇ ਗਏ ਹਨ ਦੱਸਿਆ ਜਾ ਰਿਹਾ ਹੈ ਕਿ ਇਸ ਕਾਰਵਾਈ  ਵਿੱਚ 7 ਦੇ ਕਰੀਬ ਪਾਕਿ ਫੌਜੀ ਜ਼ਖ਼ਮੀ ਵੀ ਹੋਏ ਹਨ ਖਬਰ ਹੈ  ਕਿ ਭਾਰਤੀ ਫੌਜ ਦੀ ਇਸ  ਕਰਵਾਈ ਨਾਲ ਗੁੱਸੇ ਵਿੱਚ ਆਏ ਪਾਕਿਸਤਾਨ ਨੇ ਭਾਰਤੀ ਹਾਈ ਕਮਿਸ਼ਨਰ ਜੇ.ਪੀ. ਸਿੰਘ ਨੂੰ ਤਲਬ ਕੀਤਾ ਹੈ
ਜ਼ਿਕਰਯੋਗ ਹੈ ਕਿ ਰਾਜੌਰੀ ਤੇ ਪੁੰਛ ਜ਼ਿਲ੍ਹਿਆਂ ਵਿੱਚ ਕੰਟਰੋਲ ਰੇਖਾ
‘ਤੇ ਸਥਿੱਤ ਮੋਹਰੀ
ਚੌਂਕੀਆਂ ‘ਤੇ ਪਾਕਿਸਤਾਨ ਨੇ ਅੱਜ ਮੋਟਰਾਰ ਨਾਲ ਗੋਲੇ ਦਾਗੇ ਤੇ ਗੋਲੀਬਾਰੀ ਕਰਕੇ

ਜੰਗਬੰਦੀ ਦਾ ਉਲੰਘਣ ਕੀਤਾ ਇਸ ਵਿੱਚ ਜਨਰਲ ਇੰਜੀਨੀਅਰਿੰਗ ਰਿਜ਼ਰਵ ਫੋਰਸ ਦਾ ਇੱਕ ਵਰਕਰ ਮਾਰਿਆ ਗਿਆ, ਜਦੋਂ ਕਿ ਦੋ ਹੋਰ ਵਿਅਕਤੀ ਜਖ਼ਮੀ ਹੋਏ ਸਨ ਜਖ਼ਮੀਆਂ ਵਿੱਚ ਬੀਐਸਐਫ਼ ਦਾ ਇੱਕ ਜਵਾਨ ਵੀ ਸ਼ਾਮਲ ਹੈ ਇਸ ਤੋਂ  ਬਾਅਦ ਭਾਰਤੀ ਫੌਜ ਨੇ ਜਵਾਬ ਦਿੱਤਾ ਪਾਕਿਤਸਾਨੀ ਫੌਜ ਨੇ ਸਵੇਰੇ ਸਾਢੇ ਸੱਤ ਵਜੇ ਰਾਜੌਰੀ ਜ਼ਿਲ੍ਹੇ ਦੇ ਨੌਸ਼ੇਰਾ ਸੈਕਟਰ ਵਿੱਚ ਕੰਟਰੋਲ ਰੇਖਾ ‘ਤੇ ਸਥਿਤ ਮੋਹਰੀ ਚੌਂਕੀਆਂ ‘ਤੇ ਮੋਰਟਾਰ ਦਾਗੇ ਤੇ ਗੋਲੀਬਾਰੀ ਕੀਤੀ ਪੁੰਛ ਜ਼ਿਲ੍ਹੇ ਵਿੱਚ ਵੀ ਕੰਟਰੋਲ ਰੇਖਾ ‘ਤੇ ਕ੍ਰਿਸ਼ਨਾ ਘਾਟੀ ਸੈਕਟਰ ਵਿੱਚ ਵੀ ਪਾਕਿਸਤਾਨੀ ਫੌਜੀਆਂ ਨੇ ਸਵੇਰੇ 7 ਵੱਜ ਕੇ 40  ਮਿੰਟ ‘ਤੇ ਗੋਲੀਬਾਰੀ ਕੀਤੀ

ਲੈਫਟੀਨੈਂਟ ਕਰਨਲ ਮਨੀਸ਼ ਮਹਿਤਾ, ਬੁਲਾਰਾ ਭਾਰਤੀ ਫੌਜ