ਖਾੜੀ ਦੇ ਦੇਸ਼ ਗੱਲਬਾਤ ਨਾਲ ਮਤਭੇਦ ਦੂਰ ਕਰਨ : ਭਾਰਤ

ਏਜੰਸੀ ਨਵੀਂ ਦਿੱਲੀ,
ਭਾਰਤ ਨੇ ਖਾੜੀ ਦੇਸ਼ਾਂ ਦੇ ਸੰਕਟ ‘ਤੇ ਆਪਣਾ ਰੁਖ ਸਪੱਸ਼ਟ ਕਰਦਿਆਂ ਕਿਹਾ ਕਿ ਵਿਸ਼ਵ ਸ਼ਾਂਤੀ ਤੇ ਸਥਿਰਤਾ ਲਈ ਸਭ ਤੋਂ ਵੱਡੇ ਖਤਰੇ ਕੌਮਾਂਤਰੀ ਅੱਤਵਾਦ, ਮਜ੍ਹਬੀ ਕੱਟੜਵਾਦ ਨਾਲ ਮਾਨਵਤਾ ਨੂੰ ਬਚਾਉਣ ਲਈ ਸਾਰੇ ਦੇਸ਼ ਮਿਲ-ਜੁਲ ਕੇ ਆਪਸੀ ਮਤਭੇਦ ਦੂਰ ਕਰਨ ਵਿਦੇਸ਼ ਮੰਤਰਾਲੇ ਨੇ ਇੱਥੇ ਜਾਰੀ ਇੱਕ ਬਿਆਨ ‘ਚ ਇਹ ਵੀ ਕਿਹਾ ਕਿ ਖਾੜੀ ਖੇਤਰ ‘ਚ ਰਹਿਣ ਵਾਲੇ ਲਗਭਗ 80 ਲੱਖ ਪ੍ਰਵਾਸੀ ਭਾਰਤੀਆਂ ਦੀ ਸੁਰੱਖਿਆ ਨੂੰ ਲੈ ਕੇ  ਉਹ ਇਨ੍ਹਾਂ ਦੇਸ਼ਾਂ ਨਾਲ ਮਜ਼ਬੂਤ ਸੰਪਰਕ ‘ਚ ਹੈ ਬਿਆਨ ‘ਚ ਕਿਹਾ ਗਿਆ ਹੈ ਕਿ ਭਾਰਤ ਖਾੜੀ ‘ਚ ਸਾਊਦੀ ਅਰਬ ਤੇ ਹੋਰ ਦੇਸ਼ਾਂ ਵੱਲੋਂ ਕਤਰ ਨਾਲੋਂ ਕੂਟਨੀਤਿਕ ਸਬੰਧ ਤੋੜ ਲੈਣ ਦੇ ਹਾਲ ਦੇ
ਨਿਰਮਾਣ ਨਾਲ ਪੈਦਾ
ਹੋਏ ਹਾਲਾਤਾਂ ‘ਤੇ ਤਿੱਖੀ ਨਜ਼ਰ ਰੱਖੀ ਹੈ ਸਾਡਾ ਮੰਨਣਾ ਹੈ ਕਿ ਕਿ ਸਾਰੇ ਪੱਖਾਂ ਨੂੰ ਆਪਣੇ ਮਤਭੇਣਾਂ ਨੂੰ ਰਚਨਾਤਮਕ ਗੱਲਬਾਤ ਰਾਹੀਂ ਪੂਰਾ ਸਨਮਾਨ ਤੇ ਸੰਪ੍ਰਭੂਤਾ ਯਕੀਨੀ ਕਰਨ ਤੇ ਅੰਦਰੂਨੀ ਮਾਮਲਿਆਂ ‘ਚ ਦਖਲ ਨਾ ਕਰਨ ਦੀ ਕੌਮਾਂਤਰੀ ਪਾਰੀਪਾਟੀ ਦੇ ਅਧਾਰ ‘ਤੇ ਸੁਲਝਾਉਣਾ ਚਾਹੀਦਾ ਹੈ ਭਾਰਤ ਮਾਨਤਾ ਹੈ ਕਿ ਖਾੜੀ ‘ਚ ਸ਼ਾਂਤੀ ਤੇ ਸੁਰੱਖਿਆ ਖੇਤਰੀ ਪ੍ਰਗਤੀ ਤੇ ਵਿਕਾਸ ਲਈ ਬਹੁਮ ਮਹੱਤਵਪੂਰਨ ਹੈ ਕੌਮਾਂਤਰੀ ਅੱਤਵਾਦ, ਹਿੰਸਕ ਅੱਤਵਾਦ ਤੇ ਮਜ੍ਹਬੀ ਅਸਹਿਸ਼ਣੁਤਾ ਨੇ ਨਾ ਕੇਵਲ ਖੇਤਰੀ ਸਥਿਤਰਾ ਨੂੰ ਸਗੋਂ ਵਿਸ਼ਵ ਸ਼ਾਂਤੀ ਤੇ ਵਿਵਸਥਾ ਲਈ ਗੰਭੀਰਤਾ ਖਤਰਾ ਪੇਸ਼ ਕੀਤਾ ਹੈ ਤੇ ਇਸ ਨਾਲ ਸਾਰੇ ਦੇਸ਼ਾਂ ਨੂੰ ਸਮਨਵਿਤ ਤੇ ਵਿਆਪਕ ਸਵਰੂਪ ਨਾਲ ਲੜਨਾ ਪਵੇਗਾ