ਆਪ ਦੇ ਵਿਧਾਇਕਾਂ ਨੇ ਸਪੀਕਰ ਵੱਲ ਸੁੱਟੇ ਕਾਗ਼ਜ਼, ਸਾਰੇ ਮੁਅੱਤਲ

Election Manifesto Congres

ਸਿਮਰਜੀਤ ਸਿੰਘ ਬੈਂਸ ਨੂੰ ਕੀਤਾ ਸਾਰੇ ਸੈਸ਼ਨ ਲਈ ਮੁਅੱਤਲ
ਰੇਤ ਮਾਮਲੇ ‘ਚ ਕੰਮ ਰੋਕੂ ਮਤਾ ਰੱਦ ਹੋਣ ਤੋਂ ਭੜਕੇ ਆਪ ਵਿਧਾਇਕ ਕਰ ਰਹੇ ਸਨ ਨਾਅਰੇਬਾਜ਼ੀ
ਿਨਵਜੋਤ ਸਿੱਧੂ ਵੱਲੋਂ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ‘ਤੇ ਤਿੱਖੇ ਸ਼ਬਦੀ ਹਮਲੇ
ਅਸ਼ਵਨੀ ਚਾਵਲਾ
ਚੰਡੀਗੜ੍ਹ,
ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਖ਼ਿਲਾਫ਼ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਸਖ਼ਤ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਬਜਟ ਸੈਸ਼ਨ ਲਈ ਮੁਅੱਤਲ ਕਰ ਦਿੱਤਾ ਹੈ। ਹੁਣ ਸਿਮਰਜੀਤ ਸਿੰਘ ਬੈਂਸ ਇਸ ਸੈਸ਼ਨ ਵਿੱਚ ਭਾਗ ਨਹੀਂ ਲੈ ਸਕਣਗੇ। ਇਥੇ ਹੀ ਸਦਨ ਦੇ ਅੰਦਰ ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਵਾਰ-ਵਾਰ ਚਿਤਾਵਨੀ ਦੇਣ ਤੋਂ ਬਾਅਦ ਵੀ ਸਦਨ ਦੀ ਕਾਰਵਾਈ ਦਾ ਵਿਰੋਧ ਕਰਨ ਅਤੇ ਸਪੀਕਰ ਦੀ ਕੁਰਸੀ ਵੱਲ ਕਾਗ਼ਜ਼ ਸੁੱਟਣ ਸਣੇ ਸਪੀਕਰ ਦੇ ਖ਼ਿਲਾਫ਼ ਨਾਅਰੇਬਾਜ਼ੀ ਦਰਮਿਆਨ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਅਤੇ ਲੋਕ ਇਨਸਾਫ਼ ਪਾਰਟੀ ਦੇ ਬਲਵਿੰਦਰ ਬੈਂਸ ਨੂੰ ਵੀਰਵਾਰ ਦੀ ਕਾਰਵਾਈ ਲਈ ਮੁਅੱਤਲ ਕਰ ਦਿੱਤਾ ਗਿਆ।
ਇਸ ਨਾਲ ਹੀ ਮਾਰਸ਼ਲ (ਵਿਧਾਨ ਸਭਾ ਦੇ ਸੁਰੱਖਿਆ ਕਰਮਚਾਰੀ) ਨੂੰ ਆਦੇਸ਼ ਦਿੰਦੇ ਹੋਏ ਸਾਰੇ ਆਪ ਵਿਧਾਇਕਾਂ ਅਤੇ ਬੈਂਸ ਭਰਾਵਾਂ ਨੂੰ ਬਾਹਰ ਕੱਢਣ ਲਈ ਕਹਿ ਦਿੱਤਾ ਪਰ ਮਾਰਸ਼ਲ ਨਾਲ ਧੱਕਾ-ਮੁੱਕੀ ਹੋਣ ਕਾਰਨ ਸਪੀਕਰ ਨੇ ਸਦਨ ਦੀ ਕਾਰਵਾਈ ਨੂੰ ਸ਼ੁੱਕਰਵਾਰ ਸਵੇਰ ਤੱਕ ਲਈ ਮੁਅੱਤਲ ਕਰ ਦਿੱਤਾ।
ਇਸ ਦਰਮਿਆਨ ਇੱਕ ਦੋ ਕਾਂਗਰਸ ਦੇ ਵਿਧਾਇਕਾਂ ਨੇ ਵੀ ਕਾਗ਼ਜ਼ ਚੁੱਕ ਕੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲ ਸੁੱਟੇ ਜਿਸਦਾ ਵਿਰੋਧ ਕਰਦੇ ਹੋਏ ਮੰਤਰੀ ਬ੍ਰਹਮ ਮਹਿੰਦਰਾ ਨੇ ਹੀ ਆਪਣੇ ਵਿਧਾਇਕਾਂ ਨੂੰ ਰੋਕਿਆ।
ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਰੇਤ ਮਾਮਲੇ ਵਿੱਚ ਕੰਮ ਰੋਕੋ ਪ੍ਰਸਤਾਵ ਰਾਹੀਂ ਗੱਲਬਾਤ ਕਰਨਾ ਚਾਹੁੰਦੇ ਸਨ ਪਰ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਜਾਣਕਾਰੀ ਦਿੱਤੀ ਕਿ ਇਸ ਕੰਮ ਰੋਕੂ ਪ੍ਰਸਤਾਵ ਨੂੰ ਖਾਰਜ ਕਰ ਦਿੱਤਾ ਗਿਆ ਹੈ ਤਾਂ ਆਮ ਵਿਧਾਇਕਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਇਸ ‘ਤੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਅੱਗੇ ਹੋਰ ਮੌਕੇ ਆਉਣਗੇ, ਉਸ ਸਮੇਂ ਖਹਿਰਾ ਆਪਣੀ ਗਲ ਰੱਖ ਲੈਣ ਪਰ ਸੁਖਪਾਲ ਖਹਿਰਾ ਨੇ ਗ਼ੁੱਸੇ ਵਿੱਚ ਆਉਂਦੇ ਹੋਏ ਸਪੀਕਰ ਦੀ ਕੁਰਸੀ ਵੱਲ ਜਾਣਾ ਸ਼ੁਰੂ ਕਰ ਦਿੱਤਾ, ਇਸ ਦਰਮਿਆਨ ਉਨ੍ਹਾਂ ਦੀ ਮਾਰਸ਼ਲ ਨਾਲ ਧੱਕਾ-ਮੁਕੀ ਵੀ ਹੋਈ, ਜਿਸ ਤੋਂ ਬਾਅਦ ਸਾਰੇ ਆਪ ਵਿਧਾਇਕਾਂ ਨੇ ਮਾਰਸ਼ਲ ਨਾਲ ਧੱਕਾ-
ਮੁੱਕੀ ਕਰਦਿਆਂ ਸਪੀਕਰ ਵਲ ਜਾਣ ਦੀ ਕੋਸ਼ਸ਼ ਕੀਤੀ ਪਰ ਉਨਾਂ ਦੀ ਕੋਸ਼ਸ਼ ਨਾਕਾਮ ਰਹੀਂ।
ਆਪ ਵਿਧਾਇਕਾਂ ਨੇ ਇਸ ਦਰਮਿਆਨ ਜੰਮ ਕੇ ਨਾਅਰੇਬਾਜ਼ੀ ਕਰਦੇ ਹੋਏ ਸਦਨ ਦੀ ਕਾਰਵਾਈ ਵਿੱਚ ਖਲਲ ਪਾਉਣ ਦੀ ਕੋਸ਼ਸ਼ ਕੀਤੀ ਪਰ ਜਦੋਂ ਸਪੀਕਰ ਵਲੋਂ ਹੰਗਾਮੇ ਦਰਮਿਆਨ ਹੀ ਸਦਨ ਦੀ ਕਾਰਵਾਈ ਨੂੰ ਚਾਲੂ ਰੱਖਿਆ ਤਾਂ ਆਪ ਵਿਧਾਇਕਾਂ ਅਤੇ ਬੈਂਸ ਭਰਾਵਾ ਨੇ ਸਪੀਕਰ ਵਲ ਕਾਗ਼ਜ਼ ਸੁੱਟਣੇ ਸ਼ੁਰੂ ਕਰ ਦਿੱਤੇ। ਜਿਸ ਤੋਂ ਬਾਅਦ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਇਨਾਂ ਦੇ ਖ਼ਿਲਾਫ਼ ਕਾਰਵਾਈ ਕਰਦੇ ਹੋਏ ਆਪ ਦੇ 20 ਵਿਧਾਇਕਾਂ ਸਣੇ ਦੋਹੇ ਬੈਂਸ ਭਰਾਵਾਂ ਨੂੰ ਨੇਮ ਕਰਦੇ ਹੋਏ ਵੀਰਵਾਰ ਦੀ ਕਾਰਵਾਈ ਲਈ ਮੁਅੱਤਲ ਕਰ ਦਿੱਤਾ। ਇਸ ਦਰਮਿਆਨ ਸਿਮਰਜੀਤ ਸਿੰਘ ਬੈਂਸ ਹੋਰ ਜਿਆਦਾ ਤੇਜ਼ ਹੋ ਗਏ, ਜਿਸ ਨੂੰ ਦੇਖਦੇ ਹੋਏ ਰਾਣਾ ਕੇ.ਪੀ. ਸਿੰਘ ਨੇ ਸਿਮਰਜੀਤ ਸਿੰਘ ਬੈਂਸ ਨੂੰ ਬਜਟ ਸੈਸ਼ਨ ਦੀ ਸਾਰੀ ਕਾਰਵਾਈ ਲਈ ਮੁਅੱਤਲ ਕਰ ਦਿੱਤਾ ਹੈ।
ਹੋਇਆ ਇੰਝ ਕਿ ਸਦਨ ਦੇ ਅੰਦਰ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਨੂੰ ਲੈ ਕੇ ਅਕਾਲੀ ਦਲ ਕੰਮ ਰੋਕੋ ਪ੍ਰਸਤਾਵ ਲੈ ਕੇ ਆਇਆ ਸੀ ਪਰ ਸਪੀਕਰ ਨੇ ਉਸ ਨੂੰ ਖਾਰਜ ਕਰ ਦਿੱਤਾ। ਜਿਸ ‘ਤੇ ਹੰਗਾਮਾ ਕਰਕੇ ਅਕਾਲੀ ਦਲ ਨੇ ਕਿਸਾਨੀ ਕਰਜ਼ੇ ਦੀ ਮੁਆਫ਼ੀ ਕਰਨ ਦੀ ਮੰਗ ਕਰਦੇ ਹੋਏ ਚਰਚਾ ਕਰਵਾਉਣ ਲਈ ਸਮਾਂ ਮੰਗਿਆ ਪਰ ਸਪੀਕਰ ਰਾਣਾ ਕੇ.ਪੀ. ਸਿੰਘ ਵਲੋਂ ਇਨਕਾਰ ਕਰਨ ‘ਤੇ ਅਕਾਲੀ ਵਿਧਾਇਕਾਂ ਨੇ ਬੈਲ ਵਿੱਚ ਆ ਕੇ ਹੰਗਾਮਾ ਕਰਨਾ ਜਾਰੀ ਰੱਖਿਆ, ਜਿਸ ਦਰਮਿਆਨ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਪਣੇ ਹੀ ਅੰਦਾਜ਼ ਵਿੱਚ ਮੁਹਾਵਰੇ ਬੋਲਣੇ ਸ਼ੁਰੂ ਕਰ ਦਿੱਤੇ ਅਤੇ ਕਿਹਾ ਕਿ ਕੌਮ ਦਾ ਬੀਜ ਨਾਸ਼ ਤਾਂ ਕਰ ਦਿੱਤਾ ਤੁਸੀਂ, ਹੁਣ ਸ਼ਰਮ ਕਰੋਂ ਅਤੇ ਸਾਲਾ ਜੀਜਾ ਕਿਥੇ ਗਾਇਬ ਹੋ ਗਏ।
ਅਕਾਲੀ ਦਲ ਵਲੋਂ ਹੰਗਾਮਾ ਹੁੰਦਾ ਦੇਖ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਸਦਨ ਦੀ ਕਾਰਵਾਈ ਨੂੰ ਅੱਧੇ ਘੰਟੇ ਲਈ ਮੁਲਤਵੀ ਕਰ ਦਿੱਤਾ, ਜਿਸ ਤੋਂ ਬਾਅਦ ਮੁੜ ਸਦਨ ਵਿੱਚ ਆਏ ਅਕਾਲੀ ਵਿਧਾਇਕਾਂ ਨੇ ਕਿਸਾਨਾਂ ਦੇ ਕਰਜ਼ੇ ‘ਤੇ ਫਿਰ ਹੰਗਾਮਾ ਕੀਤਾ ਪਰ ਕੁਝ ਹੀ ਮਿੰਟਾਂ ਬਾਅਦ ਉਹ ਵਾਕ ਆਉਟ ਕਰਦੇ ਹੋਏ ਸਦਨ ਤੋਂ ਬਾਹਰ ਚਲੇ ਗਏ। ਸਦਨ ਵਿੱਚ ਮੁੜ ਕੇ ਫਿਰ ਤੋਂ ਵਾਪਸ ਆਉਂਦੇ ਸਾਰ ਹੀ ਅਕਾਲੀ ਵਿਧਾਇਕ ਦਲ ਦੇ ਉਪ ਲੀਡਰ ਅਜੀਤ ਸਿੰਘ ਕੋਹਾੜ ਨੇ ਦੋਸ਼ ਲਗਾਇਆ ਕਿ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਗਾਲ਼ੀ ਕੱਢੀ ਹੈ ਅਤੇ ਉਨਾਂ ਤੋਂ ਮੁਆਫ਼ੀ ਮੰਗਵਾਈ ਜਾਵੇ। ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੇ ਕਹਿ ਦਿੱਤਾ ਕਿ ਉਨਾਂ ਨੇ ਕੋਈ ਵੀ ਗਾਲ਼੍ਹ ਨਹੀਂ ਕੱਢੀ ਹੈ। ਜਿਸ ‘ਤੇ ਕਾਂਗਰਸੀ ਵਿਧਾਇਕ ਅਮਰਿੰਦਰ ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਅਜੀਤ ਸਿੰਘ ਕੋਹਾੜ ਇਸ ਉਮਰ ਵਿੱਚ ਸਹੂੰ ਚੁੱਕ ਕੇ ਕਹਿ ਦੇਣਗੇ ਕਿ ਉਨਾਂ ਨੇ ਨਵਜੋਤ ਸਿੰਘ ਸਿੱਧੂ ਦੇ ਮੂੰਹ ਤੋਂ ਗਾਲ਼੍ਹ ਸੁਣੀ ਹੈ ਤਾਂ ਸਿੱਧੂ ਸਾਹਿਬ ਮੁਆਫ਼ੀ ਮੰਗ ਲੈਣਗੇ  ਪਰ ਅਜੀਤ ਸਿੰਘ ਕੋਹਾੜ ਅਤੇ ਕੋਈ ਹੋਰ ਅਕਾਲੀ ਦਲ ਦਾ ਵਿਧਾਇਕ ਗਾਲ਼੍ਹ ਸਾਬਤ ਨਹੀਂ ਕਰ ਸਕਿਆ ਤਾਂ ਸਪੀਕਰ ਰਾਣਾ ਕੇ.ਪੀ. ਸਿੰਘ ਨੇ 30 ਮਿੰਟ ਲਈ ਕਾਰਵਾਈ ਨੂੰ ਮੁਅੱਤਲ ਕਰ ਦਿੱਤਾ।
ਜਿਸ ਤੋਂ ਬਾਅਦ ਜਦੋਂ ਮੁੜ ਤੋਂ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਉਨਾਂ ਨੇ ਸਦਨ ਦੀ ਕਾਰਵਾਈ ਚੈੱਕ ਕਰਵਾ ਲਈ ਹੈ ਪਰ ਉਸ ਵਿੱਚ ਗਾਲ਼ੀ ਨਹੀਂ ਹੈ, ਜਿਸ ਕਾਰਨ ਜਿਹੜਾ ਦੋਸ਼ ਅਕਾਲੀ ਦਲ ਲਗਾ ਰਿਹਾ ਹੈ, ਉਹ ਗਲਤ ਹੈ।
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਪੜੇ-ਲਿਖੇ ਇਨਸਾਨ ਹਨ ਤੇ ਅਨਪੜਾਂ ਨੂੰ ਗਾਲ਼੍ਹ ਨਹੀਂ ਦੇਣਗੇ। ਜਿਸ ਤੋਂ ਬਾਅਦ ਅਕਾਲੀ ਦਲ ਨੇ ਕੋਈ ਵਿਰੋਧ ਨਹੀਂ ਕੀਤਾ ਅਤੇ ਆਪਣੀਆਂ ਸੀਟਾਂ ‘ਤੇ ਬੈਠੇ ਰਹੇ।
ਸਦਨ ਤੋਂ ਬਾਹਰ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਨਾਂ ਤਾਂ ‘ਬਾਬਾ ਬਾਦਲ ਚਾਲੀ ਚੋਰ, ਚੋਰਾਂ ਨੂੰ ਪੈ ਗਏ ਮੋਰ’, ਕਿਹਾ ਸੀ ਪਰ ਇਨਾਂ ਨੂੰ ਪਤਾ ਨਹੀਂ ਕੀ ਦਿੱਕਤ ਹੋ ਗਈ ਹੈ।

ੁਅਕਾਲੀਆਂ ਲਾਇਆ ਨਵਜੋਤ ਸਿੱਧੂ ‘ਤੇ ਗਾਲ੍ਹ ਕੱਢਣ ਦਾ ਦੋਸ਼
ਅਕਾਲੀ ਵਿਧਾਇਕ ਦਲ ਦੇ ਉਪ ਲੀਡਰ ਅਜੀਤ ਸਿੰਘ ਕੋਹਾੜ ਨੇ ਦੋਸ਼ ਲਾਇਆ ਕਿ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਗਾਲ਼ੀ ਕੱਢੀ ਹੈ।  ਕਾਂਗਰਸੀ ਵਿਧਾਇਕ ਅਮਰਿੰਦਰ ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਅਜੀਤ ਸਿੰਘ ਕੋਹਾੜ ਇਸ ਉਮਰ ‘ਚ ਸਹੁੰ ਚੁੱਕ ਕੇ ਕਹਿ ਦੇਣਗੇ ਕਿ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਦੇ ਮੂੰਹ ਤੋਂ ਗਾਲ਼੍ਹ ਸੁਣੀ ਹੈ ਤਾਂ ਸਿੱਧੂ ਸਾਹਿਬ ਮੁਆਫ਼ੀ ਮੰਗ ਲੈਣਗੇ  ਪਰ ਅਜੀਤ ਸਿੰਘ ਕੋਹਾੜ ਅਤੇ ਕੋਈ ਹੋਰ ਅਕਾਲੀ ਦਲ ਦਾ ਵਿਧਾਇਕ ਗਾਲ਼੍ਹ ਸਾਬਤ ਨਹੀਂ ਕਰ ਸਕਿਆ ਤਾਂ ਸਪੀਕਰ ਰਾਣਾ ਕੇ.ਪੀ. ਸਿੰਘ ਨੇ 30 ਮਿੰਟ ਲਈ ਕਾਰਵਾਈ ਨੂੰ ਮੁਅੱਤਲ ਕਰ ਦਿੱਤਾ।