ਆਨਲਾਈਨ ਪ੍ਰਮੋਸ਼ਨ ‘ਚ ਪੁੱਜੇ ਸਿਨੇ ਪ੍ਰੇਮੀ

ਪ੍ਰੋਗਰਾਮ : ਵੀਡੀਓ ਕਾਨਫਰੰਸ ਰਾਹੀਂ 9 ਸ਼ਹਿਰਾਂ ‘ਚ ਹੋਇਆ ਫਿਲਮ ‘ਜੱਟੂ ਇੰਜੀਨੀਅਰ’ ਦਾ ਪ੍ਰਮੋਸ਼ਨ ਪ੍ਰੋਗਰਾਮ
ਡਾ. ਐੱਮਐੱਸਜੀ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਦਿੱਤੇ ਜਵਾਬ
ਿਵੱਖ-ਵੱਖ ਤਰ੍ਹਾਂ ਦੇ ਪਹਿਰਾਵੇ ‘ਚ ਨਜ਼ਰ ਆਏ ਫੈਨਸ
ਸੱਚ ਕਹੂੰ ਨਿਊਜ਼
ਚੰਡੀਗੜ੍ਹ/ਬਠਿੰਡਾ, ਲੁਧਿਆਣਾ, ਗਾਜੀਆਬਾਦ/ਜੈਪੁਰ,
ਹਕੀਕਤ ਇੰਟਰਟੇਨਮੈਂਟ ਦੇ ਬੈਨਰ ਹੇਠ ਬਣੀ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ  19 ਮਈ ਨੂੰ ਇਕੋ ਸਮੇਂ 3500 ਤੋਂ ਵੱਧ ਸਕਰੀਨਾਂ ‘ਤੇ ਹਿੰਦੀ ਤੇ ਤੇਲਗੂ ਭਾਸ਼ਾਵਾਂ ‘ਚ ਰਿਲੀਜ਼ ਹੋਣ ਜਾ ਰਹੀ ਕਾਮੇਡੀ ਫਿਲਮ ‘ਜੱਟੂ ਇੰਜੀਨੀਅਰ’ ਦਾ ਵੀਰਵਾਰ ਨੂੰ ਭਾਰਤ ਦੇ 5 ਸੂਬਿਆਂ ਦੇ 9 ਸ਼ਹਿਰਾਂ ‘ਚ ਇਕੋ ਸਮੇਂ ਵੀਡੀਓ ਕਾਨਫਰੰਸ ਰਾਹੀਂ ਆਨਲਾਈਨ ਪ੍ਰਮੋਸ਼ਨ ਕੀਤਾ ਗਿਆ ਇਸ ਮੌਕੇ ਵੱਡੀ ਗਿਣਤੀ ‘ਚ ਪੁੱਜੇ ਸਿਨੇ ਪ੍ਰੇਮੀ ਇਨ੍ਹਾਂ ਪਲਾਂ ਦੇ ਗਵਾਹ ਬਣੇ ਆਨਲਾਈਨ ਪ੍ਰਮੋਸ਼ਨ ਪ੍ਰੋਗਰਾਮ ‘ਚ ਫਿਲਮ ਦੇ ਡਾਇਰੈਕਟਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਸਾਹਿਬਜ਼ਾਦੀ ਹਨੀਪ੍ਰੀਤ ਜੀ ਇੰਸਾਂ (ਬਾਪ-ਬੇਟੀ ਦੀ ਜੋੜੀ) ਨੇ ਫਿਲਮ ਦਾ ਪ੍ਰਮੋਸ਼ਨ ਕੀਤਾ ਇਸ ਦੌਰਾਨ ਡਾ. ਐੱਮਐੱਸਜੀ ਨੇ ਵੀਡੀਓ ਕਾਨਫਰੰਸ ਦੁਆਰਾ ਵੱਖ-ਵੱਖ ਸੂਬਿਆਂ ਦੇ ਸ਼ਹਿਰਾਂ ‘ਚ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ
ਡਾ. ਐੱਮਐੱਸਜੀ ਨੇ ਦੱਸਿਆ ਕਿ ਇਹ ਫਿਲਮ ਪੂਰੀ ਤਰ੍ਹਾਂ ਕਾਮੇਡੀ ‘ਤੇ ਆਧਾਰਿਤ ਹੈ ਪਿਛਲੀਆਂ ਫਿਲਮਾਂ ਵਾਂਗ ਹੀ ਇਹ ਫਿਲਮ ਅਨੇਕ ਸਮਾਜਿਕ ਸੰਦੇਸ਼ ਦੇਵੇਗੀ  ਫਿਲਮ ‘ਚ ਹਾਸੇ ਦੇ ਪੰਚਾਂ ਦੇ ਨਾਲ-ਨਾਲ ਸਭ ਤੋਂ ਵੱਡਾ ਸੰਦੇਸ਼ ਗ੍ਰਾਮ ਪੰਚਾਇਤਾਂ ਭਾਵ ਪੰਚ-ਸਰਪੰਚਾਂ ਲਈ ਹੈ ਕਿ ਜੇਕਰ ਪਿੰਡ ਹਿੰਮਤ ਕਰੇ ਤਾਂ ਆਤਮ ਨਿਰਭਰ ਬਣਿਆ ਜਾ ਸਕਦਾ ਹੈ ਫਿਲਮ ਦੀ ਕਹਾਣੀ ਇੱਕ ਅਜਿਹੇ ਹੀ ਪੱਛੜੇ ਪਿੰਡ ‘ਤੇ ਅਧਾਰਿਤ ਹੈ, ਜਿੱਥੇ ਗੰਦਗੀ ਦਾ ਆਲਮ ਹੈ, ਉੱਥੋਂ ਦੇ ਲੋਕ ਬਹੁਤ ਆਲਸੀ ਹਨ ਪਿੰਡ ‘ਚ ਸਰਕਾਰੀ ਸਕੂਲ ਤਾਂ ਹੈ ਪਰ ਉਸ ‘ਚ ਅਧਿਆਪਕ ਨਹੀਂ ਜੱਟੂ ਜੋ ਕਿ ਸਿੱਧਾ-ਸਾਦਾ ਜਾਟ ਜਾਂ ਜੱਟ ਹੈ, ਇਸ ਸਰਕਾਰੀ ਸਕੂਲ ‘ਚ ਹੈਡਮਾਸਟਰ ਦੀ ਪੋਸਟ ‘ਤੇ ਆ ਕੇ ਪਿੰਡ ਦਾ ਇੰਨਾ ਸੁਧਾਰ ਕਰਦਾ ਹੈ ਕਿ ਦੇਖਣ ਵਾਲੇ ਹੈਰਾਨ ਰਹਿ ਜਾਂਦੇ ਹਨ ਫਿਲਮ ‘ਚ ਡਾ. ਐੱਮਐੱਸਜੀ ਦੋ ਭੂਮਿਕਾਵਾਂ ‘ਚ ਨਜ਼ਰ ਆਉਣਗੇ ਇੱਕ ਹੈੱਡਮਾਸਟਰ ਤਾਂ ਦੂਜਾ ਸਟੂਡੈਂਟ


ਸਿੰਗਲ ਮੀਨਿੰਗ ਨਾਲ ਹੀ ਹਸਾਉਣ ਦੀ ਕੋਸ਼ਿਸ਼
ਕਾਮੇਡੀ ਫਿਲਮ ਦੀ ਖਾਸੀਅਤ ਸਬੰਧੀ ਪੁੱਛੇ ਗਏ ਸਵਾਲ ‘ਤੇ ਡਾ. ਐੱਮਐੱਸਜੀ ਨੇ ਦੱਸਿਆ ਕਿ ਇਸ ਫਿਲਮ ਨੂੰ ਬਾਪ-ਬੇਟੀ ਵੀ ਇਕੱਠੇ ਬੈਠ ਕੇ ਦੇਖ ਸਕਦੇ ਹਨ ਕਿਉਂਕਿ ਇਸ ‘ਚ ਸਿੰਗਲ ਮੀਨਿੰਗ ਨਾਲ ਹੀ ਸਭ ਨੂੰ ਹਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਆਮ ਤੌਰ ‘ਤੇ ਕਾਮੇਡੀ ਫਿਲਮਾਂ ‘ਚ ਅਜਿਹਾ ਨਹੀਂ ਹੁੰਦਾ ਡਾ. ਐੱਮਐੱਸਜੀ ਨੇ ਦੱਸਿਆ ਕਿ ਭਾਰਤੀ ਸਿਨੇਮਾ ਦੇ ਇਤਿਹਾਸ ‘ਚ ਪਹਿਲੀ ਵਾਰ ਕਿਸੇ ਕਾਮੇਡੀ ਫਿਲਮ ਨੂੰ ‘ਯੂ’ ਸਰਟੀਫਿਕੇਟ ਦਿੱਤਾ ਗਿਆ ਹੈ ਤੇ ਇਹ ਸਿਹਰਾ ਮਿਲਿਆ ਹੈ ‘ਜੱਟੂ ਇੰਜੀਨੀਅਰ’ ਨੂੰ
15 ਦਿਨ ‘ਚ ਪੂਰੀ ਹੋਈ ਸ਼ੂਟਿੰਗ
ਪੱਤਰਕਾਰਾਂ ਵੱਲੋਂ ਪੁੱਛੇ ਜਾਣ ‘ਤੇ ਡਾ. ਐੱਮਐੱਸਜੀ ਨੇ ਦੱਸਿਆ ਕਿ ਫਿਲਮ ਸਿਰਫ਼ 15 ਦਿਨ ‘ਚ ਬਣ ਕੇ ਤਿਆਰ ਹੋਈ ਹੈ, ਜਿਸ ਦਾ ਸੈੱਟ ਵੀ ਡੇਰਾ ਸੱਚਾ ਸੌਦਾ ‘ਚ ਹੀ ਤਿਆਰ ਕੀਤਾ ਗਿਆ ਸੀ ਇੱਕ ਪੂਰਾ ਪਿੰਡ ਤਿਆਰ ਕਰਨ ਨੂੰ ਲੈ ਕੇ ਉਸ ਨੂੰ ਵਸਾਉਣ ‘ਚ ਕੁਝ ਦਿਨ ਦਾ ਹੀ ਸਮਾਂ ਲੱਗਾ
ਕ੍ਰੇਜ ਕੋਈ ਵੀ ਹੋਵੇ ਅਸੀਂ ਆਪਣਾ ਫਨ ਲੈ ਕੇ ਆ ਰਹੇ ਹਾਂ
ਬਾਹੁਬਲੀ ਦੇ ਕ੍ਰੇਜ ਨੂੰ ਲੈ ਕੇ ਜਿੱਥੇ ਵੱਡੀਆਂ ਤੋਂ ਵੱਡੀਆਂ ਫਿਲਮਾਂ ਦੀ ਰਿਲੀਜ਼ ਤਾਰੀਕ ਟਲ ਰਹੀ ਹੈ ਉੱਥੇ ਬਾਹੂਬਲੀ ਫਿਲਮ ਸਾਹਮਣੇ ਡਾ. ਐੱਮਐੱਸਜੀ ਆਪਣੀ ਫਿਲਮ ਜੱਟੂ ਇੰਜੀਨੀਅਰ ਲੈ ਕੇ ਆ ਰਹੇ ਹਨ ਇਸ ਸਬੰਧੀ ਪੁੱਛੇ ਜਾਣ ‘ਤੇ ਡਾ. ਐੱਮਐੱਸਜੀ ਨੇ ਦੱਸਿਆ ਕਿ ਕ੍ਰੇਜ ਭਾਵੇਂ ਕਿਸੇ ਵੀ ਫਿਲਮ ਦਾ ਚੱਲ ਰਿਹਾ ਹੋਵੇ ਪਰੰਤੂ ਅਸੀਂ ਤਾਂ ਆਪਣਾ ਫਨ ਲੈ ਕੇ ਆ ਰਹੇ ਹਾਂ ਇਹ ਫਿਲਮ ਹਰ ਕਿਸੇ ਨੂੰ ਬਹੁਤ ਪਸੰਦ ਆਵੇਗੀ ਨਾਲ ਹੀ ਅੱਜ-ਕੱਲ੍ਹ ਟੈਨਸ਼ਨ ਵਾਲੇ ਮਾਹੌਲ ‘ਚ ਟੈਨਸ਼ਨ ਨੂੰ ਦੂਰ ਕਰਦਿਆਂ ਹਸਾਉਣ ਦਾ ਕੰਮ ਕਰੇਗੀ ਬਾਹੂਬਲੀ ਤੇ ‘ਜੱਟੂ ਇੰਜੀਨੀਅਰ’  ‘ਚ ਫ਼ਰਕ ਦੱਸਦਿਆਂ ਡਾ. ਐੱਮਐੱਸਜੀ ਨੇ ਦੱਸਿਆ ਕਿ ਇਹ ਫਿਲਮ ਇੱਕ ਪਿੰਡ ‘ਚ ਤਿਆਰ ਕੀਤੀ ਗਈ ਹੈ ਤੇ ਇਸ ‘ਚ ਵੀਐਫਐਕਸ ਦੀ ਬਿਲਕੁਲ ਵੀ ਵਰਤੋਂ ਨਹੀਂ ਕੀਤੀ ਗਈ ਹੈ ਜਦੋਂÎਕ ਬਾਹੁਬਲੀ ‘ਚ ਜ਼ਿਆਦਾਤਰ ਵੀਐਫਐਕਸ ਹੀ ਪਾਇਆ ਗਿਆ ਹੈ ਜਿਸ ਕਾਰਨ ਇਹ ਫਿਲਮ ਕੁਝ ਵੱਖ ਤੋਂ ਦਿਖਾਈ ਦੇਵੇਗੀ

ਇਨ੍ਹਾਂ ਸ਼ਹਿਰਾਂ ‘ਚ ਹੋਇਆ ਪ੍ਰਮੋਸ਼ਨ
ਹਰਿਆਣਾ : ਪਾਣੀਪਤ, ਪੰਚਕੂਲਾ
ਪੰਜਾਬ : ਬਠਿੰਡਾ, ਲੁਧਿਆਣਾ, ਚੰਡੀਗੜ੍ਹ
ਰਾਜਸਥਾਨ : ਜੈਪੁਰ, ਕੋਟਾ
ਉੱਤਰ ਪ੍ਰਦੇਸ਼ : ਗਾਜੀਆਬਾਦ
ਕਰਨਾਟਕ : ਬੰਗਲੌਰ

ਬੁੱਕ ਮਾਈ ਸ਼ੋਅ ‘ਤੇ ਬੁਕਿੰਗ ਕਰਵਾਉਣ ਵਾਲਿਆਂ ਦਾ ਤਾਂਤਾ
19 ਮਈ ਨੂੰ ਰਿਲੀਜ਼ ਹੋਣ ਜਾ ਰਹੀ ‘ਜੱਟੂ ਇੰਜੀਨੀਅਰ’ ਨੂੰ ਲੈ ਕੇ ਸਿਨੇ ਪ੍ਰੇਮੀਆਂ ‘ਚ ਜ਼ਬਰਦਸਤ ਉਤਸ਼ਾਹ ਹੈ ਹਰਿਆਣਾ, ਪੰਜਾਬ, ਰਾਜਸਥਾਨ ਤੇ ਹੋਰ ਸੂਬਿਆਂ ਦੇ ਕਈ ਸਿਨੇਮਾ ਘਰਾਂ ‘ਚ ਫਿਲਮ ਦੀ ਐਡਵਾਂਸ ਬੁਕਿੰਗ ਦਾ ਦੌਰ ਸ਼ੁਰੂ ਹੋ ਗਿਆ ਹੈ ਜਦੋਂਕਿ ਕੁਝ ਸਿਨੇਮਾ ਘਰਾਂ ‘ਚ ਛੇਤੀ ਸ਼ੁਰੂ ਹੋਣ ਵਾਲਾ ਹੈ ਸਰਸਾ ਸਥਿੱਤ ਮਾਹੀ ਸਿਨੇਮਾ ‘ਚ ਸ਼ੋਅ ਦੀ ਐਡਵਾਂਸ ਬੁਕਿੰਗ 15 ਮਈ ਤੋਂ ਸ਼ੁਰੂ ਹੋ ਜਾਵੇਗੀ ਸਿਨੇ ਪ੍ਰੇਮੀਆਂਦਾ ਡਾ. ਐੱਮਐੱਸਜੀ ਦੀ ਫਿਲਮਾਂ ਪ੍ਰਤੀ ਕ੍ਰੇਜ ਇੰਨਾ ਹੈ ਕਿ ਅੱਧੀ ਰਾਤ ਤੋਂ ਹੀ ਸਿਨੇਮਾ ਘਰਾਂ ‘ਚ ਸ਼ੋਅ ਸ਼ੁਰੂ ਕੀਤੇ ਜਾਂਦੇ ਹਨ ਤੇ ਦੇਰ ਰਾਤ ਤੱਕ ਸ਼ੋਅ ਦਿਖਾਏ ਜਾਂਦੇ ਹਨ

…ਤਾਂ ਗਾਜੀਆਬਾਦ ਤੇ ਚੰਡੀਗੜ੍ਹ ‘ਚ ਵੀ ਚਲਾਵਾਂਗੇ ਸਫ਼ਾਈ ਮਹਾਂ ਅਭਿਆਨ
ਆਨਲਾਈਨ ਪ੍ਰਮੋਸ਼ਨ ਪ੍ਰੋਗਰਾਮ ਦੌਰਾਨ ਚੰਡੀਗੜ੍ਹ ਤੇ ਗਾਜੀਆਬਾਦ ਦੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ‘ਤੇ ਡਾ. ਐੱਮਐੱਸਜੀ ਨੇ ਦੱਸਿਆ ਕਿ ਫਿਲਮ ‘ਚ ਸਫ਼ਾਈ ਬਾਰੇ ਕਮਾਲ ਦਾ ਸੰਦੇਸ਼ ਦਿੱਤਾ ਗਿਆ ਹੈ ਲੋਕਾਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕਰਨ ਲਈ ਹੀ ਥਾਂ-ਥਾਂ ਸਫ਼ਾਈ ਮਹਾਂ ਅਭਿਆਨ  ਚਲਾਏ ਜਾ ਰਹੇ ਹਨ ਪੱਤਰਕਾਰਾਂ ਵੱਲੋਂ ਗਾਜੀਆਬਾਦ ਤੇ ਚੰਡੀਗੜ੍ਹ ‘ਚ ਸਫ਼ਾਈ ਮਹਾਂ ਅਭਿਆਨ ਚਲਾਏ ਜਾਣ ਦੇ ਸਵਾਲ ‘ਤੇ ਡਾ. ਐੱਮਐੱਮਸਜੀ ਨੇ ਦੱਸਿਆ ਕਿ ਜੇਕਰ ਉੱਥੋਂ ਦਾ ਪ੍ਰਸ਼ਾਸਨ ਸਾਥ ਦੇਵੇ ਤਾਂ ਜ਼ਰੂਰ ਸ਼ਹਿਰ ਨੂੰ ਸਾਫ਼-ਸੁਥਰਾ ਬਣਾਇਆ ਜਾਵੇਗਾ ਡਾ. ਐੱਮਐੱਸਜੀ ਨੇ ਦੱਸਿਆ ਕਿ ਕਿਸੇ ਵੀ ਸ਼ਹਿਰ ‘ਚ ਸਫ਼ਾਈ ਮਹਾਂ ਅਭਿਆਨ ਚਲਾਉਣ ਲਈ ਇੱਕ ਪ੍ਰਕਿਰਿਆ ਨੂੰ ਮੁਕੰਮਲ ਕਰਨਾ ਜ਼ਰੂਰੀ ਹੁੰਦਾ ਹੈ ਜੇਕਰ ਪ੍ਰਕਿਰਿਆ ਮੁਕੰਮਲ ਹੋਣ ਨਾਲ ਹੀ ਹਰ ਤਰ੍ਹਾਂ ਦੀ ਇਜ਼ਾਜਤ ਮਿਲ ਜਾਂਦੀ ਹੈ ਤਾਂ ਅਸੀਂ ਚੰਡੀਗੜ੍ਹ ਤੇ ਗਾਜੀਆਬਾਦ ‘ਚ ਸਫ਼ਾਈ ਮਹਾਂ ਅਭਿਆਨ ਚਲਾਉਣ ਲਈ ਹਰ ਸਮੇਂ ਤਿਆਰ ਹਾਂ