ਸਾਡੇ ਨਾਲ ਸ਼ਾਮਲ

Follow us

13.2 C
Chandigarh
Saturday, January 17, 2026
More
    Home Breaking News ਪੰਚਾਇਤ ਵਿਭਾਗ ...

    ਪੰਚਾਇਤ ਵਿਭਾਗ ਨੇ ਪਿੰਡ ਬੁਟਾਹਰੀ ’ਚ ਕਰੀਬ 32 ਏਕੜ ਜ਼ਮੀਨ ਕਰਵਾਈ ਕਬਜ਼ਾ ਮੁਕਤ

    (ਜਸਵੀਰ ਸਿੰਘ ਗਹਿਲ) ਲੁਧਿਆਣਾ। ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਪਿੰਡ ਬੁਟਾਹਰੀ ਵਿਖੇ ਕਰੀਬ 32 ਏਕੜ 7 ਕਨਾਲ ਜ਼ਮੀਨ ਨੂੰ ਕਬਜ਼ਾ ਮੁਕਤ ਕਰਵਾਇਆ ਗਿਆ ਹੈ। ਇਸ ਦੀ ਜਾਣਕਾਰੀ ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ (Laljit Singh Bhullar) ਨੇ ਦਿੱਤੀ। ਮੰਤਰੀ ਭੁੱਲਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਜ਼ਮੀਨਾਂ ਨੂੰ ਕਬਜ਼ਾ ਮੁਕਤ ਕਰਵਾਉਣ ਦੀ ਵਿੱਢੀ ਮੁਹਿੰਮ ਤਹਿਤ ਵਿਭਾਗ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਜਿਸ ਤਹਿਤ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਬੁਟਾਹਰੀ ਵਿਖੇ ਕਰੀਬ 32 ਏਕੜ 7 ਕਨਾਲ ਜ਼ਮੀਨ ਨੂੰ ਕਬਜ਼ਾ ਮੁਕਤ ਕਰਵਾਇਆ ਗਿਆ ਹੈ।

    ਕੈਬਿਨੇਟ ਮੰਤਰੀ (ਉਨ੍ਹਾਂ ਦੱਸਿਆ ਕਿ ਕੁਲੈਕਟ ਦੀ ਅਦਾਲਤ ’ਚ ਚੱਲ ਰਹੇ ਕੇਸ ਦਾ ਫੈਸਲਾ ਡੀਡੀਪੀਓ ਵੱਲੋਂ ਪੰਚਾਇਤ ਦੇ ਹੱਕ ਵਿੱਚ ਕੀਤਾ ਗਿਆ ਹੈ। ਜਿਸ ਤੋਂ ਬਾਅਦ ਅੱਜ ਇਹ ਜ਼ਮੀਨ ਪੰਚਾਇਤ ਵਿਭਾਗ ਵੱਲੋਂ ਕਬਜਾ ਮੁਕਤ ਕਰਵਾਈ ਗਈ ਅਤੇ ਕਬਜਾਧਾਰਕ ਮੌਕੇ ’ਤੇ ਸਟੇਅ ਆਰਡਰ ਵੀ ਨਹੀਂ ਦਿਖਾ ਸਕੇ। ਕੈਬਨਿਟ ਮੰਤਰੀ) ਦੇ ਨਾਲ ਹਲਕਾ ਗਿੱਲ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਅਤੇ ਬੀ ਡੀ ਪੀ ਓ ਵੱਲੋਂ ਕਬਜਾਧਾਰੀਆਂ ਨੂੰ ਪਹਿਲਾਂ ਮਾਰਚ 2023 ਵਿੱਚ ਨੋਟਿਸ ਭੇਜਿਆ ਗਿਆ, ਉਪਰੰਤ ਕੁਲੈਕਟਰ ਦੀ ਅਦਾਲਤ ਵਿੱਚ ਕੇਸ ਦਰਜ ਕੀਤਾ ਗਿਆ ਅਤੇ ਕਬਜਾਧਾਰਕਾਂ ਨੂੰ ਸੰਮਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 6 ਵਿਅਕਤੀਆ ਵੱਲੋਂ ਸਵੈਇੱਛਾ ਨਾਲ ਕਬਜਾ ਛੱਡਿਆ ਗਿਆ ਹੈ, 4 ਵਿਅਕਤੀ ਹਾਜ਼ਰ ਨਹੀਂ ਹੋਏ ਜਦਕਿ 11 ਵਿਅਕਤੀਆਂ ਵੱਲੋਂ ਵਕੀਲ ਕੀਤੇ ਗਏ ਪਰ ਉਹ ਅਦਾਲਤ ਵਿੱਚ ਸਬੰਧਿਤ ਜ਼ਮੀਨ ਸਬੰਧੀ ਕਿਸੇ ਵੀ ਤਰ੍ਹਾਂ ਦੇ ਦਸਤਾਵੇਜ ਪੇਸ਼ ਨਹੀਂ ਕਰ ਸਕੇ।

    ਇਹ ਵੀ ਪੜ੍ਹੋ : IND Vs SL : ਸ਼ਮੀ, ਸਿਰਾਜ ਦਾ ਕਹਿਰ, Sri Lanka ਦੇ ਸ਼ੇਰ ਸਮੇਂ ਤੋਂ ਪਹਿਲਾਂ ਹੀ ਢੇਰ

    ਉਨ੍ਹਾਂ ਦੱਸਿਆ ਕਿ ਕੁਲੈਕਟ ਦੀ ਅਦਾਲਤ ’ਚ ਚੱਲ ਰਹੇ ਕੇਸ ਦਾ ਫੈਸਲਾ ਡੀਡੀਪੀਓ ਵੱਲੋਂ ਪੰਚਾਇਤ ਦੇ ਹੱਕ ਵਿੱਚ ਕੀਤਾ ਗਿਆ ਹੈ। ਜਿਸ ਤੋਂ ਬਾਅਦ ਅੱਜ ਇਹ ਜ਼ਮੀਨ ਪੰਚਾਇਤ ਵਿਭਾਗ ਵੱਲੋਂ ਕਬਜਾ ਮੁਕਤ ਕਰਵਾਈ ਗਈ ਅਤੇ ਕਬਜਾਧਾਰਕ ਮੌਕੇ ’ਤੇ ਸਟੇਅ ਆਰਡਰ ਵੀ ਨਹੀਂ ਦਿਖਾ ਸਕੇ। ਕੈਬਨਿਟ ਮੰਤਰੀ ਨੇ ਦੱਸਿਆ ਕਿ ਸੂਬੇ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਆਮ ਲੋਕਾਂ ਨੂੰ ਭੌ-ਮਾਫੀਆ, ਰੇਤ ਮਾਫੀਆ, ਮਾਈਨਿੰਗ, ਟ੍ਰਾਂਸਪੋਰਟ ਮਾਫੀਆ ਤੋਂ ਨਿਜ਼ਾਤ ਦਿਵਾਉਣ ਲਈ ਵਚਨਬੱਧ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਜਗਵਿੰਦਰਜੀਤ ਸਿੰਘ ਸੰਧੂ ਜੁਆਇੰਟ ਡਾਇਰੈਕਟਰ, ਵਿਨੋਦ ਕੁਮਾਰ ਗਾਗਟ ਡਿਪਟੀ ਡਾਇਰੈਕਟਰ, ਨਵਦੀਪ ਕੌਰ ਡੀ.ਡੀ.ਪੀ.ਓ, ਅਮਰਦੀਪ ਸਿੰਘ ਬੀ.ਡੀ.ਪੀ.ਓ ਤੋਂ ਇਲਾਵਾ ਪੰਚਾਇਤ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

    ਲੁਧਿਆਣਾ : ਪਿੰਡ ਬੁਟਾਹਰੀ ਵਿਖੇ ਕਬਜ਼ਾ ਮੁਕਤ ਕਰਵਾਈ ਗਈ ਜ਼ਮੀਨ ਸਬੰਧੀ ਜਾਣਕਾਰੀ ਦਿੰਦੇ ਹੋਏ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ।

    LEAVE A REPLY

    Please enter your comment!
    Please enter your name here