ਇਲਾਕੇ ‘ਚ ਛਾਇਆ ਸਿੱਧੂ ਮੈਮੋਰੀਅਲ ਪਬਲਿਕ ਸਕੂਲ

ਇਲਾਕੇ ‘ਚ ਛਾਇਆ ਸਿੱਧੂ ਮੈਮੋਰੀਅਲ ਪਬਲਿਕ ਸਕੂਲ

ਲੌਂਗੋਵਾਲ 6 ਅਗਸਤ (ਹਰਪਾਲ)| Sidhu Memorial Public School ਦਾ ਨਤੀਜਾ ਸ਼ਾਨਦਾਰ ਰਿਹਾ ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਸਿੱਧੂ ਮੈਮੋਰੀਅਲ ਪਬਲਿਕ ਸਕੂਲ ਸ਼ੇਰੋਂ ਦਾ ਸੀ ਬੀ ਐਸ ਈ ਦੁਆਰਾ ਐਲਾਨਿਆ ਦਸਵੀਂ ਤੇ ਬਾਰ੍ਹਵੀਂ ਦਾ ਨਤੀਜਾ ਸ਼ਾਨਦਾਰ ਰਿਹਾ। ਬਾਰ੍ਹਵੀਂ ਕਲਾਸ ਵਿੱਚੋਂ ਕਰਮਵਾਰ ਰਮਨਦੀਪ ਕੌਰ ਨੇ 96.6 % ਅੰਕ ਲੈਕੇ ਪਹਿਲੀ, ਮਿਲੀ ਜਿੰਦਲ ਤੇ ਹੇਮਾ ਨੇ 95.4% ਅੰਕ ਲੈ ਕੇ ਦੂਜੀ , ਸਨੂਜਾ ਜਿੰਦਲ ਨੇ 94.4% ਅੰਕ ਲੈ ਕੇ ਤੀਜੀ ਪੁਜੀਸ਼ਨ ਹਾਸਲ ਕੀਤੀ।

ਇਸੇ ਤਰ੍ਹਾਂ ਹੀ ਦਸਵੀਂ ਕਲਾਸ ਵਿੱਚ ਕਰਮਵਾਰ ਸੁਖਪ੍ਰੀਤ ਕੌਰ ਨੇ 92% ਅੰਕ ਲੈਕੇ ਪਹਿਲੀ, ਰਾਹੁਲ ਸ਼ਰਮਾ ਨੇ 91.5% ਅੰਕ ਲੈ ਕੇ ਦੂਜੀ ਤੇ ਹਰਮਨਦੀਪ ਕੌਰ ਨੇ 91% ਅੰਕ ਲੈ ਕੇ ਤੀਜੀ ਪੁਜੀਸ਼ਨ ਹਾਸਲ ਕੀਤੀ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮਨਜੀਤ ਕੌਰ ਹੋਡਲਾ ਦੇ ਚੇਅਰਮੈਨ ਪਰਮਜੀਤ ਸਿੰਘ ਹੋਡਲਾ ਨੇ ਬੱਚਿਆਂ ਦੀ ਇਸ ਵਧੀਆ ਕਾਰਗੁਜ਼ਾਰੀ ਤੇ ਤਸੱਲੀ ਪ੍ਰਗਟ ਕੀਤੀ ਅਤੇ ਬੱਚਿਆਂ ਨੂੰ ਵਧਾਈ ਦਿੱਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here