ਪੂਜਨੀਕ ਗੁਰੂ ਜੀ ਦੇ ਆਗਮਨ ਦੀ ਖੁਸ਼ੀ ਸਾਧ-ਸੰਗਤ ਨੇ ਦੀਪਮਾਲਾ ਕਰਕੇ ਮਨਾਈ
Saint Dr MSG ਨੇ ਸਾਧ-ਸੰਗਤ ਨੂੰ ਦਿੱਤੀ ਐੱਮਐੱਸਜੀ ਭੰਡਾਰੇ ਮਹੀਨੇ ਦੀ ਵਧਾਈ
- ਸਾਧ-ਸੰਗਤ ਨੇ ਦੀਪਮਾਲਾ ਕਰ ਅਤੇ ਲੱਡੂ ਵੰਡ ਕੇ ਮਨਾਈ ਖੁਸ਼ੀ
ਸਰਸਾ (ਸੱਚ ਕਹੂੰ ਨਿਊਜ਼)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਦੇ ਉੱਤਰ ਪ੍ਰਦੇਸ਼ ਬਰਨਾਵਾ ਜ਼ਿਲ੍ਹਾ ਬਾਗਪਤ ’ਚ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਆਸ਼ਰਮ ਪਧਾਰਨ ਦੀ ਖੁਸ਼ੀ ’ਚ ਸਾਧ-ਸੰਗਤ ਨੇ ਦੀਪਮਾਲਾ ਕੀਤੀ। ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਰਾਜਸਥਾਨ ਆਦਿ ਸੂਬਿਆਂ ਦੀ ਸਾਧ-ਸੰਗਤ ਨੇ ਮਠਿਆਈਆਂ ਵੰਡ ਕੇ ਤੇ ਦੀਪਮਾਲਾ ਕਰਕੇ ਖੁਸ਼ੀ ਦਾ ਇਜ਼ਹਾਰ ਕੀਤਾ। ਆਪ ਜੀ ਦੇ ਸ਼ੁੱਭ ਆਗਮਨ ਨਾਲ ਸਾਧ-ਸੰਗਤ ਦੀਆਂ ਪਵਿੱਤਰ ਅਵਤਾਰ ਮਹੀਨੇ ਦੀਆਂ ਖੁਸ਼ੀਆਂ ਦੁੱਗਣੀਆਂ ਹੋ ਗਈਆਂ।



(Saint Dr MSG) ਪਵਿੱਤਰ ਅਵਤਾਰ ਮਹੀਨੇ ’ਚ ਪੂਜਨੀਕ ਗੁਰੂ ਜੀ ਦੇ ਸ਼ੁੱਭ ਆਗਮਨ ਦੀ ਖੁਸੀ ’ਚ ਦੇਸ਼-ਵਿਦੇਸ਼ ਅੰਦਰ ਕਰੋੜਾਂ ਦੀ ਗਿਣਤੀ ’ਚ ਸਾਧ-ਸੰਗਤ ਦੇ ਚਿਹਰੇ ਫੁੱਲਾਂ ਵਾਂਗ ਖਿੜ ਗਏ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ’ਤੇ ਵਧਾਈ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਸਾਧ-ਸੰਗਤ ਨੇ ਇੱਕ-ਦੂਜੇ ਨੂੰ ਵਧਾਈਆਂ ਦਿੱਤੀਆਂ ਅਤੇ ਲੱਡੂ ਵੰਡੇ। ਲੋਕਾਂ ਨੇ ਆਪਣੇ ਘਰਾਂ ’ਚ ਦੀਪਮਾਲਾ ਕਰਕੇ ਤੇ ਜ਼ਰੂਰਤਮੰਦਾਂ ਦੀ ਮੱਦਦ ਕਰਕੇ ਵੀ ਖੁਸ਼ੀ ਦਾ ਇਜ਼ਹਾਰ ਕੀਤਾ। ਵੱਖ-ਵੱਖ ਥਾਈਂ ਜ਼ਰੂਰਤਮੰਦਾਂ ਨੂੰ ਕੰਬਲ ਤੇ ਗਰਮ ਕੱਪੜੇ ਵੰਡੇ ਗਏ।