Celebrity Threat News: ਰਣਵੀਰ ਸਿੰਘ ਤੇ ਰੋਹਿਤ ਸ਼ੈੱਟੀ ਨੂੰ ਫਿਰ ਮਿਲੀ ਧਮਕੀ

Sach Kahoon Punjabi Desk Picture
Published On

ਲਾਰੈਂਸ ਗੈਂਗ ਨੇ ਲਈ ਜ਼ਿੰਮੇਵਾਰੀ | Celebrity Threat News

Celebrity Threat News: ਮੁੰਬਈ (ਏਜੰਸੀ)। ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਤੇ ਫਿਲਮ ਨਿਰਮਾਤਾ ਰੋਹਿਤ ਸੈੱਟੀ ਨੂੰ ਇੱਕ ਹੋਰ ਧਮਕੀ ਮਿਲੀ ਹੈ। ਇਹ ਧਮਕੀ ਲਾਰੈਂਸ ਗੈਂਗ ਨਾਲ ਜੁੜੇ ਗੈਂਗਸਟਰ ਹੈਰੀ ਬਾਕਸਰ ਦੇ ਨਾਂਅ ’ਤੇ ਜਾਰੀ ਕੀਤੀ ਗਈ ਹੈ। ਰਣਵੀਰ ਸਿੰਘ ਨੂੰ ਪਹਿਲੀ ਧਮਕੀ 10 ਫਰਵਰੀ ਨੂੰ ਰੋਹਿਤ ਸੈੱਟੀ ਦੇ ਘਰ ’ਤੇ ਪੰਜ ਰਾਊਂਡ ਗੋਲੀਬਾਰੀ ਤੋਂ ਬਾਅਦ ਮਿਲੀ ਸੀ।

ਦੋਵਾਂ ਨੂੰ ਪੁਲਿਸ ਸ਼ਿਕਾਇਤ ਦਰਜ ਕਰਵਾਉਣ ਲਈ ਦੁਬਾਰਾ ਧਮਕੀ ਦਿੱਤੀ ਗਈ ਹੈ। ਕਥਿਤ ਧਮਕੀ ਸੰਦੇਸ਼ ’ਚ ਰਣਵੀਰ ਸਿੰਘ ਦਾ ਨਾਂਅ ਲਿਆ ਗਿਆ ਹੈ, ਤੇ ਕਿਹਾ ਗਿਆ ਹੈ ਕਿ ਉਸਨੇ ਰੋਹਿਤ ਸੈੱਟੀ ਨੂੰ ਸ਼ਿਕਾਇਤ ਦਰਜ ਕਰਵਾਉਣ ਦੀ ਸਲਾਹ ਦਿੱਤੀ ਸੀ। ਸੰਦੇਸ਼ ’ਚ ਉਨ੍ਹਾਂ ਦੇ ਮੈਨੇਜਰਾਂ ਤੇ ਪਰਿਵਾਰਾਂ ਦੋਵਾਂ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਹੋਣ ਦਾ ਦਾਅਵਾ ਕੀਤਾ ਗਿਆ ਹੈ, ਤੇ ਗੰਭੀਰ ਨਤੀਜਿਆਂ ਦੀ ਚੇਤਾਵਨੀ ਦਿੱਤੀ ਗਈ ਹੈ।

ਇਹ ਖਬਰ ਵੀ ਪੜ੍ਹੋ : AAP Protest: ਕਾਂਗਰਸੀਆਂ ਦੀ ਗਲਤ ਬਿਆਨਬਾਜ਼ੀ ਦੇ ਵਿਰੋਧ ਵਿੱਚ ਆਪ ਵੱਲੋਂ ਰੋਸ ਧਰਨਾ

ਅਧਿਕਾਰੀਆਂ ਬੋਲੇ, ਜਾਂਚ ਤੋਂ ਬਾਅਦ ਹੀ ਪੁਸ਼ਟੀ ਕਰਾਂਗੇ

ਹਾਲਾਂਕਿ, ਮੁੰਬਈ ਪੁਲਿਸ ਲਾਰੈਂਸ ਬਿਸਨੋਈ ਗੈਂਗ ਤੇ ਹੈਰੀ ਬਾਕਸਰ ਵੱਲੋਂ ਕਥਿਤ ਤੌਰ ’ਤੇ ਜਾਰੀ ਕੀਤੇ ਗਏ ਇਸ ਆਡੀਓ ਸੰਦੇਸ ਬਾਰੇ ਸਾਵਧਾਨੀ ਵਾਲਾ ਰਵੱਈਆ ਅਪਣਾ ਰਹੀ ਹੈ। ਮੁੰਬਈ ਪੁਲਿਸ ਕ੍ਰਾਈਮ ਬ੍ਰਾਂਚ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਆਡੀਓ ਸੁਨੇਹਾ ਪਹਿਲਾਂ ਮੀਡੀਆ ਰਾਹੀਂ ਸਾਹਮਣੇ ਆਇਆ ਸੀ ਤੇ ਉਸੇ ਮਾਧਿਅਮ ਰਾਹੀਂ ਪੁਲਿਸ ਤੱਕ ਪਹੁੰਚਿਆ ਸੀ। ਕੀ ਆਡੀਓ ਅਸਲ ’ਚ ਕਿਸੇ ਗੈਂਗ ਮੈਂਬਰ ਦਾ ਹੈ ਜਾਂ ਨਹੀਂ, ਇਸਦੀ ਪੁਸਟੀ ਜਾਂਚ ਤੋਂ ਬਾਅਦ ਹੀ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ, ਪੁਰਤਗਾਲ ’ਚ ਭਾਰਤੀ ਲੋਕਾਂ ਦੇ ਪਾਸਪੋਰਟ ਜਬਤ ਕਰਨ ਦੌਰਾਨ ਹੋਈ ਗੋਲੀਬਾਰੀ ਦੀ ਜ਼ਿੰਮੇਵਾਰੀ ਵੀ ਲਈ ਗਈ ਹੈ।

About The Author

Related Posts