ਆਲੂਆਂ ਦੀ ਫਸਲ ਵੇਚਣ ਲਈ ਨਹੀਂ ਖਾਣੇ ਪੈਣਗੇ ਧੱਕੇ

ਹੁਣ ਨਾਭਾ ਮੰਡੀ ‘ਚ ਵੇਚੀ ਸਕਦੀ ਹੈ ਸਕਦੀ ਹੈ ਆਲੂਆਂ (Potato) ਦੀ ਫਸਲ

ਆੜਤੀਆ ਐਸੋਸੀਏਸ਼ਨ ਨਾਭਾ ਦੇ ਵਿਲੱਖਣ ਉਪਰਾਲੇ ਨਾਲ ਆਲੂਆਂ ਦੀ ਫਸਲ ਦਾ ਹੋਵੇਗਾ ਮੰਡੀਕਰਣ

(ਟੀ. ਕੇ. ਸ਼ਰਮਾ) ਨਾਭਾ। ਹੁਣ ਕਿਸਾਨਾਂ ਨੂੰ ਆਪਣੀ ਆਲੂਆਂ (Potato) ਦੀ ਫਸਲ ਵੇਚਣ ਲਈ ਕਿਤੇ ਦੂਰ-ਦੁਰਾਡੇ ਧੱਕੇ ਨਹੀਂ ਖਾਣੇ ਪੈਣਗੇ। ਹੁਣ ਨਾਭਾ ਦੀ ਮੰਡੀ ’ਚ ਹੀ ਕਿਸਾਨ ਆਲੂ ਵੇਚ ਸਕਣਗੇ। ਖੇਤਰਫਲ ਪੱਖੋਂ ਏਸ਼ੀਆ ਦੀ ਪਹਿਲੇ ਨੰਬਰ ‘ਤੇ ਗਿਣੀ ਜਾਂਦੀ ਨਾਭਾ ਮੰਡੀ ‘ਚ ਹੁਣ ਆਲੂਆ ਦੇ ਢੇਰ ਲੱਗੇ ਦੇਖ ਹੁਣ ਹੈਰਾਨ ਨਾ ਹੋਇਓ ਕਿਉਂਕਿ ਨਾਭਾ ਮੰਡੀ ‘ਚ ਹੁਣ ਆਲੂਆਂ ਦੀ ਫਸਲ ਵੀ ਵਿਕਿਆ ਕਰੇਗੀ। ਅਜਿਹੇ ਵਿਲੱਖਣ ਉਪਰਾਲੇ ਨੂੰ ਪ੍ਰਧਾਨ ਜਤਿੰਦਰ ਸਿੰਘ ਜੱਤੀ ਪ੍ਰਧਾਨ ਅਤੇ ਆੜਤੀਆ ਐਸੋਸੀਏਸ਼ਨ ਨਾਭਾ ਮੈਬਰਾਂ ਦੇ ਸਹਿਯੋਗ ਨਾਲ ਅਮਲ ‘ਚ ਲਿਆਉਣ ਦੇ ਯਤਨ ਤੇਜ਼ ਹੋ ਗਏ ਹਨ। ਇਸੇ ਕ੍ਰਮ ‘ਚ ਪ੍ਰਧਾਨ ਜਤਿੰਦਰ ਸਿੰਘ ਜੱਤੀ ਦੀ ਅਗਵਾਈ ‘ਚ ਸਮੂਹ ਆੜਤੀਆ ਦੀ ਅਹਿਮ ਮੀਟਿੰਗ ਦੌਰਾਨ ਵਿਚਾਰ ਚਰਚਾ ਕੀਤੀ ਗਈ।

ਵਪਾਰੀਆਂ ਅਤੇ ਕਿਸਾਨਾਂ ਨੂੰ ਮਿਲੇਗਾ ਸਾਂਝਾ ਪਲੇਟਫਾਰਮ : ਪ੍ਰਧਾਨ ਜਤਿੰਦਰ ਜੱਤੀ

ਇਸ ਬਾਰੇ ਵਪਾਰ ਮੰਡਲ ਨਾਭਾ ਪ੍ਰਧਾਨ ਰਮਨ ਜਿੰਦਲ ਭੋਲਾ, ਚੇਅਰਮੈਨ ਬਿਹਾਰੀ ਲਾਲ, ਜਸਵੰਤ ਸਿੰਘ, ਸੀਨੀਅਰ ਮੀਤ ਪ੍ਰਧਾਨ ਗੋਰਾ ਲਾਲ ਗਰਗ, ਕੈਸ਼ੀਅਰ ਗੋਰਵ ਗਾਬਾ, ਪਵਨ ਸਿੰਗਲਾ, ਅਮਿੱਤ ਮਿੱਤਲ ਅਤੇ ਸੁਰੇਸ਼ ਕੁਮਾਰ ਆਦਿ ਦੀ ਹਾਜਰੀ ‘ਚ ਜਾਣਕਾਰੀ ਦਿੰਦਿਆਂ ਪ੍ਰਧਾਨ ਜਤਿੰਦਰ ਜੱਤੀ ਨੇ ਦੱਸਿਆ ਕਿ ਨਾਭਾ ਮੰਡੀ ਦੇ ਸਮੂਹ ਭਾਈਚਾਰੇ ਦੇ ਸਹਿਯੋਗ ਨਾਲ ਆਲੂਆਂ ਦੀ ਫਸਲ ਦੇ ਮੰਡੀਕਰਣ ਨੂੰ ਉਤਸ਼ਾਹਿਤ ਕਰਨ ਲਈ ਪੂਰੇ ਪੰਜਾਬ ‘ਚ ਪਹਿਲੀ ਵਾਰ ਇਹ ਉਪਰਾਲਾ ਨਾਭਾ ਮੰਡੀ ਵਿਖੇ ਕੀਤਾ ਜਾ ਰਿਹਾ ਹੈ, ਜਿਸ ਅਧੀਨ ਆਲੂਆਂ ਦੀ ਖਰੀਦ ਵੇਚ ਲਈ ਕਿਸਾਨਾਂ ਅਤੇ ਵਪਾਰੀਆਂ ਨੂੰ ਇੱਕ ਸਾਂਝਾ ਪਲੇਟਫਾਰਮ ਮਹੁੱਈਆ ਕਰਾਉਣ ਲਈ ਉਪਰਾਲਾ ਕੀਤਾ ਗਿਆ ਹੈ।

ਹੁਣ ਨਾਭਾ ਮੰਡੀ ‘ਚ ਕਣਕ, ਜੀਰੀ, ਬਾਸਮਤੀ ਝੋਨੇ, ਸੂਰਜਮੁਖੀ ਅਤੇ ਮੱਕੀ ਦੀਆਂ ਫਸਲਾਂ ਨਾਲ ਆਲੂਆਂ ਦੀ ਫਸਲ ਵਿੱਕਦੀ ਨਜ਼ਰ ਆਏਗੀ। ਉਨ੍ਹਾਂ ਦੱਸਿਆ ਕਿ ਪੂਰੇ ਪੰਜਾਬ ‘ਚ ਆਲੂਆਂ ਦੇ ਮੰਡੀਕਰਣ ਲਈ ਨਾਭਾ ਮੰਡੀ ਵਿਖੇ ਆਲੂਆਂ ਦੀ ਫਸਲ ਪਹਿਲੀ ਵਾਰ ਵਿਕੇਗੀ। ਇਸ ਮੌਕੇ ਆੜਤੀ ਸੰਜੇ ਮਿੱਤਲ ਅਤੇ ਕਮਲ ਗਰਗ ਨੇ ਦੱਸਿਆ ਕਿ ਪੰਜਾਬ ਤੋਂ ਬਾਹਰ ਆਲੂਆਂ ਦੀ ਫਸਲ ਮੰਡੀਆਂ ‘ਚ ਵਿਕਦੇ ਦੇਖ ਨਾਭਾ ਆੜਤੀਆ ਐਸੋਸੀਏਸ਼ਨ ਵੱਲੋਂ ਇਸ ਉਪਰਾਲੇ ਨੂੰ ਨਾਭਾ ਮੰਡੀ ਤੋਂ ਸ਼ੁਰੂ ਹੋਣ ਨਾਲ ਨਾਭਾ ਮੰਡੀ ਪੰਜਾਬ ਦੀ ਪਹਿਲੀ ਮੰਡੀ ਹੋਵੇਗੀ। ਇਸ ਨਾਲ ਆੜਤੀਆਂ, ਮਜ਼ਦੂਰਾਂ ਅਤੇ ਕਿਸਾਨਾਂ ਨੂੰ ਲਾਹਾ ਮਿਲੇਗਾ ਹੀ, ਉਥੇ ਨਾਭਾ ਮੰਡੀ ਦਾ ਸਰਵਪੱਖੀ ਵਿਕਾਸ ਹੋਣ ਨਾਲ ਫਸਲੀ ਵਿਭਿੰਨਤਾ ਲਈ ਸਮਾਜ ‘ਚ ਚੰਗਾ ਸੰਦੇਸ਼ ਵੀ ਜਾਏਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ