SKM Yatra: ਐਸਕੇਐਮ ਵੱਲੋਂ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਕੱਢੀ ਜਾ ਰਹੀ ਯਾਤਰਾ ਪਹੁੰਚੀ ਫ਼ਰੀਦਕੋਟ

Sach Kahoon Punjabi Desk Picture
Published On

SKM Yatra: ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਸੰਯੁਕਤ ਕਿਸਾਨ ਮੋਰਚੇ ਵੱਲੋਂ 7 ਫਰਵਰੀ ਤੋਂ ਕੰਨਿਆ ਕੁਮਾਰੀ ਤੋਂ ਜੰਮੂ ਕਸ਼ਮੀਰ ਤੱਕ ਜਾਗਰੂਕਤਾ ਯਾਤਰਾ ਕੱਢੀ ਜਾ ਰਹੀ ਹੈ, ਜਿਸ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਕਰ ਰਹੇ ਹਨ। ਇਹ ਯਾਤਰਾ ਭਾਰਤ ਦੇ ਵੱਖ-ਵੱਖ ਸੂਬਿਆਂ ’ਚੋਂ ਹੁੰਦੀ ਹੋਈ ਅੱਜ ਫ਼ਰੀਦਕੋਟ ਪਹੁੰਚੀ ਜਿੱਥੇ ਇਸ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਗਿਆ। ਯਾਤਰਾ ਦਾ ਸਵਾਗਤ ਕਰਨ ਕਿਸਾਨ ਤੇ ਮਜ਼ਦੂਰ ਜਥਬੰਦੀਆਂ ਦੇ ਮੈਬਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

ਇਹ ਖਬਰ ਵੀ ਪੜ੍ਹੋ : Faridkot News: ਬਲਾਕ ਸੰਮਤੀ ਦੇ ਚੇਅਰਮੈਨ ਤੇ ਉਪ ਚੇਅਰਮੈਨ ਦੀ ਸਰਬਸੰਮਤੀ ਨਾਲ ਚੁਣਿਆ ਗਿਆ

ਇਸ ਮੌਕੇ ਜਗਜੀਤ ਸਿੰਘ ਡੱਲੇਵਾਲ ਨੇ ਭਾਰਤ ਅਮਰੀਕਾ ਵਪਾਰ ਸਮਝੌਤੇ ਤਹਿਤ ਹੋਣ ਵਾਲੇ ਨੁਕਸਾਨ ਦੀ ਗੱਲ਼ਕਰਦਿਆਂ ਕਿਹਾ ਕਿ ਇਸ ਸਮਝੌਤੇ ਨਾਲ ਭਾਰਤ ’ਚ ਅਮਰੀਕੀ ਖਾਦ ਪਦਾਰਥਾਂ ਦਾ ਬੋਲਬਾਲਾ ਹੋ ਜਾਵੇਗਾ ਜਿਸ ਨਾਲ ਭਾਰਤ ਦਾ ਕਿਸਾਨ ਤੇ ਮਜ਼ਦੂਰ ਇਸ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਸਮਝੌਤੇ ਨਾਲ ਹਰ ਉਹ ਸ਼ਖ਼ਸ ਪ੍ਰਭਾਵਿਤ ਹੋਵੇਗਾ। ਜਿਸ ਨੇ ਬਜ਼ਾਰ ਵਿੱਚੋ ਲੈਕੇ ਖਾਣਾ ਖਾਣਾ ਹੈ। ਉਨ੍ਹਾਂ ਨੇ ਕਿਹਾ ਕਿ 7 ਲੱਖ ਕਿਸਾਨ ਖੁਦਕੁਸ਼ੀ ਕਰ ਚੁੱਕਿਆ ਹੈ, ਜਿਸਦਾ ਕਾਰਣ ਐਮ ਐਸ ਪੀ ਤੋ ਘੱਟ ਰੇਟ ’ਤੇ ਫ਼ਸਲ ਦਾ ਵਿਕਣਾ ਹੈ ਐਮਐਸਪੀ ਦੀ ਲੜਾਈ ਵੀ ਮਜ਼ਬੂਤ ਕੀਤੀ ਜਾਵੇਗੀ। ਇਸ ਮੌਕੇ ਭਰਵੇਂ ਸਵਾਗਤ ਹੋਣ ਤੇ ਉਨ੍ਹਾਂ ਖੁਸ਼ੀ ਵੀ ਜ਼ਾਹਿਰ ਕੀਤੀ।

ਬੋਹੜ ਸਿੰਘ ਰੁਪਈਆ ਵਾਲਾ ਨੇ ਯਾਤਰਾ ਦਾ ਸਵਾਗਤ ਕਰਦਿਆਂ ਕਿਹਾ ਕਿ ਅੱਜ ਸਵੇਰ 8 ਵਜੇ ਤੋਂ ਸ਼੍ਰੀ ਗੰਗਾਨਗਰ ਤੋਂ ਹੁੰਦੀ ਹੋਈ ਯਾਤਰਾ ਪੰਜ਼ਾਬ ਵਿੱਚ ਦਾਖਲ ਹੋਈ, ਜਿਸਦਾ ਕਿਸਾਨਾ ਵਪਾਰ ਮੰਡਲ ਅਤੇ ਆੜ੍ਹਤੀਆ ਐਸੋਸੀਏਸ਼ਨ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਅੱਜ ਇਹ ਯਾਤਰਾ ਫ਼ਰੀਦਕੋਟ ਵਿਖ਼ੇ ਹੀ ਵਿਸ਼ਰਾਮ ਕਰੇਗੀ ਤੇ ਕੱਲ ਸਵੇਰੇ ਅੱਗੇ ਲਈ ਰਵਾਨਾ ਹੋ ਜਾਵੇਗੀ। ਇਸ ਮੌਕੇ ਉਹਨਾਂ ਨਾਲ ਗੁਰਦਿੱਤਾ ਸਿੰਘ ਜਿਲ੍ਹਾ ਵਿੱਤ ਸਕੱਤਰ, ਤੇਜਾ ਸਿੰਘ ਪੱਕਾ ਬਲਾਕ ਪ੍ਰਧਾਨ ਫਰੀਦਕੋਟ, ਜਿੰਦਰ ਸਿੰਘ ਬਲਾਕ ਪ੍ਰਧਾਨ ਸਾਦਿਕ, ਸੁਖਚਰਨ ਸਿੰਘ ਬਲਾਕ ਪ੍ਰਧਾਨ ਗੋਲੇਵਾਲਾ ਰਾਜਵੀਰ ਸਿੰਘ ਪੱਖੀ ਬਲਾਕ ਗੋਲੇਵਾਲਾ, ਬਲਜਿੰਦਰ ਸਿੰਘ ਬਾੜਾ ਭਾਈਕਾ ਬਲਾਕ ਪ੍ਰਧਾਨ ਬਾਜਾਖਾਨਾ, ਸ਼ਿੰਦਰਪਾਲ ਸਿੰਘ ਬਲਾਕ ਪ੍ਰਧਾਨ ਜੈਤੋ, ਨੈਬ ਸਿੰਘ ਬਲਾਕ ਪ੍ਰਧਾਨ ਸਾਦਿਕ, ਬਲਾਕ ਕੋਟਕਪੂਰਾ ਤੋ ਕਮੇਟੀ ਮੈਂਬਰ ਨਿਰਮਲ ਸਿੰਘ ਢਿੱਲਵਾਂ, ਕਮੇਟੀ ਮੈਂਬਰ ਸੁਖਜੀਵਨ ਸਿੰਘ ਢਿੱਲਵਾਂ, ਯੂਥ ਆਗੂ ਜਤਿੰਦਰਜੀਤ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਸਨ। SKM Yatra

About The Author

Related Posts