Abohar News: ਇਸ ਦਿਨ ਲੱਗੇਗਾ ਕਿੱਕਰਖੇੜਾ ਵਿਖੇ ਮੁਫ਼ਤ ਮੈਡੀਕਲ ਚੈਕਅੱਪ ਕੈਂਪ

Sach Kahoon Punjabi Desk Picture
Published On

ਸ੍ਰੀ ਕਿੱਕਰਖੇੜਾ (Abohar News) (ਮੇਵਾ ਸਿੰਘ)। ਹਰ ਮਹੀਨੇ ਦੀ ਤਰ੍ਹਾਂ ਸ਼ਾਹ ਸਤਿਨਾਮੀ ਮੌਜ ਡਿਸਪੈਂਸਰੀ ਐਮ.ਐਸ.ਜੀ. ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ੍ਰੀ ਕਿੱਕਰਖੇੜਾ ਵਿਖੇ ਇੱਕ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਮਿਤੀ 15 ਮਈ 2024 ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਲਾਇਆ ਜਾ ਰਿਹਾ ਹੈ। (Medical Checkup Camp)

Abohar News: ਇਸ ਦੀ ਜਾਣਕਾਰੀ ਦਿੰਦਿਆਂ ਬਲਾਕ ਕਿੱਕਰਖੇੜਾ ਦੇ ਬਲਾਕ ਪ੍ਰੇਮੀ ਸੇਵਕ ਸੁਖਚੈਨ ਸਿੰਘ ਇੰਸਾਂ ਅਤੇ ਕ੍ਰਿਸ਼ਨ ਕਾਲੜਾ ਇੰਸਾਂ ਨੇ ਦੱਸਿਆ ਕਿ ਇਸ ਕੈਂਪ ਵਿੱਚ ਸ਼ਾਹ ਸਤਿਨਾਮ ਜੀ ਸਪੈਸ਼ਲਿਸਟੀ ਹਸਪਤਾਲ ਸਰਸਾ ਤੋਂ ਡਾ. ਸੰਦੀਪ ਭਾਦੂ ਦੀ ਅਗਵਾਈ ਵਿਚ ਮੈਡੀਕਲ ਟੀਮ ਵੱਲੋਂ ਲੋੜਵੰਦ ਮਰੀਜਾਂ ਦਾ ਮੁਫ਼ਤ ਮੈਡੀਕਲ ਚੈਕਅੱਪ ਅਤੇ ਜ਼ਰੂਰਤਮੰਦਾਂ ਮਰੀਜਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜ਼ਰੂਰਤਮੰਦ ਮਰੀਜ ਮੈਡੀਕਲ ਚੈਕਅੱਪ ਕੈਂਪ ਵਿਚ ਸਮੇਂ ਸਿਰ ਪਹੁੰਚਕੇ ਲਾਭ ਉਠਾ ਸਕਦੇ ਹਨ। (Medical Checkup Camp)

Also Read : ਆਵਾਗਮਨ ਤੋਂ ਛੁਟਕਾਰਾ ਸਿਰਫ਼ ਮਨੁੱਖੀ ਜਨਮ ‘ਚ : Saint Dr MSG

About The Author

Related Posts