Gurdaspur : ਸਕੂਟਰੀ ’ਤੇ ਜਾ ਰਹੀ ਔਰਤ ਨੂੰ ਲੱਤ ਮਾਰ ਕੇ ਸੁੱਟਿਆ

Sach Kahoon Punjabi Desk Picture
Published On

ਕੰਨਾਂ ਦੇ ਟਾਪਸ, ਮੁੰਦਰੀਆਂ ਤੇ ਵੀਹ ਹਜ਼ਾਰ ਖੋਹ ਕੇ ਫਰਾਰ, ਮਾਮਲਾ ਦਰਜ

(ਸੱਚ ਕਹੂੰ ਨਿਊਜ਼) ਗੁਰਦਾਸਪੁਰ। ਆਪਣੀ ਸਕੂਟਰੀ ’ਤੇ ਸ਼ਹਿਰੋਂ ਆਪਣੇ ਘਰ ਵਾਪਸ ਜਾ ਰਹੀ ਇਕ ਔਰਤ ਨੂੰ ਪਿੱਛੋਂ ਆਏ ਦੋ ਮੋਟਰਸਾਈਕਲ ਸਵਾਰਾਂ ਨੇ ਲੱਤ ਮਾਰ ਕੇ ਸੁੱਟ ਦਿੱਤਾ ਅਤੇ ਜਦੋਂ ਸਕੂਟਰੀ ਸਮੇਤ ਡਿੱਗ ਪਈ ਤਾਂ ਉਸ ਦੇ ਕੰਨਾਂ ਵਿੱਚੋਂ ਸੋਨੇ ਦੇ ਟਾਪਸ, ਦੋ ਸੋਨੇ ਦੀਆਂ ਅੰਗੂਠੀਆਂ ਲਾਹ ਲਈਆਂ ਅਤੇ ਨਾਲ ਹੀ ਜੇਬ ਵਿੱਚੋਂ ਵੀਹ ਹਜ਼ਾਰ ਰੁਪਏ ਦੀ ਨਗਦੀ ਕੱਢ ਕੇ ਫਰਾਰ ਹੋ ਗਏ। (Gurdaspur News)

ਪੀੜਤ ਔਰਤ ਸੱਤਿਆ ਦੇਵੀ ਵਾਸੀ ਕੋਟ ਭੱਲਾ ਧਾਰਾ ਪੁਰਾਨਾ ਸਾਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਬੀਤੀ ਰਾਤ ਸਾਢੇ ਅੱਠ ਵਜੇ ਦੇ ਕਰੀਬ ਆਪਣੀ ਸਕੂਟਰੀ ’ਤੇ ਸਵਾਰ ਹੋ ਕੇ ਗੁਰਦਾਸਪੁਰ ਤੋਂ ਆਪਣੇ ਪਿੰਡ ਨੂੰ ਵਾਪਸ ਜਾ ਰਹੀ ਸੀ। ਰਾਤ ਹੋਣ ਕਾਰਨ ਅਤੇ ਸੜਕ ਦੇ ਖਰਾਬ ਹੋਣ ਕਾਰਨ ਉਹ ਹੌਲੀ-ਹੌਲੀ ਜਾ ਰਹੀ ਸੀ।

ਜਦੋਂ ਉਹ ਬਾਵਾ ਪੈਲਸ ਤੋਂ ਥੋੜਾ ਅੱਗੇ ਸੈਲਰ ਨਜਦੀਕ ਪੁੱਜੀ ਤਾਂ ਪਿੱਛੇ ਤੋਂ ਇੱਕ ਸਪਲੈਂਡਰ ਮੋਟਰਸਾਇਲ ’ਤੇ ਸਵਾਰ ਹੋ ਕੇ ਦੋ ਲੜਕੇ ਆਏ ਉਸ ਦੇ ਨਜਦੀਕ ਆ ਕੇ ਮੋਟਰਸਾਇਕਲ ਪਿੱਛੇ ਬੈਠੇ ਲੜਕੇ ਨੇ ਉਸ ਦੀ ਸਕੂਟਰੀ ਨੂੰ ਲੱਤ ਮਾਰ ਦਿੱਤੀ ਜਿਸ ਨਾਲ ਉਹ ਸੜਕ ’ਤੇ ਡਿੱਗ ਗਈ ਤੇ ਉਨਾਂ ਬਦਮਾਸ਼ਾਂ ਨੇ ਉਸ ਦੇ ਹੱਥਾਂ ਦੀਆਂ ਉਗਲਾਂ ਵਿੱਚ ਪਾਈਆਂ ਦੋ ਛਾਪਾਂ ਸੋਨਾ ਵਜਨੀ 4 ਗ੍ਰਾਮ ਅਤੇ ਟਾਪਸ ਸੋਨਾ ਵਜਨੀ 3 ਗ੍ਰਾਮ ਕੰਨਾਂ ਵਿੱਚੋਂ ਲਾਹ ਲਈਆਂ ਅਤੇ ਜੇਬ ’ਚੋਂ 20,000-ਰੁਪਏ ਨਗਦੀ ਕੱਢ ਕੇ ਮੌਕੇ  ਤੋਂ ਫਰਾਰ ਹੋ ਗਏ। ਪੀੜਤ ਔਰਤ ਦੀ ਸ਼ਿਕਾਇਤ ’ਤੇ ਥਾਣਾ ਤਿੱਬੜ ਵਿਖੇ ਪੁਲਿਸ ਨੇ ਮਾਮਲਾ ਦਰਜ ਕਰ ਕੇ ਪੜਤਾਲ ਸੁਰੂ ਕਰ ਦਿੱਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

About The Author

Related Posts