ਸਾਡੇ ਨਾਲ ਸ਼ਾਮਲ

Follow us

24.2 C
Chandigarh
Friday, February 13, 2026
More
    Home Breaking News RBI News: ਕੀ ...

    RBI News: ਕੀ ਬੰਦ ਹੋਣ ਵਾਲੇ ਹਨ 500 ਰੁਪਏ ਦੇ ਨੋਟ? ਜਾਣੋ RBI ਦਾ ਨਵੇਂ ਨੋਟਾਂ ’ਤੇ ਫੈਸਲਾ…

    RBI News
    RBI News: ਕੀ ਬੰਦ ਹੋਣ ਵਾਲੇ ਹਨ 500 ਰੁਪਏ ਦੇ ਨੋਟ? ਜਾਣੋ RBI ਦਾ ਨਵੇਂ ਨੋਟਾਂ ’ਤੇ ਫੈਸਲਾ...

    RBI News: ਨਵੀਂ ਦਿੱਲੀ (ਏਜੰਸੀ)। ਭਾਰਤ ’ਚ ਇਸ ਸਮੇਂ ਪ੍ਰਚਲਨ ’ਚ ਚੱਲ ਰਹੇ 100 ਤੇ 500 ਰੁਪਏ ਦੇ ਨੋਟਾਂ ਬਾਰੇ ਇੱਕ ਵੱਡਾ ਅਪਡੇਟ ਆਇਆ ਹੈ। ਭਾਰਤੀ ਰਿਜਰਵ ਬੈਂਕ ਨੇ ਇਨ੍ਹਾਂ ਨੋਟਾਂ ਦੀ ਸੁਰੱਖਿਆ ਤੇ ਗੁਣਵੱਤਾ ’ਚ ਸੁਧਾਰ ਕਰਨ ਦਾ ਫੈਸਲਾ ਕੀਤਾ ਹੈ। ਨਵੀਆਂ ਸੁਰੱਖਿਆ ਵਿਸੇਸਤਾਵਾਂ ਵਾਲੇ ਅੱਪਡੇਟ ਕੀਤੇ ਨੋਟ ਜਲਦੀ ਹੀ ਬਾਜਾਰ ’ਚ ਉਪਲਬਧ ਹੋ ਸਕਦੇ ਹਨ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਪੁਰਾਣੇ 100 ਤੇ 500 ਰੁਪਏ ਦੇ ਨੋਟ ਪੂਰੀ ਤਰ੍ਹਾਂ ਵੈਧ ਰਹਿਣਗੇ। ਇਨ੍ਹਾਂ ਨੂੰ ਬੰਦ ਕਰਨ ਦੀ ਕੋਈ ਯੋਜਨਾ ਨਹੀਂ ਹੈ।

    ਇਹ ਖਬਰ ਵੀ ਪੜ੍ਹੋ : Australia vs Zimbabwe: ਟੀ20 ਵਿਸ਼ਵ ਕੱਪ ’ਚ ਉਲਟਫੇਰ, ਜ਼ਿੰਬਾਬਵੇ ਨੇ ਅਸਟਰੇਲੀਆ ਨੂੰ ਹਰਾਇਆ

    ਕਿਉਂ ਕੀਤਾ ਜਾ ਰਿਹਾ ਹੈ ਬਦਲਾਅ? | RBI News

    ਆਰਬੀਆਈ ਅਨੁਸਾਰ, ਪਿੰਡਾਂ, ਛੋਟੇ ਕਾਰੋਬਾਰਾਂ ਤੇ ਰੋਜਾਨਾ ਲੈਣ-ਦੇਣ ਲਈ ਨਕਦੀ ਦੀ ਵਰਤੋਂ ਅਜੇ ਵੀ ਵਿਆਪਕ ਤੌਰ ’ਤੇ ਕੀਤੀ ਜਾਂਦੀ ਹੈ। ਨਕਲੀਕਰਨ ਨੂੰ ਰੋਕਣ ਤੇ ਨੋਟਾਂ ਨੂੰ ਹੋਰ ਟਿਕਾਊ ਬਣਾਉਣ ਲਈ ਸੁਰੱਖਿਆ ਵਿਸ਼ੇਸ਼ਤਾਵਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ।

    100 ਰੁਪਏ ਦੇ ਨੋਟ ’ਚ ਕੀ ਕੀ ਹੋਵੇਗਾ?

    ਇਸਦੇ ਡਿਜਾਈਨ ’ਚ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ। ਹਾਲਾਂਕਿ, ਇਸਦੀ ਛਪਾਈ, ਸਿਆਹੀ, ਵਾਟਰਮਾਰਕ ਤੇ ਸੁਰੱਖਿਆ ਧਾਗਾ ਪਹਿਲਾਂ ਨਾਲੋਂ ਸਾਫ ਤੇ ਬਿਹਤਰ ਹੋਵੇਗਾ। ਨੋਟ ਵੀ ਮਜਬੂਤ ਹੋਵੇਗਾ ਤਾਂ ਜੋ ਇਹ ਜਲਦੀ ਫਟ ਨਾ ਜਾਵੇ।

    500 ਰੁਪਏ ਦੇ ਨੋਟ ’ਚ ਕੀ ਬਦਲਾਅ ਹੋਣਗੇ?

    500 ਰੁਪਏ ਦੇ ਨੋਟ ਵਿੱਚ ਮਾਈਕ੍ਰੋ-ਪਿ੍ਰੰਟਿੰਗ ਤੇ ਰੰਗ ਦੀ ਗੁਣਵੱਤਾ ’ਚ ਸੁਧਾਰ ਹੋਵੇਗਾ। ਇਸਦਾ ਮੁੱਢਲਾ ਡਿਜਾਈਨ ਉਹੀ ਰਹੇਗਾ, ਜਿਸ ਨਾਲ ਪਛਾਣ ਆਸਾਨ ਹੋ ਜਾਵੇਗੀ।

    ਪੁਰਾਣੇ ਨੋਟਾਂ ਦਾ ਕੀ ਹੋਵੇਗਾ? | RBI News

    ਪੁਰਾਣੇ ਨੋਟ ਪਹਿਲਾਂ ਵਾਂਗ ਹੀ ਵੈਧ ਰਹਿਣਗੇ। ਏਟੀਐਮ ਤੇ ਬੈਂਕ ਨਵੇਂ ਤੇ ਪੁਰਾਣੇ ਦੋਵੇਂ ਨੋਟ ਸਵੀਕਾਰ ਕਰਨਗੇ। ਇਹ ਬਦਲਾਅ ਸਿਰਫ ਸੁਰੱਖਿਆ ਵਧਾਉਣ ਲਈ ਹੈ, ਨੋਟਬੰਦੀ ਲਈ ਨਹੀਂ।