Free Health Check-UP Camps: ਮੁਫਤ ਸਿਹਤ ਜਾਂਚ ਕੈਂਪ ਮਰੀਜ਼ਾਂ ਲਏ ਬਣੇ ਵਰਦਾਨ

Sach Kahoon Punjabi Desk Picture
Published On

Free Health Check-UP Camps: ਪਿੱਤੇ ਦੀ ਪੱਥਰੀ, ਬਵਾਸੀਰ, ਭਗੰਦਰ ਰੋਗਾਂ ਦੀ ਜਾਂਚ ਅਤੇ ਪਲਾਸਟਿਕ ਸਰਜਰੀ ਸਬੰਧੀ ਇਲਾਜ ਦਾ ਮਿਲਿਆ ਲਾਭ

  • ਅੱਜ ਗੁਰਦੇ ਦੀ ਪੱਥਰੀ, ਪਿਸ਼ਾਬ ਦੀ ਨਾਲੀ ਅਤੇ ਥੈਲੀ ਦੀ ਪੱਥਰੀ ਅਤੇ ਗੁਰਦਿਆਂ ਨਾਲ ਸਬੰਧਿਤ ਰੋਗਾਂ ਦੀ ਜਾਂਚ ਦਾ ਲੱਗਿਆ ਕੈਂਪ

Free Health Check-UP Camps: ਸਰਸਾ (ਸੱਚ ਕਹੂੰ ਨਿਊਜ)। ਸੱਚੇ ਸਤਿਗੁਰੂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਐੱਮਐੱਮਜੀ ਮਹਾਂ ਰਹਿਮੋ-ਕਰਮ ਮਹੀਨੇ ਦੀ ਖੁਸ਼ੀ ’ਚ ਸ਼ਨਿੱਚਰਵਾਰ ਨੂੰ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਪਿੱਤੇ ਦੀ ਪੱਥਰੀ, ਬਵਾਸੀਰ, ਭਗੰਦਰ ਅਤੇ ਪਲਾਸਟਿਕ ਸਰਜਰੀ ਨਾਲ ਸਬੰਧਿਤ ਵਿਸੇਸ਼ ਮੁਫਤ ਮੈਡੀਕਲ ਕੈਂਪ ਲਾਇਆ ਗਿਆ।

Free Health Check-UP Camps

ਇਸ ਕੈਂਪ ’ਚ ਵੱਡੀ ਗਿਣਤੀ ’ਚ ਮਰੀਜ਼ਾਂ ਨੇ ਪਹੁੰਚ ਕੇ ਮਾਹਿਰ ਡਾਕਟਰਾਂ ਤੋਂ ਜਾਂਚ ਅਤੇ ਸਲਾਹ ਪ੍ਰਾਪਤ ਕੀਤੀ। ਕੈਂਪ ਦੌਰਾਨ ਸਰਸਾ ਦੇ ਸੀਨੀਅਰ ਸਰਜਨ ਡਾ. ਅਜ਼ਾਦ ਸਿੰਘ, ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਪਲਾਸਟਿਕ ਸਰਜਨ ਡਾ. ਸਵਪਨਿਲ ਗਰਗ, ਡਾ. ਸੁਮਨਯੂ, ਡਾ. ਰਾਹੁਲ , ਡਾ. ਸ਼ੁਭਮ, ਡਾ. ਮੋਨਿਸ਼ਾ ਅਤੇ ਡਾ. ਚਿਰਾਗ ਨੇ ਆਪਣੀਆਂ ਸੇਵਾਵਾਂ ਦਿੱਤੀਆਂ।

Free Health Check-UP Camps

ਡਾਕਟਰਾਂ ਨੇ ਮਰੀਜ਼ਾਂ ਦੀ ਡੂੰਘਾਈ ਨਾਲ ਜਾਂਚ ਕਰਕੇ ਉਨ੍ਹਾਂ ਨੂੰ ਸਹੀ ਇਲਾਜ ਦਿੱਤਾ ਅਤੇ ਜ਼ਰੂਰਤ ਅਨੁਸਾਰ ਅੱਗੇ ਦੇ ਇਲਾਜ ਦੀ ਜਾਣਕਾਰੀ ਸਾਂਝੀ ਕੀਤੀ। ਇਸ ਦੇ ਨਾਲ ਹੀ ਐੱਮਐੱਸਜੀ ਨੈਚੁਰੋਪੈਥੀ ਹਸਪਤਾਲ ਵੱਲੋਂ ਲਾਏ ਗਏ ਕੁਦਰਤੀ ਇਲਾਜ ਕੈਂਪ ’ਚ ਡਾ. ਐੱਮ. ਰਵੀ ਕੁਮਾਰ, ਡਾ. ਬਿਜੋਏ ਪਰਦਾ ਅਤੇ ਡਾ. ਰੁਪੇਸ਼ ਕੁਮਾਰ ਨੇ ਕੁਦਰਤੀ ਇਲਾਜ ਵਿਧੀ ਨਾਲ ਮਰੀਜ਼ਾਂ ਦਾ ਇਲਾਜ ਕੀਤਾ। ਇਸ ਦੌਰਾਨ ਕਈ ਰੋਗੀਆਂ ਨੂੰ ਬਿਨਾਂ ਦਵਾਈਆਂ ਦੇ ਕੁਦਰਤੀ ਤਰੀਕੇ ਨਾਲ ਰਾਹਤ ਮਿਲੀ, ਜਿਸ ਨਾਲ ਮਰੀਜ਼ਾਂ ’ਚ ਵਿਸੇਸ਼ ਸੰਤੁਸ਼ਟੀ ਦੇਖਣ ਨੂੰ
ਮਿਲੀ।

ਜਾਣਕਾਰੀ ਅਨੁਸਾਰ ਐਤਵਾਰ, 8 ਫਰਵਰੀ ਨੂੰ ਗੁਰਦੇ ਦੀ ਪੱਥਰੀ, ਪਿਸ਼ਾਬ ਦੀ ਨਾਲੀ ਅਤੇ ਥੈਲੀ ਦੀ ਪੱਥਰੀ ਅਤੇ ਗੁਰਦਿਆਂ ਨਾਲ ਸਬੰਧਿਤ ਰੋਗਾਂ ਦੀ ਜਾਂਚ ਲਈ ਵਿਸੇਸ਼ ਮੁਫਤ ਕੈਂਪ ਲਾਇਆ ਜਾਵੇਗਾ, ਜਿਸ ’ਚ ਮਾਹਿਰ ਡਾਕਟਰ ਮਰੀਜ਼ਾਂ ਦੀ ਜਾਂਚ ਕਰਨਗੇ। ਜ਼ਿਕਰਯੋਗ ਹੈ ਕਿ ਇਨ੍ਹਾਂ ਸਾਰੇ ਮੁਫ਼ਤ ਮੈਡੀਕਲ ਕੈਂਪਾਂ ਦਾ ਖਰਚਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਆਪਣੀ ਨੇਕ ਅਤੇ ਸਖਤ ਮਿਹਨਤ ਦੀ ਕਮਾਈ ’ਚੋਂ ਅਦਾ ਕੀਤਾ ਜਾ ਰਿਹਾ ਹੈ, ਜਿਸ ਨਾਲ ਜ਼ਰੂਰਤਮੰਦ ਮਰੀਜ਼ਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਫਤ ਮੁਹੱਈਆ ਕਰਾਈਆਂ ਜਾ ਰਹੀਆਂ ਹਨ।

About The Author

Related Posts