ਸਾਡੇ ਨਾਲ ਸ਼ਾਮਲ

Follow us

19.7 C
Chandigarh
Saturday, February 28, 2026
More
    Home Breaking News Rinku Singh: ...

    Rinku Singh: ਰਿੰਕੂ ਸਿੰਘ ਅਲੀਗੜ੍ਹ ਤੋਂ ਕੋਲਕਾਤਾ ਲਈ ਰਵਾਨਾ, ਟੀਮ ਇੰਡੀਆ ’ਚ ਹੋਣਗੇ ਸ਼ਾਮਲ

    Rinku Singh
    Rinku Singh: ਰਿੰਕੂ ਸਿੰਘ ਅਲੀਗੜ੍ਹ ਤੋਂ ਕੋਲਕਾਤਾ ਲਈ ਰਵਾਨਾ, ਟੀਮ ਇੰਡੀਆ ’ਚ ਹੋਣਗੇ ਸ਼ਾਮਲ

    ਰਿਸ਼ਤੇਦਾਰਾਂ ਨੂੰ ਬੋਲੇ, ਮਾਂ ਦਾ ਖਿਆਲ ਰੱਖਣਾ

    Rinku Singh: ਅਲੀਗੜ੍ਹ (ਸੱਚ ਕਹੂੰ ਨਿਊਜ਼)। ਕ੍ਰਿਕੇਟਰ ਰਿੰਕੂ ਸਿੰਘ ਸ਼ਨਿੱਚਰਵਾਰ ਨੂੰ ਅਲੀਗੜ੍ਹ ਤੋਂ ਕੋਲਕਾਤਾ ਲਈ ਰਵਾਨਾ ਹੋ ਗਏ। ਉਹ ਟੀ-20 ਵਿਸ਼ਵ ਕੱਪ ’ਚ ਵੈਸਟਇੰਡੀਜ ਵਿਰੁੱਧ ਹੋਣ ਵਾਲੇ ਕਰੋ ਜਾਂ ਮਰੋ ਮੈਚ ਤੋਂ ਪਹਿਲਾਂ ਟੀਮ ਇੰਡੀਆ ਨਾਲ ਜੁੜਨਗੇ। ਇਸ ਤੋਂ ਪਹਿਲਾਂ, ਬੀਸੀਸੀਆਈ ਸਕੱਤਰ ਦੇਵਜੀਤ ਸੈਕੀਆ ਨੇ ਜਾਣਕਾਰੀ ਦਿੱਤੀ ਕਿ ਰਿੰਕੂ ਸ਼ਨਿੱਚਰਵਾਰ ਨੂੰ ਟੀਮ ’ਚ ਸ਼ਾਮਲ ਹੋਣਗੇ। ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ’ਚ ਵੈਸਟਇੰਡੀਜ ਵਿਰੁੱਧ ਮੈਚ ਇੱਕ ਵਰਚੁਅਲ ਨਾਕਆਊਟ ਹੈ।

    ਇਹ ਖਬਰ ਵੀ ਪੜ੍ਹੋ : Iran Retaliatory Attack: ਅਮਰੀਕਾ ਅਤੇ ਇਜ਼ਰਾਈਲ ਦਾ ਈਰਾਨ ਦੇ ਕਈ ਸ਼ਹਿਰਾਂ ’ਤੇ ਹਮਲਾ

    ਜਿਸ ਵਿੱਚ ਜੇਤੂ ਟੀਮ ਗਰੁੱਪ 1 ਤੋਂ ਦੱਖਣੀ ਅਫਰੀਕਾ ਦੇ ਨਾਲ ਸੈਮੀਫਾਈਨਲ ਲਈ ਕੁਆਲੀਫਾਈ ਕਰੇਗੀ। ਰਿੰਕੂ ਨੇ ਟੂਰਨਾਮੈਂਟ ’ਚ ਹੁਣ ਤੱਕ ਪੰਜ ਪਾਰੀਆਂ ’ਚ 24 ਦੌੜਾਂ ਬਣਾਈਆਂ ਹਨ। ਇਹ ਰਿੰਕੂ ਦਾ ਪਹਿਲਾ ਵਿਸ਼ਵ ਕੱਪ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ, ਰਿੰਕੂ ਦੇ ਪਿਤਾ ਖਾਨਚੰਦ ਸਿੰਘ ਦਾ ਨੋਇਡਾ ਦੇ ਇੱਕ ਹਸਪਤਾਲ ’ਚ ਦੇਹਾਂਤ ਹੋ ਗਿਆ। ਉਹ 60 ਸਾਲ ਦੇ ਸਨ ਤੇ ਉਨ੍ਹਾਂ ਨੂੰ ਚੌਥੇ ਪੜਾਅ ਦਾ ਜਿਗਰ ਦਾ ਕੈਂਸਰ ਸੀ। ਰਿੰਕੂ ਸਿੰਘ ਨੇ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਲਈ ਚੇਨਈ ਤੋਂ ਸਿੱਧਾ ਅਲੀਗੜ੍ਹ ਲਈ ਉਡਾਣ ਭਰੀ।

    ਰਿੰਕੂ ਦਾ ਵੱਡਾ ਭਰਾ ਸੋਨੂੰ ਸ਼ਨਿੱਚਰਵਾਰ ਸਵੇਰੇ ਆਪਣੇ ਪਿਤਾ ਦੀਆਂ ਅਸਥੀਆਂ ਗੰਗਾ ’ਚ ਵਿਸਰਜਿਤ ਕਰਨ ਲਈ ਰਾਜਘਾਟ ਗਿਆ। ਸੋਨੂੰ ਦੀ ਵਾਪਸੀ ਤੋਂ ਬਾਅਦ, ਰਿੰਕੂ ਦੁਪਹਿਰ 12 ਵਜੇ ਅਲੀਗੜ੍ਹ ਤੋਂ ਦਿੱਲੀ ਲਈ ਰਵਾਨਾ ਹੋਏ। ਉੱਥੋਂ, ਉਹ ਸ਼ਾਮ 5 ਵਜੇ ਕੋਲਕਾਤਾ ਲਈ ਫਲਾਈਟ ਫੜਨਗੇ। ਰਿੰਕੂ ਦੇ ਘਰ ਦੇ ਬਾਹਰ ਸੋਕ ਪ੍ਰਗਟ ਕਰਨ ਆਏ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਉਹ ਹੁਣ ਉਸਦੀ ਮਾਂ ਬਾਰੇ ਚਿੰਤਤ ਹਨ। ਉਨ੍ਹਾਂ ਨੇ ਕਿਹਾ ਕਿ ਰਿੰਕੂ ਆਪਣੇ ਪਿਤਾ ਦੇ ਤੇਰ੍ਹਵੇਂ ਦਿਨ ਦੀਆਂ ਰਸਮਾਂ ਲਈ ਅਲੀਗੜ੍ਹ ਵਾਪਸ ਆਉਣਗੇ।