ਸਾਡੇ ਨਾਲ ਸ਼ਾਮਲ

Follow us

24.9 C
Chandigarh
Saturday, February 14, 2026
More
    Home Breaking News Road Reconstr...

    Road Reconstruction Punjab: ਵਿਧਾਇਕ ਰਾਏ ਨੇ ਪਟਿਆਲਾ ਸਰਹਿੰਦ ਰੋਡ ਸੜਕ ਦੇ ਨਵੀਨੀਕਰਨ ਦਾ ਕੰਮ ਕਰਵਾਇਆ ਸ਼ੁਰੂ 

    Road Reconstruction Punjab
    ਫਤਹਿਗੜ੍ਹ ਸਾਹਿਬ : ਵਿਧਾਇਕ ਲਖਬੀਰ ਸਿੰਘ ਰਾਏ ਸੜਕ ਦੇ ਨਵੀਨੀਕਰਨ ਦਾ ਉਦਘਾਟਨ ਕਰਨ ਮੌਕੇ। ਤਸਵੀਰ: ਅਨਿਲ ਲੁਟਾਵਾ

    Road Reconstruction Punjab: (ਅਨਿਲ ਲੁਟਾਵਾ) ਫਤਹਿਗੜ੍ਹ ਸਾਹਿਬ। ਫਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਵੱਲੋਂ ਸਰਹਿੰਦ ਪਟਿਆਲਾ ਰੋਡ ਤੋਂ ਸੇਹਰਾ ਸੇਹਰੀ ਤੱਕ ਬਣਨ ਵਾਲੀ 10.18 ਕਿਲੋਮੀਟਰ ਸੜਕ ਦੇ ਨਵੀਨੀਕਰਨ ਦਾ ਕੰਮ ਸੁਰੂ ਕਰਵਾਇਆ ਗਿਆ। ਇਸ ਸੜਕ ਦੇ ਬਣਨ ਨਾਲ ਜਿੱਥੇ ਰਾਜਪੁਰਾ ਬਹਾਦਰਗੜ੍ਹ ਜਾਣ ਵਾਲੇ ਰਾਹਗੀਰਾਂ ਨੂੰ ਆਸਾਨੀ ਹੋਵੇਗੀ। ਉੱਥੇ ਹੀ ਇਲਾਕੇ ਦੇ ਲੋਕਾਂ ਨੂੰ ਵੀ ਆਉਣ ਜਾਣ ਦੇ ਵਿੱਚ ਸੌਖ ਹੋਵੇਗੀ।

    ਵਿਧਾਇਕ ਲਖਬੀਰ ਸਿੰਘ ਰਾਏ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਹਲਕੇ ਦਾ ਸਰਬਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ। ਇਸੇ ਦੇ ਤਹਿਤ ਅੱਜ ਪਟਿਆਲਾ ਸਰਹਿੰਦ ਰੋਡ ਤੋਂ ਸੇਹਰਾ ਸੇਹਰੀ (ਵਾਇਆ ਨਲੀਨੀ, ਮੂਲੇਪੁਰ ਸੈਪਲਪੁਰ, ਮੁਹੰਮਦੀਪੁਰ) ਸੜਕ ਦੇ ਨਵੀਨੀਕਰਨ ਦਾ ਕੰਮ ਸੁਰੂ ਕਰਵਾਇਆ ਗਿਆ ਹੈ। ਇਸ ਸੜਕ ਦੀ ਕੁੱਲ ਲੰਬਾਈ 10.18 ਕਿਲੋਮੀਟਰ ਹੈ ਅਤੇ ਕਰੀਬ 2.36 ਕਰੋੜ ਰੁਪਏ ਦੀ ਲਾਗਤ ਦੇ ਨਾਲ ਕੰਮ ਕਰਵਾਇਆ ਜਾ ਰਿਹਾ। ਰਾਜਪੁਰਾ ਬਹਾਦਰਗੜ੍ਹ ਜਾਣ ਵਾਲੇ ਰਾਹਗੀਰਾਂ ਨੂੰ ਇਸ ਸੜਕ ਦੇ ਬਣਨ ਨਾਲ ਵੱਡੀ ਰਾਹਤ ਮਿਲੇਗੀ।

    ਇਹ ਵੀ ਪੜ੍ਹੋ: Bathinda Murder News: ਮਾਂ ਵੱਲੋਂ ਆਪਣੇ ਧੀ-ਪੁੱਤ ਦਾ ਜ਼ਹਿਰ ਦੇ ਕੇ ਕਤਲ

    ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਪਰਿਸਦ ਮੈਂਬਰ ਬਲਜਿੰਦਰ ਸਿੰਘ, ਬਲਾਕ ਸੰਮਤੀ ਮੈਂਬਰ ਹਰਮੇਸ਼ ਸਿੰਘ ਛੰਨਾ, ਸਰਪੰਚ ਰਾਜਦੀਪ ਰਾਜੂ, ਸਰਪੰਚ ਅਰਸਦੀਪ ਸ਼ਰਮਾ, ਸਰਪੰਚ ਗੁਰਦੀਪ ਲਾਲਾ, ਸਾਬਕਾ ਸਰਪੰਚ ਸਿੰਗਾਰਾ ਸਿੰਘ ਨਲੀਨੀ, ਮੂਲੇਪੁਰ ਦੇ ਸਰਪੰਚ ਦਿਲਦਾਰ ਮੁਹੰਮਦ, ਬੱਗਾ ਨਲੀਨੀ, ਗੁਰਪ੍ਰੀਤ ਭਿੰਡਰ, ਬਹਾਦਰ ਖਾਨ ਦਫ਼ਤਰ ਸਕੱਤਰ, ਹਰਭਜਨ ਸਿੰਘ, ਦਰਸ਼ਨ ਸਿੰਘ ਪੰਡਰਾਲੀ, ਲਖਵਿੰਦਰ ਸਿੰਘ ਜਾਗੋ, ਜੋਤੀ ਸਾਧੂਗੜ, ਬਲਵਿੰਦਰ ਸਰਪੰਚ ਨੌਲਖਾ, ਹਾਕਮ ਸਿੰਘ ਮੂਲੇਪੁਰ ਆਦਿ ਵੀ ਹਾਜ਼ਰ ਸਨ।