ਸਾਡੇ ਨਾਲ ਸ਼ਾਮਲ

Follow us

29.3 C
Chandigarh
Friday, February 27, 2026
More
    Home Breaking News Faridkot Poli...

    Faridkot Police News: ਫਰੀਦਕੋਟ ’ਚ ਪੁਲਿਸ ਦੀ ਵੱਡੀ ਕਾਰਵਾਈ, ਵਾਰਦਾਤ ਨੂੰ ਕੀਤਾ ਨਾਕਾਮ

    Faridkot Police News
    Faridkot Police News: ਫਰੀਦਕੋਟ ’ਚ ਪੁਲਿਸ ਦੀ ਵੱਡੀ ਕਾਰਵਾਈ, ਵਾਰਦਾਤ ਨੂੰ ਕੀਤਾ ਨਾਕਾਮ

    Faridkot Police News: ਰੌਂਦ ਤੇ ਦੇਸੀ ਪਿਸਟਲ ਸਮੇਤ ਵਿਅਕਤੀ ਕਾਬੂ

    • ਗ੍ਰਿਫ਼ਤਾਰ ਵਿਅਕਤੀ ਖਿਲਾਫ ਪਹਿਲਾਂ ਵੀ ਦੋ ਮੁਕਦਮੇ ਦਰਜ ਹਨ

    Faridkot Police News: ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਐਸਐਸਪੀ ਡਾ. ਪ੍ਰਗਿਆ ਜ਼ੈਨ ਦੀ ਰਹਿਨੁਮਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਅਪਰਾਧਿਕ ਅਨਸਰਾਂ ਖਿਲਾਫ਼ ਇੱਕ ਸਖ਼ਤ ਅਤੇ ਨਿਰਣਾਇਕ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਤਹਿਤ ਇੱਕ ਵੱਡੀ ਕਾਮਯਾਬੀ ਹਾਸਿਲ ਕਰਦਿਆ ਜੋਗੇਸ਼ਵਰ ਸਿੰਘ ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਜੀ ਰਹਿਨੁਮਾਈ ਅਤੇ ਡੀਐਸਪੀ ਅਵਤਾਰ ਸਿੰਘ (ਇੰਨਵੈਸਟੀਗੇਸ਼ਨ) ਫਰੀਦਕੋਟ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀਆਈਏ ਸਟਾਫ ਫਰੀਦਕੋਟ ਵੱਲੋਂ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਘੁੰਮ ਰਹੇ ਵਿਅਕਤੀ ਨੂੰ ਨਜਾਇਜ ਅਸਲੇ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ।

    ਗ੍ਰਿਫਤਾਰ ਹੋਏ ਵਿਅਕਤੀ ਦੀ ਪਹਿਚਾਣ ਰਾਮੂ ਪੁੱਤਰ ਹਮੀਰਾ ਵਜੋ ਹੋਈ ਹੈ, ਜੋ ਕਿ ਜ਼ਿਲ੍ਹਾ ਹਰਦੋਈ ਥਾਣਾ ਕਲਿਆਣ ਉੱਤਰ ਪ੍ਰਦੇਸ਼ ਨਾਲ ਸਬੰਧਿਤ ਹੈ, ਜੋ ਕਿ ਹੁਣ ਫਰੀਦਕੋਟ ਦੇ ਗੁਰੂ ਰਾਮ ਦਾਸ ਕਾਲੋਨੀ ਵਿਖੇ ਰਹਿ ਰਿਹਾ ਹੈ। ਪੁਲਿਸ ਪਾਰਟੀ ਵੱਲੋਂ ਇਸ ਵਿਅਕਤੀ ਕੋਲੋਂ 1 ਦੇਸੀ ਪਿਸਟਲ 32 ਬੋਰ 3 ਰੋਦ ਜਿੰਦਾ ਵੀ ਬਰਾਮਦ ਕੀਤੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ 26 ਫਰਵਰੀ ਨੂੰ ਇੰਸਪੈਕਟਰ ਅਮਰਿੰਦਰ ਸਿੰਘ ਇੰਚਾਰਜ ਸੀਆਈਏ ਸਟਾਫ਼ ਦੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਗੁਰਚਰਨ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਅਤੇ ਚੈਕਿੰਗ ਦੇ ਸੰਬੰਧ ਵਿੱਚ ਨੇੜੇ ਬੁੱਲਟ ਏਜੰਸੀ ਫਿਰੋਜਪੁਰ ਰੋਡ ਫ਼ਰੀਦਕੋਟ ਮੌਜ਼ੂਦ ਸੀ ਤਾ ਜਿਸ ਦੌਰਾਨ ਪੁਲਿਸ ਪਾਰਟੀ ਵੱਲੋਂ ਰਾਮੂ ਪੁੱਤਰ ਹਮੀਰਾ ਨੂੰ ਸ਼ੱਕ ਦੀ ਬਿਨਾਹ ਪਰ ਰੋਕ ਕੇ ਤਲਾਸ਼ੀ ਕੀਤੀ ਗਈ ਤਾ ਦੌਰਾਨੇ ਤਲਾਸ਼ੀ ਉਸ ਪਾਸੋ 1 ਪਿਸਟਲ 32 ਬੋਰ ਦੇਸੀ ਸਮੇਤ 3 ਰੋਦ ਜਿੰਦਾ ਬਰਾਮਦ ਕੀਤੇ ਹਨ।

    Read Also : ਕੋਟਕਪੂਰਾ ਪੁਲਿਸ ਵੱਲੋਂ ਚੰਦ ਘੰਟਿਆ ਅੰਦਰ ਹੀ ਟ੍ਰੇਸ ਕੀਤਾ ਚੋਰੀ ਦਾ ਕੇਸ

    ਇਸ ਸਬੰਧੀ ਥਾਣਾ ਸਿਟੀ ਫਰੀਦਕੋਟ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਮੁੱਢਲੀ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਕਿ ਇਹ ਦੋਸ਼ੀ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸੀ। ਜਿਸ ਨੂੰ ਕਾਬੂ ਕਰਨ ਨਾਲ ਫਰੀਦਕੋਟ ਪੁਲਿਸ ਵੱਲੋਂ ਕਿਸੇ ਵੱਡੀ ਵਾਰਦਾਤ ਨੂੰ ਰੋਕਣ ਵਿੱਚ ਸਫਲਤਾ ਹਾਸਿਲ ਹੋਈ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਜਦੋਂ ਇਸ ਦੇ ਕ੍ਰਿਮੀਨਲ ਰਿਕਾਰਡ ਦੀ ਜਾਚ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਕਿ ਇਸ ਦੇ ਖਿਲਾਫ ਪਹਿਲਾ ਵੀ ਅਸਲਾ ਐਕਟ, ਸੰਗਠਿਤ ਅਪਰਾਧ ਅਤੇ ਹੋਰ ਸੰਗੀਨ ਧਾਰਾਵਾ ਤਹਿਤ 2 ਮਾਮਲੇ ਦਰਜ ਰਜਿਸਟਰ ਹਨ। ਫਰੀਦਕੋਟ ਪੁਲਿਸ ਵੱਲੋਂ ਗ੍ਰਿਫਤਾਰ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕੀਤਾ ਜਾ ਰਿਹਾ ਹੈ ਤਾਂ ਜੋ ਦੋਸ਼ੀ ਦੇ ਬੈਕਵਰਡ ਅਤੇ ਫਾਰਵਰਡ ਲਿੰਕਾ ਦੀ ਬਾਰੀਕੀ ਨਾਲ ਜਾਚ ਕੀਤੀ ਜਾ ਸਕੇ।