ਸਾਡੇ ਨਾਲ ਸ਼ਾਮਲ

Follow us

11 C
Chandigarh
Monday, January 19, 2026
More
    Home Breaking News IMD Monsoon F...

    IMD Monsoon Forecast 2025: ਸਮੇਂ ਤੋਂ 12 ਦਿਨ ਪਹਿਲਾਂ ਮਹਾਰਾਸ਼ਟਰ ਪਹੁੰਚਿਆ ਮਾਨਸੂਨ, ਜਾਣੋ ਅੱਗੇ ਦੀ ਅਪਡੇਟ

    IMD Monsoon Forecast 2025
    IMD Monsoon Forecast 2025: ਸਮੇਂ ਤੋਂ 12 ਦਿਨ ਪਹਿਲਾਂ ਮਹਾਰਾਸ਼ਟਰ ਪਹੁੰਚਿਆ ਮਾਨਸੂਨ, ਜਾਣੋ ਅੱਗੇ ਦੀ ਅਪਡੇਟ

    IMD Monsoon Forecast 2025: ਮੁੰਬਈ (ਏਜੰਸੀ)। ਕੇਰਲ ਤੋਂ ਬਾਅਦ ਦੱਖਣੀ ਪੱਛਮੀ ਮਾਨਸੂਨ ਮਹਾਰਾਸ਼ਟਰ ਪਹੁੰਚ ਗਿਆ ਹੈ। ਇਸ ਦੇ ਅਗਲੇ ਤਿੰਨ ਦਿਨਾਂ ’ਚ ਮੁੰਬਈ ਤੇ ਕੁੱਝ ਹੋਰ ਇਲਾਕਿਆਂ ’ਚ ਪਹੁੰਚਣ ਦੀ ਉਮੀਦ ਹੈ। ਇਹ ਆਮਤੌਰ ’ਤੇ 7 ਜੂਨ ਦੇ ਨੇੜੇ ਮਹਾਰਾਸ਼ਟਰ ਤੇ 11 ਜੂਨ ਨੂੰ ਮੁੰਬਈ ਪਹੁੰਚਦਾ ਹੈ।

    ਇਹ ਖਬਰ ਵੀ ਪੜ੍ਹੋ : Canada News: ਕੈਨੇਡਾ ’ਚ ਪੰਜਾਬੀ ਨੌਜਵਾਨ ਹਾਦਸੇ ਦਾ ਸ਼ਿਕਾਰ, ਭਿਆਨਕ ਸੜਕ ਹਾਦਸੇ ’ਚ ਹੋਈ ਮੌਤ

    ਅਜਿਹੀ ਹੀ ਮਾਨਸੂਨ ਦੀ ਰਫਤਾਰ | IMD Monsoon Forecast 2025

    ਭਾਰਤੀ ਮੌਸਮ ਵਿਭਾਗ ਨੇ ਐਤਵਾਰ ਨੂੰ ਕਿਹਾ ਕਿ ਐਤਵਾਰ ਨੂੰ ਮਾਨਸੂਨ ਅਰਬ ਸਾਗਰ, ਕਰਨਾਟਕ, ਪੂਰੇ ਗੋਆ, ਮਹਾਰਾਸ਼ਟਰ ਦੇ ਕੁਝ ਹਿZਸਿਆਂ, ਉੱਤਰੀ ਬੰਗਾਲ ਦੀ ਖਾੜੀ ਦੇ ਕੁਝ ਹਿੱਸਿਆਂ ਅਤੇ ਮਿਜ਼ੋਰਮ, ਮਨੀਪੁਰ ਤੇ ਨਾਗਾਲੈਂਡ ਦੇ ਕੁਝ ਹਿੱਸਿਆਂ ’ਚ ਪਹੁੰਚਿਆ। ਮਾਨਸੂਨ ਦੀ ਉੱਤਰੀ ਸੀਮਾ ਦੇਵਗੜ੍ਹ, ਬੇਲਗਾਮ, ਹਾਵੇਰੀ, ਮੰਡਿਆ, ਧਰਮਪੁਰੀ, ਚੇਨਈ, ਆਈਜ਼ੌਲ, ਕੋਹਿਮਾ ਤੋਂ ਹੋ ਕੇ ਲੰਘਦੀ ਹੈ।

    ਕਦੋਂ ਤੇ ਕਿੱਥੇ-ਕਿੱਥੇ ਪਹੁੰਚਣ ਵਾਲਾ ਹੈ ਮਾਨਸੂਨ?

    ਆਈਐਮਡੀ ਨੇ ਕਿਹਾ, ‘ਮੱਧ ਅਰਬ ਸਾਗਰ ਦੇ ਕੁਝ ਹੋਰ ਹਿੱਸਿਆਂ ਤੇ ਮੁੰਬਈ ਸਮੇਤ ਮਹਾਰਾਸ਼ਟਰ ਦੇ ਕੁਝ ਹੋਰ ਹਿੱਸਿਆਂ ’ਚ ਮਾਨਸੂਨ ਦੇ ਅੱਗੇ ਵਧਣ ਲਈ ਹਾਲਾਤ ਅਨੁਕੂਲ ਹਨ।’ ਇਸੇ ਤਰ੍ਹਾਂ, ਕਰਨਾਟਕ ’ਚ ਹਾਲਾਤ, ਜਿਸ ’ਚ ਬੰਗਲੁਰੂ, ਆਂਧਰਾ ਪ੍ਰਦੇਸ਼ ਦੇ ਕੁਝ ਹਿੱਸੇ, ਤਾਮਿਲਨਾਡੂ ਦੇ ਬਾਕੀ ਬਚੇ ਖੇਤਰ, ਪੱਛਮੀ-ਮੱਧ ਤੇ ਉੱਤਰੀ ਬੰਗਾਲ ਦੀ ਖਾੜੀ ਦੇ ਕੁਝ ਹੋਰ ਹਿੱਸੇ ਸ਼ਾਮਲ ਹਨ, ਵੀ ਮਾਨਸੂਨ ਦੇ ਅਨੁਸਾਰ ਹਨ। ਅਗਲੇ ਤਿੰਨ ਦਿਨਾਂ ਦੌਰਾਨ ਉੱਤਰ-ਪੂਰਬੀ ਸੂਬਿਆਂ ਦੇ ਕੁਝ ਹੋਰ ਹਿੱਸਿਆਂ ’ਚ ਮਾਨਸੂਨ ਦੇ ਅੱਗੇ ਵਧਣ ਲਈ ਹਾਲਾਤ ਅਨੁਕੂਲ ਹਨ। ਮਹਾਰਾਸ਼ਟਰ ਦੇ ਤੱਟਵਰਤੀ ਕੋਂਕਣ ਤੇ ਮੁੰਬਈ ’ਚ ਪਿਛਲੇ ਦੋ ਦਿਨਾਂ ਤੋਂ ਮਾਨਸੂਨ ਤੋਂ ਪਹਿਲਾਂ ਭਾਰੀ ਬਾਰਿਸ਼ ਹੋ ਰਹੀ ਹੈ।

    ਇਸ ਤਰ੍ਹਾਂ ਰਹਿੰਦੀ ਹੈ ਦੇਸ਼ ’ਚ ਮਾਨਸੂਨ ਦੀ ਰਫ਼ਤਾਰ | IMD Monsoon Forecast 2025

    ਆਮ ਤੌਰ ’ਤੇ ਦੱਖਣ-ਪੱਛਮੀ ਮਾਨਸੂਨ 1 ਜੂਨ ਤੱਕ ਕੇਰਲ ਪਹੁੰਚਦਾ ਹੈ। ਇਸ ਤੋਂ ਬਾਅਦ, 8 ਜੁਲਾਈ ਤੱਕ, ਇਹ ਪੂਰੇ ਦੇਸ਼ ਨੂੰ ਕਵਰ ਕਰ ਲੈਂਦਾ ਹੈ। ਇਹ 17 ਸਤੰਬਰ ਦੇ ਆਸ-ਪਾਸ ਉੱਤਰ-ਪੱਛਮੀ ਭਾਰਤ ਤੋਂ ਪਿੱਛੇ ਹਟਣਾ ਸ਼ੁਰੂ ਕਰ ਦਿੰਦਾ ਹੈ ਤੇ 15 ਅਕਤੂਬਰ ਤੱਕ ਪੂਰੀ ਤਰ੍ਹਾਂ ਪਿੱਛੇ ਹਟ ਜਾਂਦਾ ਹੈ।