ਆਪ ਅਤੇ ਕਾਂਗਰਸ ਦੇ ਝੂਠੇ ਲਾਰਿਆਂ ਤੋਂ ਦੁਖੀ ਲੋਕ ਅਕਾਲੀ ਸਰਕਾਰ ਬਣਾਉਣ ਲਈ ਉਤਾਵਲੇ : ਬਰਾੜ

Sach Kahoon Punjabi Desk Picture
Published On

ਪੱਪੂ ਨੰਬਰਦਾਰ ਦੇ ਪਰਿਵਾਰ ਨੇ ਮਨਤਾਰ ਸਿੰਘ ਬਰਾੜ Mantar Singh Brar ਨੂੰ ਸਿੱਕਿਆਂ ਨਾਲ ਤੋਲਿਆ

(ਅਜੈ ਮਨਚੰਦਾ) ਕੋਟਕਪੂਰਾ। ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਦੇ ਸਥਾਨਕ ਪ੍ਰਤਾਪ ਨਗਰ ਵਿਖੇ ਸਥਿੱਤ ਗ੍ਰਹਿ ਵਿਖੇ ਵਿਧਾਨ ਸਭਾ ਹਲਕਾ ਕੋਟਕਪੂਰਾ ਤੋਂ ਅਕਾਲੀ-ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਮਨਤਾਰ ਸਿੰਘ ਬਰਾੜ (Mantar Singh Brar) ਨੂੰ ਸਿੱਕਿਆਂ ਨਾਲ ਤੋਲ ਕੇ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ। ਕਿਉਂਕਿ ਉਕਤ ਨੁੱਕੜ ਮੀਟਿੰਗ ਵਿੱਚ ਵਾਰਡ ਨੰਬਰ 2 ਤੋਂ ਵਾਰਡ ਨੰਬਰ 10 ਤੱਕ ਦੇ ਸਾਰੇ ਅਕਾਲੀ-ਬਸਪਾ ਗਠਜੋੜ ਨਾਲ ਸਬੰਧਤ ਅਹੁਦੇਦਾਰ, ਮੌਜੂਦਾ ਤੇ ਸਾਬਕਾ ਕੌਂਸਲਰ ਅਤੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਵੀ ਹਾਜਰ ਸਨ। ਆਪਣੇ ਸੰਬੋਧਨ ਦੌਰਾਨ ਮਨਤਾਰ ਸਿੰਘ ਬਰਾੜ ਨੇ ਪੱਪੂ ਨੰਬਰਦਾਰ ਦੇ ਸਮੁੱਚੇ ਪਰਿਵਾਰ ਦਾ ਧੰਨਵਾਦ ਕਰਦਿਆਂ ਆਖਿਆ ਕਿ ਅਕਾਲੀ ਦਲ ਦੀ ਮਜਬੂਤੀ ਲਈ ਇਸ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਚੋਣ ਮੁਹਿੰਮ ਨੂੰ ਤਰਤੀਬਵਾਰ ਚਲਾਉਣ ਲਈ ਅਨੇਕਾਂ ਨੁਕਤੇ ਸਾਂਝੇ ਕੀਤੇ।

ਪਰਮਜੀਤ ਕੌਰ ਪੰਮੀ ਢਿੱਲੋਂ, ਅਨੁਪ੍ਰਤਾਪ ਸਿੰਘ ਬਰਾੜ, ਪੀ.ਐੱਸ. ਸਿੱਧੂ, ਮੋਹਨ ਸਿੰਘ ਮੱਤਾ, ਰਵਿੰਦਰ ਕੁਮਾਰ ਤੋਤਾ, ਜਸਕੀਰਤ ਸਿੰਘ ਦੁਲਟ, ਮਨਜੀਤ ਕੌਰ ਨੰਗਲ ਆਦਿ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਝੂਠੇ ਲਾਰਿਆਂ ਤੋਂ ਲੋਕ ਤੰਗ ਆ ਚੁੱਕੇ ਹਨ। ਇਸ ਲਈ ਸਾਰੇ ਅਕਾਲੀ-ਬਸਪਾ ਗਠਜੋੜ ਸਰਕਾਰ ਬਣਾਉਣ ਲਈ ਉਤਾਵਲੇ ਹਨ। ਇਸ ਮੌਕੇ ਉਪਰੋਕਤ ਤੋਂ ਇਲਾਵਾ ਜਗਸੀਰ ਸਿੰਘ ਖਾਰਾ, ਜਤਿੰਦਰ ਸਿੰਘ ਜਸ਼ਨ, ਅਰਸ਼ਦੀਪ ਸਿੰਘ ਬਰਾੜ, ਬਲਜਿੰਦਰ ਸਿੰਘ ਪ੍ਰਧਾਨ, ਦਲਜਿੰਦਰ ਸਿੰਘ ਜਿੰਦੂ, ਕਰਮਜੀਤ ਸਿੰਘ ਹਰੀਨੌ, ਨਿੱਕਾ ਸਿੰਘ ਮੈਂਬਰ, ਕਿ੍ਰਸ਼ਨ ਸਿੰਗਲਾ, ਰਛਪਾਲ ਸਿੰਘ ਭੁੱਲਰ, ਨਰਜਿੰਦਰ ਸਿੰਘ ਖਾਰਾ, ਤੇਜਾ ਸਿੰਘ ਮੁਹਾਰ, ਕਿ੍ਰਸ਼ਨ ਬਿੱਲਾ, ਸ਼ਸ਼ੀ ਨਰੂਲਾ, ਸੁਖਵਿੰਦਰ ਸਿੰਘ ਗੱਗੂ ਬਰਾੜ, ਕੇਵਲ ਸਿੰਘ ਸਹੋਤਾ, ਡਾ ਬੀ.ਐੱਮ. ਗੁਪਤਾ ਆਦਿ ਵੀ ਹਾਜਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

About The Author

Related Posts