Dera Sacha Sauda: ਆਪਣਾ ਤੇ ਪਰਿਵਾਰ ਦਾ ਨਾਂਅ ਰੌਸ਼ਨ ਕਰ’ਗੇ ਮੁਖਤਿਆਰ ਸਿੰਘ ਇੰਸਾਂ

Sach Kahoon Punjabi Desk Picture
Published On

Dera Sacha Sauda: ਪਿਛਲੇ ਛੇ ਦਹਾਕਿਆਂ ਤੋਂ ਜ਼ਿਆਦਾ ਸਮੇਂ ਤੋਂ ਜੁੜੇ ਹੋਏ ਸਨ ਡੇਰਾ ਸੱਚਾ ਸੌਦਾ ਨਾਲ

  • ਸੱਚਖੰਡ ਵਾਸੀ ਨਮਿੱਤ ਹੋਈ ਨਾਮ ਚਰਚਾ ਦੌਰਾਨ ਵਿੱਛੜੀ ਰੂਹ ਨੂੰ ਦਿੱਤੀ ਸ਼ਰਧਾਂਜਲੀ

ਸਰਸਾ (ਸੱਚ ਕਹੂੰ ਨਿਊਜ)। ਬੀਤੀ ਦਿਨੀਂ ਆਪਣੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਕੇ ਸੱਚਖੰਡ ਜਾ ਬਿਰਾਜੇ ਡੇਰਾ ਸ਼ਰਧਾਲੂ ਮੁਖਤਿਆਰ ਸਿੰਘ ਇੰਸਾਂ, ਵਾਸੀ ਲੁਧਿਆਣਾ ਨਮਿੱਤ ਨਾਮ ਚਰਚਾ ਜਲ ਤਰੰਗ ਰਿਜ਼ਾਰਟ, ਨੇੜੇ ਸ਼ਾਹ ਸਤਿਨਾਮ ਜੀ ਪੁਰਾ, ਸਰਸਾ ਵਿੱਚ ਕਰਵਾਈ ਗਈ ਡੇਰਾ ਸੱਚਾ ਸੌਦਾ ਪ੍ਰਬੰਧਕੀ ਕਮੇਟੀ, ਰਿਸ਼ਤੇਦਾਰਾਂ ਤੇ ਸਾਧ-ਸੰਗਤ ਨੇ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਦਿੱਤੀ ਨਾਮ ਚਰਚਾ ਦੌਰਾਨ ਵੱਖ-ਵੱਖ ਕਵੀਰਾਜਾਂ ਵੱਲੋਂ ਸ਼ਬਦਬਾਣੀ ਕੀਤੀ ਗਈ ਸ਼ਬਦਬਾਣੀ ਤੋਂ ਬਾਅਦ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਬਚਨਾਂ ਵਾਲੀ ਵੀਡੀਓ ਚਲਾਈ ਗਈ।

ਵੀਡੀਓ ’ਚ ਪੂਜਨੀਕ ਗੁਰੂ ਜੀ ਨੇ ਸੰਸਾਰ ਦੀ ਨਾਸ਼ਮਾਨਤਾ, ਮੌਤ ਦੀ ਅਟੱਲਤਾ, ਗੁਰਮੁਖਤਾ, ਮੋਕਸ਼-ਮੁਕਤੀ ਬਾਰੇ ਸੌਖੀ ਤੇ ਸਰਲ ਭਾਸ਼ਾ ’ਚ ਚਾਨਣਾ ਪਾਇਆ ਇਸ ਮੌਕੇ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਦਿੰਦਿਆਂ ਸੱਚੇ ਨਿਮਰ ਸੇਵਾਦਾਰ ਸੰਪੂਰਨ ਸਿੰਘ ਇੰਸਾਂ ਨੇ ਕਿਹਾ ਕਿ ਇਹ ਬਹੁਤ ਹੀ ਭਾਗਾਂ ਵਾਲਾ ਪਰਿਵਾਰ ਹੈ, ਜਿਸ ਵਿਚ ਅਜਿਹੇ ਅਣਥੱਕ ਸੇਵਾਦਾਰ ਦਾ ਜਨਮ ਹੋਇਆ ਅਤੇ ਇਹ ਰੂਹ ਧੰਨ ਕਹਿਣ ਦੇ ਕਾਬਲ ਹੈ, ਜਿਸ ਨੇ ਅੱਧੀ ਸਦੀ ਤੋਂ ਵੀ ਵੱਧ ਸਮਾਂ ਡੇਰਾ ਸੱਚਾ ਸੌਦਾ ਦੀ ਪਵਿੱਤਰ ਮਰਿਆਦਾ ਦੇ ਅੰਦਰ ਰਹਿੰਦੇ ਹੋਏ ਬਤੀਤ ਕੀਤਾ ਅਸੀਂ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਪ੍ਰੇਮੀ ਮੁਖਤਿਆਰ ਸਿੰਘ ਇੰਸਾਂ ਦੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ੇ ਸੱਚੇ ਨਿਮਰ ਸੇਵਾਦਾਰ ਅਮਰਜੀਤ ਸਿੰਘ ਇੰਸਾਂ ਨੇ ਕਿਹਾ ਕਿ ਇਸ ਦੁਨੀਆਂ ਤੋਂ ਜਾਣਾ ਤਾਂ ਇੱਕ ਦਿਨ ਸਭ ਨੇ ਹੈ ਪਰ ਜੋ ਗੁਰੂ ਮਰਿਆਦਾ ਵਿਚ ਰਹਿ ਕੇ ਜੀਵਨ ਬਤੀਤ ਕਰਕੇ ਅਤੇ ਸੇਵਾ ਕਰਦੇ ਹੋਏ ਜਾਂਦੇ ਉਹ ਦੋਵਾਂ ਜਹਾਨਾਂ ਵਿਚ ਆਪਣਾ ਅਤੇ ਆਪਣੇ ਪਰਿਵਾਰ ਦਾ ਨਾਂਅ ਰੌਸ਼ਨ ਕਰ ਜਾਂਦੇ ਹਨ।

Dera Sacha Sauda

ਉਨ੍ਹਾਂ ਕਿਹਾ ਕਿ ਮਿਸਤਰੀ ਮੁਖਤਿਆਰ ਸਿੰਘ ਇੰਸਾਂ ਦੀਆਂ ਚਾਰ ਪੀੜ੍ਹੀਆਂ ਡੇਰਾ ਸੱਚਾ ਸੌਦਾ ਨਾਲ ਜੁੜੀਆਂ ਹੋਈਆਂ ਹਨ ਇਹ ਬਹੁਤ ਹੀ ਮਿਹਨਤੀ ਪਰਿਵਾਰ ਹੈ ਇਸ ਨੇ ਕਾਰੋਬਾਰ ਵਿੱਚ ਵੀ ਬਹੁਤ ਤਰੱਕੀ ਕੀਤੀ ਹੈ ਅਤੇ ਦੀਨ-ਦੁਖੀਆਂ ਦੀ ਮੱਦਦ ਲਈ ਵੀ ਹਰਦਮ ਤਿਆਰ ਰਹਿੰਦਾ ਹੈ। ਇਸ ਮੌਕੇ ਹਰਿਆਣਾ, ਪੰਜਾਬ, ਰਾਜਸਥਾਨ, ਯੂਪੀ, ਦਿੱਲੀ, ਹਿਮਾਚਲ ਤੇ ਹੋਰ ਸੂਬਿਆਂ ਦੇ ਸੱਚੇ ਨਿਮਰ ਸੇਵਾਦਾਰਾਂ ਵੱਖ-ਵੱਖ ਬਲਾਕਾਂ ਦੀ ਸਾਧ-ਸੰਗਤ, ਐੱਮਐੱਸਜੀ ਆਲ ਟਰੇਡਿੰਗ ਕੰਪਨੀ ਤੇ ਵੱਖ-ਵੱਖ ਸੰਸਥਾਵਾਂ ਨੇ ਸੋਗ ਸੰਦੇਸ਼ ਭੇਜ ਕੇ ਪ੍ਰੇਮੀ ਮੁਖਤਿਆਰ ਸਿੰਘ ਇੰਸਾਂ ਨੂੰ ਸ਼ਰਧਾਂਜਲੀ ਦਿੱਤੀ ਨਾਮ ਚਰਚਾ ’ਚ ਡੇਰਾ ਸੱਚਾ ਸੌਦਾ ਦੇ ਸੀਨੀ. ਵਾਈਸ ਚੇਅਰਮੈਨ ਡਾ. ਪੀਆਰ ਨੈਨ ਇੰਸਾਂ, ਵੱਖ-ਵੱਖ ਸੂਬਿਆਂ ਦੇ ਸੱਚੇ ਨਿਮਰ ਸੇਵਾਦਾਰ, ਪੱਕੀਆਂ ਸੰਮਤੀਆਂ ਦੇ ਸੇਵਾਦਾਰ, ਡੇਰਾ ਸੱਚਾ ਸੌਦਾ ਦੇ ਮੀਡੀਆ ਵਿੰਗ ਦੇ ਮੈਂਬਰ, ਸੱਚ ਕਹੂੰ’ ਸਟਾਫ਼ ਮੈਂਬਰ ਅਤੇ ਸਾਧ-ਸੰਗਤ ਹਾਜ਼ਰ ਸੀ।

Read Also : ਆਨਲਾਈਨ ਬੈਟਿੰਗ ਐਪ ਜ਼ਰੀਏ ਠੱਗੀ ਦੇ ਛੇ ਮੁਲਜ਼ਮ ਗ੍ਰਿਫ਼ਤਾਰ

ਜ਼ਿਕਰਯੋਗ ਹੈ ਕਿ ਪ੍ਰੇਮੀ ਮੁਖਤਿਆਰ ਸਿੰਘ ਇੰਸਾਂ ਦਾ ਜਨਮ ਸੰਨ 1942 ਵਿੱਚ ਪਿੰਡ ਪੱਤੋ ਹੀਰਾ ਸਿੰਘ ਜ਼ਿਲ੍ਹਾ ਮੋਗਾ ਵਿਖੇ ਹੋਇਆ ਬਾਅਦ ਵਿਚ ਉਹ ਲੁਧਿਆਣਾ ਆ ਕੇ ਵੱਸ ਗਏ 1959 ਵਿੱਚ ਉਨ੍ਹਾਂ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਪਾਸੋਂ ਨਾਮ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਰਹਿਨੁਮਾਈ ਵਿੱਚ ਉਨ੍ਹਾਂ ਡੇਰਾ ਸੱਚਾ ਸੌਦਾ ਦੇ ਨਿਰਮਾਣ ਕਾਰਜਾਂ ਵਿਚ ਵਧ-ਚੜ੍ਹ ਕੇ ਸੇਵਾ ਕੀਤੀ।

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਨਾਲ ਉਹ ਅਖੀਰ ਤੱਕ ਸੇਵਾ ਨਾਲ ਜੁੜੇ ਰਹੇ ਪ੍ਰੇਮੀ ਮਿਸਤਰੀ ਮੁਖਤਿਆਰ ਸਿੰਘ ਇੰਸਾਂ ਪਿਛਲੇ ਲਗਭਗ 65 ਸਾਲ ਤੋਂ ਡੇਰਾ ਸੱਚਾ ਨਾਲ ਜੁੜੇ ਹੋਏ ਸਨ ਅਤੇ ਵਧ-ਚੜ੍ਹ ਕੇ ਭਲਾਈ ਕਾਰਜਾਂ ਵਿੱਚ ਹਿੱਸਾ ਲੈਂਦੇ ਰਹੇ ਇਨ੍ਹਾਂ ਦੇ ਬੇਟੇ ਗੁਰਦਰਸ਼ਨ ਸਿੰਘ ਕੈਨੇਡਾ ਅਤੇ ਗੁਰਚਰਨ ਸਿੰਘ ਇੰਸਾਂ ਸਰਸਾ ਦਰਬਾਰ ’ਚ ਸੇਵਾ ਨਿਭਾ ਰਹੇ ਹਨ ਨਾਮ ਚਰਚਾ ਦੀ ਕਾਰਵਾਈ ਪ੍ਰੇਮੀ ਸੇਵਕ ਲੱਕੀ ਇੰਸਾਂ ਨੇ ਚਲਾਈ।

About The Author