ਰੂਹਾਨੀਅਤ : ਸਤਿਸੰਗੀ ਦੇ ਅਨਮੋਲ ਗਹਿਣੇ ਹਨ ਸੇਵਾ ਤੇ ਸਿਮਰਨ : Saint Dr. MSG

Sach Kahoon Punjabi Desk Picture
Published On

ਸਤਿਸੰਗੀ ਦੇ ਅਨਮੋਲ ਗਹਿਣੇ ਹਨ ਸੇਵਾ ਤੇ ਸਿਮਰਨ | Saint Dr MSG

ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਫਰਮਾਉਦੇ ਹਨ ਕਿ ਸੇਵਾ ਤੇ ਸਿਮਰਨ ਦੋ ਅਜਿਹੇ ਗਹਿਣੇ ਹਨ ਜੋ ਵੀ ਮਨੁੱਖ ਇਨ੍ਹਾਂ ਨੂੰ ਪਹਿਨ ਲੈਂਦਾ ਹੈ, ਜਿਉਦੇ-ਜੀਅ ਉਸ ਦੇ ਸਾਰੇ ਗ਼ਮ, ਚਿੰਤਾ, ਪ੍ਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਤੇ ਦੇਹਾਂਤ ਉਪਰੰਤ ਆਵਾਗਮਨ ਦਾ ਚੱਕਰ ਜੜ੍ਹੋਂ ਖ਼ਤਮ ਹੋ ਜਾਂਦਾ ਹੈ। ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਸੇਵਾ ’ਚ ਸਭ ਤੋਂ ਜ਼ਰੂਰੀ ਗੱਲ ਇਹ ਹੁੰਦੀ ਹੈ ਕਿ ਜੇਕਰ ਇਨਸਾਨ ਪੂਰੀ ਤਰ੍ਹਾਂ ਤੰਦਰੁਸਤ ਹੈ।

ਤਾਂ ਉਹ ਆਪਣੀ ਸੇਵਾ ਘੱਟ ਕਰਵਾਏ ਸਗੋਂ ਦੂਜਿਆਂ ਦੀ ਸੇਵਾ ਬਾਰੇ ਸੋਚੇ ਦੂਜੀ ਗੱਲ, ਉਹ ਸੇਵਾ ਦੀ ਸ਼ੁਰੂਆਤ ਆਪਣੇ ਘਰ ਤੋਂ ਕਰੇ ਆਪਣੀ ਮਾਂ, ਆਪਣੇ ਬਜ਼ੁਰਗ ਬਾਪ, ਦਾਦਾ, ਪੜਦਾਦਾ, ਕੋਈ ਵੀ ਹੈ ਜੇਕਰ ਉਹ ਅਸਮਰੱਥ ਹਨ ਤਾਂ ਉਨ੍ਹਾਂ ਦੀ ਮੱਦਦ ਕਰੋ ਜੇਕਰ ਤੁਹਾਡਾ ਤਾਲਮੇਲ ਨਹੀਂ ਬੈਠਦਾ, ਆਪਸ ’ਚ ਲੜਾਈ-ਝਗੜਾ ਰਹਿੰਦਾ ਹੈ ਤੇ ਉਹ ਵੱਖ ਹੋ ਜਾਂਦੇ ਹਨ ਤਾਂ ਉਨ੍ਹਾਂ ਦੀ ਕਦੇ ਨਿੰਦਿਆ ਨਹੀਂ ਕਰਨੀ ਚਾਹੀਦੀ।

ਸਤਿਸੰਗੀ ਦੇ ਅਨਮੋਲ ਗਹਿਣੇ ਹਨ ਸੇਵਾ ਤੇ ਸਿਮਰਨ 

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਜੇਕਰ ਇਨਸਾਨ ਆਪਣੇ ਪਰਿਵਾਰ ਤੋਂ ਵੱਖ ਹੋ ਜਾਵੇ ਤੇ ਉਨ੍ਹਾਂ ਦੇ ਆਪਸ ’ਚ ਵਿਚਾਰ ਨਹੀਂ ਮਿਲਦੇ ਤਾਂ ਤੁਸੀਂ ਸਿਮਰਨ ਕਰਦੇ ਰਹੋ, ਕਿਉਕਿ ਉਹ ਤੁਹਾਡੇ ਜਨਮਦਾਤਾ ਹਨ, ਉਨ੍ਹਾਂ ਦਾ ਕਰਜ਼ਾ ਇਨਸਾਨ ਕਦੇ ਨਹੀਂ ਉਤਾਰ ਸਕਦਾ ਇਸ ਲਈ ਇਨਸਾਨ ਨੂੰ ਉਨ੍ਹਾਂ ਦੀਆਂ ਬੁਰਾਈਆਂ ਨੂੰ ਨਹੀਂ ਦੇਖਣਾ ਚਾਹੀਦਾ ਜੇਕਰ ਤੁਸੀਂ ਆਪਣੇ ਮਾਂ-ਬਾਪ ਦੀਆਂ ਬੁਰਾਈਆਂ ਨੂੰ ਗਾਉਦੇ ਹੋ ਤਾਂ ਤੁਸੀਂ ਕਿਵੇਂ ਭਲੇ ਮਾਨਸ ਬਣ ਜਾਵੋਗੇ ਤੇ ਜੋ ਮਾਂ-ਬਾਪ ਹਨ। ਉਹ ਵੀ ਆਪਣੀ ਸੰਤਾਨ ਦੀਆਂ ਬੁਰਾਈਆਂ ਨੂੰ ਨਾ ਗਾਉਣ, ਕਿਉਕਿ ਉਹ ਵੀ ਤੁਹਾਡਾ ਹੀ ਖੂਨ ਹੈ ਅਜਿਹਾ ਕਰਨ ਨਾਲ ਤੁਸੀਂ ਵੀ ਤਾਂ ਬੁਰੇ ਬਣ ਜਾਵੋਗੇ।

ਕਿਉਕਿ ਉਹ ਵੀ ਤਾਂ ਤੁਹਾਡਾ ਹੀ ਖੂਨ ਹੈ ਇਸ ਲਈ ਸਾਰਿਆਂ ਦਾ ਸਤਿਕਾਰ ਕਰਨਾ ਸਿੱਖੋ ਇਨਸਾਨ ਨੂੰ ਕਦੇ ਵੀ ਵੱਡੀਆਂ-ਵੱਡੀਆਂ ਗੱਲਾਂ ਕਰਕੇ ਬੜਬੋਲਾ ਨਹੀਂ ਬਣਨਾ ਚਾਹੀਦਾ ਉਸ ਨੂੰ ਕਈ ਵਾਰ ਇਸ ਦੇ ਲੈਣ ਦੇ ਦੇਣੇ ਵੀ ਪੈ ਜਾਂਦੇ ਹਨ। ਇਸ ਲਈ ਇਨਸਾਨ ਨੂੰ ਨੇਕ ਕਰਮ ਕਰਦੇ ਰਹਿਣਾ ਚਾਹੀਦਾ ਹੈ ਪਰ ਉਸ ਨੂੰ ਇਸ ਬਾਰੇ ਕੁਝ ਦੱਸਣ ਦੀ ਲੋੜ ਨਹੀਂ, ਕਿਉਕਿ ਜੇਕਰ ਇਨਸਾਨ ਕਰਮ ਚੰਗੇ ਕਰੇਗਾ ਤਾਂ ਉਹ ਉੱਪਰ ਬੈਠਾ ਰਾਮ ਸਾਰਾ ਕੁਝ ਦੇਖ ਰਿਹਾ ਹੈ, ਉਸ ਨੂੰ ਇਸ ਦਾ ਫ਼ਲ ਜ਼ਰੂਰ ਮਿਲੇਗਾ ਪੂਰੀ ਦੁਨੀਆ ’ਚ ਚੰਗੇ ਕਰਮ ਵਾਲੇ ਇਨਸਾਨ ਨੂੰ ਸਾਰੇ ਨਮਸਕਾਰ ਜ਼ਰੂਰ ਕਰਦੇ ਹਨ ਇਸ ਲਈ ਜੀਵ ਨੂੰ ਜਿੰਨਾ ਸੰਭਵ ਹੋ ਸਕੇ ਓਨੀ ਸੇਵਾ ਕਰਨੀ ਚਾਹੀਦੀ ਹੈ।

About The Author

Related Posts